ਯੋਸਿਫ਼ ਐਲੇਕਸਾਂਡਰੋਵਿੱਚ ਬਰੋਡਸਕੀ[1] (/ˈbrɒdski/; ਰੂਸੀ: Ио́сиф Алекса́ндрович Бро́дский, IPA: [ɪˈosʲɪf ɐlʲɪˈksandrəvʲɪtɕ ˈbrotskʲɪj] ( ਸੁਣੋ); 24 ਮਈ 1940 – 28 ਜਨਵਰੀ 1996) ਇੱਕ ਰੂਸੀ-ਅਮਰੀਕੀ ਕਵੀ ਅਤੇ ਨਿਬੰਧਕਾਰ ਸੀ।

ਯੋਸਿਫ਼ ਬਰੋਡਸਕੀ
1988 ਵਿੱਚ ਯੋਸਿਫ਼ ਬਰੋਡਸਕੀ
ਜਨਮਯੋਸਿਫ਼ ਐਲੇਕਸਾਂਡਰੋਵਿੱਚ ਬਰੋਡਸਕੀ
(1940-05-24)24 ਮਈ 1940
ਲੈਨਿਨਗਰਾਦ, ਸੋਵੀਅਤ ਸੰਘ
ਮੌਤ28 ਜਨਵਰੀ 1996(1996-01-28) (ਉਮਰ 55)
ਨਿਊ ਯੋਰਕ ਸ਼ਹਿਰ, ਨਿਊ ਯੋਰਕ, ਸੰਯੁਕਤ ਰਾਜ ਅਮਰੀਕਾ
ਕੌਮੀਅਤਰੂਸੀ, ਅਮਰੀਕੀ
ਨਾਗਰਿਕਤਾਸੋਵੀਅਤ ਸੰਘ (1940–1972)
ਬਿਨਾ ਨਾਗਰਿਕਤਾ ਦੇ(1972–1977)
ਸੰਯੁਕਤ ਰਾਜ ਅਮਰੀਕਾ (1977–1996)
ਕਿੱਤਾਕਵੀ ਅਤੇ ਨਿਬੰਧਕਾਰ
ਜੀਵਨ ਸਾਥੀਮਾਰੀਆ ਸੋਜ਼ਾਨੀ (1990–1996)
ਸਾਥੀਮਾਰੀਆ ਬਾਸਮਾਨੋਵਾ (1962-1967)
ਔਲਾਦਆਂਡਰੇ ਬਾਸਮਾਨੋਵ, ਆਨਾ ਬਰੋਡਸਕੀ
ਇਨਾਮਸਾਹਿਤ ਲਈ ਨੋਬਲ ਇਨਾਮ (1987)

ਇਸ ਦਾ ਜਨਮ 1940 ਵਿੱਚ ਲੈਨਿਨਗਰਾਦ ਵਿਖੇ ਹੋਇਆ ਪਰ ਇਸਨੂੰ 1972 ਵਿੱਚ ਸੋਵੀਅਤ ਸੰਘ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ(ਪਰਵਾਸ ਕਰਨ ਦੀ "ਸਖ਼ਤ ਹਿਦਾਇਤ")। ਇਹ ਡਬਲਿਊ ਐਚ ਆਡੇਨ ਅਤੇ ਹੋਰ ਸਾਥੀਆਂ ਦੀ ਮਦਦ ਨਾਲ ਅਮਰੀਕਾ ਵਿੱਚ ਜਾਕੇ ਵਸ ਗਿਆ। ਇਸ ਤੋਂ ਬਾਅਦ ਇਸਨੇ ਯੇਲ, ਕੈਂਬਰਿਜ ਅਤੇ ਮਿਚੀਗਨ ਵਿਖੇ ਪੜ੍ਹਾਉਣ ਦਾ ਕੰਮ ਕੀਤਾ।

ਇਸਨੂੰ 1987 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[2] 1991 ਵਿੱਚ ਇਸਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਜ-ਕਵੀ ਵਜੋਂ ਚੁਣਿਆ ਗਿਆ।[3]

ਮੁੱਢਲਾ ਜੀਵਨਸੋਧੋ

ਬਰੋਡਸਕੀ ਦਾ ਜਨਮ ਲੈਨਿਨਗਰਾਦ ਵਿਖੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਇਹ ਪੁਰਾਤਨ ਕਾਲ ਤੋਂ ਚੱਲੇ ਆ ਰਹੇ ਇੱਕ ਪ੍ਰਮੁੱਖ ਰਬਾਈ ਵੰਸ਼ ਵਿਚੋਂ ਸੀ।[4][5] ਇਸ ਦਾ ਪਿਤਾ, ਐਲੇਕਸਾਂਡਰ ਬਰੋਡਸਕੀ, ਸੋਵੀਅਤ ਜਲ-ਸੈਨਾ ਦੇ ਵਿੱਚ ਫੋਟੋਗਰਾਫਰ ਸੀ ਅਤੇ ਇਸ ਦੀ ਮਾਂ, ਮਾਰੀਆ ਵੋਲਪਰਟ ਬਰੋਡਸਕੀ, ਇੱਕ ਇੰਟਰਪਰੈਟਰ ਸੀ। ਯੋਸਿਫ਼ ਬਰੋਡਸਕੀ ਕਹਿਦਾ," ਮੈ ਲੈਨਿਨ ਨੂੰ ਪਹਿਲੀ ਕਲਾਸ ਤੋਂ ਹੀ ਨਾ ਪਸੰਦ ਕਰਦਾ ਸੀ, ਉਸ ਦੇ ਫਲਸਫੇ ਕਰ ਕੇ ਨਹੀਂ ਬਲਕਿ ਉਸ ਦੀ ਸਰਵਵਿਆਪਕ ਹੋਂਦ ਕਰ ਕੇ"। ਓਹ ਛੋਟੇ ਹੁੰਦਾ ਸ਼ਰਾਰਤੀ ਸੀ ਪਹਿਲਾ ਸਮੁੰਦਰੀ ਬੇੜੇ ਫਿਰ ਡਾਕਟਰ ਬਣ ਕੇ ਕ੍ਰਿਸਟੀ ਜੇਲ ਦੇ ਮੁਰਦ ਘਾਟ ਵਿੱਚ ਲਾਸਾਂ ਨੂੰ ਸਇਓਦਾ ਰਿਹਾ। ਪੋਲਸ ਭਾਸਾ ਸਿਖ ਕੇ ਸਜਲੋਂ ਮਿਲੋਜ਼ ਪੋਲਸ ਕਵੀ ਨੂੰ ਪੜ੍ਹਦਾ ਸੀ ਜੋਨ ਡਨ ਅੰਗਰੇਜੀ ਕਵੀ ਨੂੰ ਵੀ ਪੜ੍ਹਿਆ। ਧਰਮ, ਮਿਥਿਹਾਸ, ਅੰਗ੍ਰੇਜ਼ੀ ਤੇ ਅਮਰੀਕਨ ਕਵਿਤਾ ਦੀ ਖੂਬ ਪੜਾਈ ਕੀਤੀ। 1963 ਵਿੱਚ ਇਸ ਦੀ ਕਵਿਤਾ ਤੇ "ਸੋਵੀਅਤ ਵਿਰੋਧੀ ਤੇ ਨੰਗੇਜ " ਤੋਂ ਪ੍ਰਭਾਵਤ ਹੋਣ ਦਾ ਦੋਸ ਲਗਾ। ਮੁਕਦਮੇ ਦੋਰਾਨ ਜਜ ਨੇ ਕਹਿਆ," ਤੈਨੂੰ ਕਵੀ ਕਿਸ ਨੇ ਬਣਾਇਆ ਹੈ? ਤੈਨੂੰ ਕਵੀਆਂ ਦੀ ਕਤਾਰ ਵਿੱਚ ਕਿਸ ਨੇ ਸਵੀਕਾਰ ਕੀਤਾ ਹੈ?" ਤਾਂ ਜਵਾਬ ਸੀ, "ਕਿਸੇ ਨੇ ਨਹੀਂ, ਮੈਂਨੂੰ ਇੰਨਸਾਨ ਦੀ ਜਾਤ ਵਿੱਚ ਕਿਸ ਨੇ ਦਾਖਲ ਕੀਤਾ ਹੈ?" ਉਸ ਵੇਲੇ ਬਰੋਡਸਕੀ ਦੀ ਉਮਰ 24 ਸਾਲ ਦੀ ਸੀ।

ਹਵਾਲੇਸੋਧੋ

  1. Also known as Josip, Josef or Joseph.
  2. "The Nobel Prize in Literature 1987". Nobelprize. October 7, 2010. Retrieved October 7, 2010. 
  3. "Poet Laureate Timeline: 1981–1990". Library of Congress. 2009. Retrieved 2009-01-01. 
  4. Surnames of Rabbinical Families.
  5. Finding Our Fathers: A Guidebook to Jewish Genealogy By Dan Rottenberg