ਰਸਾਇਣਕ ਤੱਤ ਉਹ ਸ਼ੁੱਧ ਰਸਾਇਣਕ ਪਦਾਰਥ ਹਨ ਜੋ ਕੇਵਲ ਇੱਕ ਤਰ੍ਹਾਂ ਦੇ ਪਰਮਾਣੂਆਂ ਤੋਂ ਬਣੇ ਹੁੰਦੇ ਹਨ। ਕਿਸੇ ਤੱਤ ਦਾ ਪਰਮਾਣੂ ਅੰਕ ਉਸ ਦੀ ਨਾਭੀ ਵਿੱਚ ਪ੍ਰੋਟੋਨਾਂ ਦੀ ਗਿਣਤੀ ਦੇ ਬਰਾਬਰ ਹੁੰਦਾ ਹੈ। ਲੋਹਾ, ਤਾਂਬਾ, ਸੋਨਾ, ਕਾਰਬਨ, ਨਾਈਟ੍ਰੋਜਨ ਅਤੇ ਆਕਸੀਜਨ ਆਦਿ ਪ੍ਰਮੁੱਖ ਰਸਾਇਣਕ ਤੱਤ ਹਨ।

ਰਸਾਇਣਕ ਪਦਾਰਥ ਪੂਰੇ ਬ੍ਰਹਿਮੰਡ ਦਾ 15 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ, ਬਾਕੀ ਦਾ ਹਿੱਸਾ ਆਲੇ ਦੁਆਲੇ ਮੌਜੂਦ ਖਾਲੀਪਣ (ਖਲਾਅ) ਤੋਂ ਬਣਦਾ ਹੈ। ਇਸ ਖਾਲੀਪਣ ਦੀ ਬਣਤਰ ਦਾ ਕੋਈ ਪਤਾ ਨਹੀਂ ਹੈ।

ਹਾਈਡ੍ਰੋਜਨ ਅਤੇ ਹੀਲੀਅਮ ਬਿੱਗ ਬੈਂਗ ਦੌਰਾਨ ਪੈਦਾ ਹੋਏ ਮੰਨੇ ਜਾਂਦੇ ਹਨ ਅਤੇ ਬਾਕੀ ਦੇ ਰਸਾਇਣਕ ਤੱਤ ਇਸ ਤੋਂ ਬਾਅਦ ਦੀਆਂ ਪ੍ਰਤੀਕਿਰਿਆਵਾਂ ਦੌਰਾਨ ਪੈਦਾ ਹੋਏ।

ਇਹ ਪ੍ਰਤੀਕਿਰਿਆਵਾਂ ਇਸ ਪ੍ਰਕਾਰ ਹਨ:

ਮਾਰਚ 2010 ਤੱਕ ਕੁੱਲ 118 ਤੱਤ ਪਛਾਣੇ ਜਾ ਚੁੱਕੇ ਹਨ। 2010 ਵਿੱਚ ਸਨਾਖਤ ਕੀਤਾ ਨਵੀਨਤਮ ununseptium ਤੱਤ ਹੈ। ਇਨ੍ਹਾਂ 118 ਵਿੱਚੋਂ 94 ਕੁਦਰਤੀ ਤੌਰ ਤੇ ਮਿਲਦੇ ਹਨ। ਇਨ੍ਹਾਂ ਵਿਚੋਂ 80 ਸਥਿਰ ਰਹੇ ਹਨ, ਜਦੋਂ ਕਿ ਬਾਕੀ ਰੇਡੀਉਧਰਮੀ ਹਨ। ਸਮੇਂ ਅਨੁਸਾਰ ਹੋਰ ਤੱਤ ਖੋਜੇ ਜਾ ਰਹੇ ਹਨ।

ਹਵਾਲੇ

ਸੋਧੋ