ਰਣਜੀਤ ਸਰਾਂਵਾਲੀ
ਪੰਜਾਬੀ ਕਵੀ
ਰਣਜੀਤ ਸਰਾਂਵਾਲੀ ਪੰਜਾਬੀ ਦਾ ਇੱਕ ਨੌਜਵਾਨ ਕਵੀ ਹੈ ਜੋ ਗ਼ਜ਼ਲ ਵਿਧਾ ਵਿੱਚ ਲਿਖਦਾ ਹੈ । ਉਸਦੀ ਪਲੇਠੀ ਪ੍ਰਕਾਸ਼ਤ ਪੁਸਤਕ ਪਾਣੀ ਉੱਤੇ ਮੀਨਾਕਾਰੀ ਨੂੰ ਭਾਰਤੀ ਸਾਹਿਤ ਅਕਾਦਮੀ ਯੁਵਾ ਲੇਖਕ ਸਨਮਾਨ 2016 ਦਿੱਤਾ ਗਿਆ ਹੈ ।[1]
ਰਣਜੀਤ ਸਰਾਂਵਾਲੀ | |
---|---|
ਜਨਮ | ਭਾਰਤੀ ਪੰਜਾਬ |
ਕਿੱਤਾ | ਸਾਹਿਤਕਾਰ |
ਭਾਸ਼ਾ | ਪੰਜਾਬੀ, |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸ਼ੈਲੀ | ਗ਼ਜ਼ਲ |
ਵਿਸ਼ਾ | ਸਮਾਜਕ |
ਕਾਵਿ ਵੰਨਗੀ
ਸੋਧੋਮੈਂ ਵੀ ਸ਼ਾਇਦ ਸਮੇਂ ਦਾ ਹਾਣੀ ਹੋ ਜਾਵਾਂ।
ਸੂਝ ਬੂਝ ਦੀ ਅਗਰ ਕਹਾਣੀ ਹੋ ਜਾਵਾਂ।
ਪਰਬਤ ਬਣ ਉਹ ਰਾਹ ਵਿੱਚ ਆਏ ਏਸ ਲਈ,
ਮੈਂ ਨਾ ਕਿਧਰੇ ਵਗਦਾ ਪਾਣੀ ਹੋ ਜਾਵਾਂ।
ਰੁੱਖ ਦੀ ਲਗਰ ਹਰੇਕ ਹਮੇਸ਼ਾ ਚਾਹੁੰਦੀ ਹੈ,
ਛੇਤੀ ਫੁੱਲਾਂ ਲੱਦੀ ਟਾਹਣੀ ਹੋ ਜਾਵਾਂ।
ਭੁੱਖ ਦੇ ਦੁੱਖੋਂ ਰੋਂਦੇ ਬਾਲ ਨਿਆਣੇ ਦੀ,
ਜੀਅ ਕਰਦਾ ਹੈ ਅੱਖ ਦਾ ਪਾਣੀ ਹੋ ਜਾਵਾਂ।
ਉਲਝਣ ਵਿੱਚੋਂ ਸੁਲਝਣ ਨਿਕਲ ਆਉਂਦੀ ਹੈ,
ਉੱਕਾ ਗ਼ਮ ਨਹੀਂ ਉਲਝੀ ਤਾਣੀ ਹੋ ਜਾਵਾਂ।