ਰਮਾ ਚੌਧਰੀ (14 ਅਕਤੂਬਰ 1936 - 3 ਸਤੰਬਰ 2018) [1] ਇੱਕ ਬੰਗਲਾਦੇਸ਼ ਲੇਖਕ ਅਤੇ 1971 ਦੌਰਾਨ ਬੰਗਲਾਦੇਸ਼ ਮੁਕਤੀ ਸੰਗਰਾਮ ਦੀ ਬੀਰਾਂਗਨਾ ਸੀ।[2] ਉਹ ਬੰਗਲਾਦੇਸ਼ ਵਿਚ ਆਪਣੀ ਸਵੈ-ਜੀਵਨੀ ਰਚਨਾ " ਏਕਾਤੋਰ ਜੋਨੋਨੀ " ("71 ਦੀ ਮਾਂ") ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ [3] ਜਿਸ ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਪਾਕਿਸਤਾਨੀ ਫੌਜ ਦੁਆਰਾ ਕੀਤੇ ਗਏ ਤਸ਼ੱਦਦ ਦਾ ਵਰਣਨ ਕੀਤਾ ਗਿਆ ਹੈ।[4] ਉਸਦੇ ਮਰਨ ਉਪਰੰਤ 2019 ਵਿੱਚ ਬੰਗਲਾਦੇਸ਼ ਸਰਕਾਰ ਨੇ ਉਸਨੂੰ 'ਬੇਗਮ ਰੋਕਿਆ ਪਦਕ' ਨਾਲ ਸਨਮਾਨਿਤ ਕੀਤਾ ਸੀ। [5]

ਰਮਾ ਚੌਧਰੀ
রমা চৌধুরী
ਜਨਮ(1936-10-14)14 ਅਕਤੂਬਰ 1936
ਚਟਗਾਓ, ਬੰਗਾਲ ਸਰਕਾਰ, ਬਰਤਾਨਵੀ ਭਾਰਤ
ਮੌਤ3 ਸਤੰਬਰ 2018(2018-09-03) (ਉਮਰ 81)
ਰਾਸ਼ਟਰੀਅਤਾਬੰਗਲਾਦੇਸ਼ੀ
ਅਲਮਾ ਮਾਤਰਢਾਕਾ ਯੂਨੀਵਰਸਿਟੀ
ਪੇਸ਼ਾਲੇਖਕ, ਕਾਰਕੁੰਨ

ਮੁੱਢਲਾ ਜੀਵਨ ਸੋਧੋ

ਚੌਧਰੀ ਦਾ ਜਨਮ ਚਟਗਾਓਂ ਦੇ ਬੌਲਖਲੀ ਉਪਾਜ਼ਿਲਾ ਪਿੰਡ ਪੋਪਡੀਆ 'ਚ 14 ਅਕਤੂਬਰ 1936 ਨੂੰ ਹੋਇਆ ਸੀ।[2] 1961 ਵਿਚ ਉਸਨੇ ਢਾਕਾ ਯੂਨੀਵਰਸਿਟੀ ਤੋਂ ਬੰਗਾਲੀ ਸਾਹਿਤ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਚਟਗਾਓਂ ਦੇ ਦੱਖਣੀ ਹਿੱਸੇ ਤੋਂ ਇਹ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਵਜੋਂ ਜਾਣੀ ਗਈ।[3][6]

ਕਰੀਅਰ ਸੋਧੋ

ਸਾਲ 1962 ਵਿਚ,ਚੌਧਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੌਕਸ ਬਾਜ਼ਾਰ ਹਾਈ ਸਕੂਲ ਦੀ ਪ੍ਰਿੰਸੀਪਲ ਵਜੋਂ ਕੀਤੀ ਅਤੇ ਅਗਲੇ 16 ਸਾਲਾਂ ਤਕ ਉਸਨੇ ਬੰਗਲਾਦੇਸ਼ ਦੇ ਵੱਖ-ਵੱਖ ਕਾਲਜਾਂ ਵਿਚ ਉਹੀ ਭੂਮਿਕਾ ਨਿਭਾਈ।[3] ਪੜ੍ਹਾਉਣ ਤੋਂ ਇਲਾਵਾ ਉਸਨੇ ਇੱਕ ਪੰਦਰਵਾੜੇ ਰਸਾਲੇ ਵਿੱਚ ਲਿਖਿਆ ਅਤੇ ਬਾਅਦ ਵਿੱਚ ਉਸਨੇ ਲਿਖਣ ਨੂੰ ਆਪਣਾ ਇਕਲੋਤੇ ਕੰਮ ਵਜੋਂ ਲਿਆ। ਆਪਣੇ ਜੀਵਨ ਕਾਲ ਦੌਰਾਨ ਉਸਨੇ ਲਗਭਗ 20 ਕਿਤਾਬਾਂ ਲਿਖੀਆਂ ਹਨ, ਜਿਸ ਵਿੱਚ ਕਵਿਤਾ, ਨਾਵਲ ਅਤੇ ਯਾਦਾਂ ਸ਼ਾਮਿਲ ਹਨ।[4] ਆਜ਼ਾਦੀ ਦੀ ਲੜਾਈ ਤੋਂ ਬਾਅਦ ਰਮਾ ਗੰਭੀਰ ਵਿੱਤੀ ਸੰਕਟ ਵਿੱਚੋਂ ਗੁਜ਼ਰੀ, ਪਰ ਉਸਨੇ ਕਦੇ ਕਿਸੇ ਤੋਂ ਮਦਦ ਨਹੀਂ ਮੰਗੀ। ਉਸਨੇ ਆਪਣੀਆਂ ਕਿਤਾਬਾਂ ਲਿਖੀਆਂ ਅਤੇ ਘਰ-ਘਰ ਜਾ ਕੇ ਵੇਚੀਆਂ ਅਤੇ ਇਹ ਉਸਦੀ ਆਮਦਨੀ ਦਾ ਇਕਮਾਤਰ ਸਰੋਤ ਰਿਹਾ। ਉਸਨੇ 19 ਕਿਤਾਬਾਂ ਲਿਖੀਆਂ ਜਿਸ ਵਿੱਚ ਲੇਖ ਸੰਗ੍ਰਹਿ, ਨਾਵਲ ਅਤੇ ਕਵਿਤਾ ਸ਼ਾਮਿਲ ਸਨ।[7]

ਨਿੱਜੀ ਜ਼ਿੰਦਗੀ ਸੋਧੋ

ਚੌਧਰੀ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਉਸ ਦੇ ਪਹਿਲੇ ਦੋ ਪੁੱਤਰਾਂ ਦੀ ਮੌਤ ਆਜ਼ਾਦੀ ਦੀ ਲੜਾਈ ਦੇ ਦੋ ਸਾਲਾਂ ਬਾਅਦ ਹੋਈ, ਉਹ ਉਦੋਂ ਸਿਰਫ ਪੰਜ ਅਤੇ ਤਿੰਨ ਸਾਲ ਦੇ ਸਨ। [8] ਉਸ ਦੇ ਤੀਜੇ ਬੱਚੇ ਦੀ 1998 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ।[4]

ਚੌਧਰੀ ਨੇ ਆਪਣੇ ਤਿੰਨ ਪੁੱਤਰਾਂ ਨੂੰ ਰਵਾਇਤੀ ਹਿੰਦੂ ਸੰਸਕਾਰ ਪ੍ਰਣਾਲੀ ਦਾ ਵਿਰੋਧ ਕਰਦਿਆਂ ਭੂਮੀਗਤ ਹੇਠ ਦਫ਼ਨ ਕੀਤਾ, ਜਿਸ ਨਾਲ ਉਹ ਸਹਿਮਤ ਨਹੀਂ ਸੀ। [4] ਆਪਣੇ ਤੀਜੇ ਬੱਚੇ ਦੀ ਮੌਤ ਤੋਂ ਬਾਅਦ, ਉਸਨੇ ਕਦੇ ਜੁੱਤੀ ਨਹੀਂ ਪਾਈ। ਰਮਾ ਨੇ ਕਿਹਾ ਕਿ ਉਹ ਉਸੇ ਮਿੱਟੀ ਉੱਤੇ ਜੁੱਤੇ ਲੈ ਕੇ ਨਹੀਂ ਤੁਰ ਸਕਦੀ ਸੀ ਜਿੱਥੇ ਉਸ ਦੇ ਤਿੰਨ ਬੱਚਿਆਂ ਨੂੰ ਦਫ਼ਨਾਇਆ ਗਿਆ ਸੀ ਤਾਂਕਿ ਉਨ੍ਹਾਂ ਨੂੰ ਸੱਟ ਨਾ ਲੱਗ ਜਾਵੇ।

ਮੌਤ ਸੋਧੋ

ਚੌਧਰੀ ਦੀ ਮੌਤ 3 ਸਤੰਬਰ 2018 ਨੂੰ ਚਟਗਾਓਂ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਹੋਈ। ਉਸ ਨੂੰ ਬੁਢਾਪੇ ਦੀਆਂ ਕਈ ਬਿਮਾਰੀਆਂ ਨੇ ਘੇਰ ਲਿਆ ਸੀ ਅਤੇ ਉਸਦੀ ਸਥਿਤੀ ਉਦੋਂ ਵਿਗੜ ਗਈ ਜਦੋਂ 2014 ਵਿਚ ਉਹ ਹੇਠਾਂ ਡਿੱਗ ਪਈ ਅਤੇ ਉਸਦੇ ਕੁੱਲ੍ਹੇ ਨੂੰ ਸੱਤ ਲੱਗੀ।[2][3] ਉਸ ਨੂੰ ਆਪਣੇ ਤੀਜੇ ਪੁੱਤਰ ਦੇ ਮਕਬਰੇ ਤੋਂ ਇਲਾਵਾ ਪੋਪਡੀਆ ਪਿੰਡ ਵਿਚ ਪੂਰੇ ਰਾਜ ਦੇ ਸਨਮਾਨਾਂ ਨਾਲ ਦਫ਼ਨਾਇਆ ਗਿਆ।[9][10]

ਹਵਾਲੇ ਸੋਧੋ

  1. "War Heroine Rama Chy passes away". The Independent. Dhaka. 4 September 2018.
  2. 2.0 2.1 2.2 "Birangana Rama Chowdhury passes away". The Daily Star. 3 September 2018.
  3. 3.0 3.1 3.2 3.3 প্রধানমন্ত্রীর সঙ্গে কষ্ট বিনিময় রমা চৌধুরীর. The Daily Prothom Alo (in Bengali).
  4. 4.0 4.1 4.2 4.3 কেন চিকিৎসাভাবে লেখক-মুক্তিযোদ্ধা রমা চৌধুরী?. Risingbd (in Bengali).
  5. "Be responsible towards family". The Daily Star (in ਅੰਗਰੇਜ਼ੀ). 2018-12-10. Retrieved 2019-12-09.
  6. "The lonely path that Rama Chowdhury walked". The Daily Star (Opinion). 6 September 2018. Retrieved 9 September 2018.
  7. "Rama Chowdhury no more". Prothom Alo. Retrieved 9 September 2018.
  8. শেখ হাসিনাকে আশীর্বাদ রমা চৌধুরীর. bdnews24 (in Bengali). Archived from the original on 2021-05-03. Retrieved 2021-01-15.
  9. "The Last Letter". Star Weekend Magazine. The Daily Star. 7 September 2018. Retrieved 9 September 2018.
  10. "Birangana Rama Chowdhury laid to rest with state honour". Dhaka Tribune. 3 September 2018. Retrieved 9 September 2018.