ਰਲਾਵਟ
ਇਹ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਸਾਇਣ ਵਿਗਿਆਨ ਵਿੱਚ ਰਲਾਵਟ ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ 'ਚ ਰਲ਼ੇ ਹੋਣ ਪਰ ਰਸਾਇਣਕ ਤੌਰ ਉੱਤੇ ਨਾ ਮਿਲਾਏ ਗਏ ਹੋਣ। ਰਲਾਵਟ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ ਘੋਲ, ਲਮਕਾਅ ਜਾਂ ਕੋਲਾਇਡ ਦੇ ਰੂਪ ਵਿੱਚ ਰਲ਼ੇ ਹੋਏ ਹੁੰਦੇ ਹਨ।
- ਮਿਸ਼ਰਣ ਜਾਂ ਰਲਵਟ ਦੋ ਪ੍ਰਕਾਰ ਦਾ ਹੁੰਦਾ ਹੈ ਸਮਅੰਗੀ ਅਤੇ ਵਿਖ਼ਮਅੰਗੀ ਰਲਾਵਟ।
- ਸਮਅੰਗੀ ਰਲਾਵਟ ਦੀ ਉਦਾਹਰਨ: ਪਾਣੀ ਅਤੇ ਨਮਕ ਦਾ ਮਿਸ਼ਰਣ, ਪਾਣੀ ਅਤੇ ਚੀਨੀ ਦਾ ਮਿਸ਼ਰਣ।
- ਵਿਖ਼ਮਅੰਗੀ ਰਲਾਵਟ ਦੀ ਉਦਾਰਹਣ: ਸੋਡੀਅਮ ਕਲੋਰਾਈਡ ਅਤੇ ਲੋਹੇ ਦਾ ਚੂਰਣ ਜਾਂ ਨਮਕ ਅਤੇ ਸਲਫਰ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਮਿਸ਼ਰਣ ਆਦਿ। ਹਵਾ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ ਆਰਗਨ. ਨਮੀ, ਧੂੜ ਦੇ ਕਣ ਆਦਿ ਹੁੰਦੇ ਹਨ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |