ਸਿੱਖ ਰਹਿਤ ਮਰਯਾਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਪ੍ਰਚੱਲਤ ਰਹਿਤ ਮਰਯਾਦਾ ਇਹ ਹੈ[1]:-

  • ਅੰਮ੍ਰਿਤ ਸੰਚਾਰ ਲਈ ਇੱਕ ਵਿਸ਼ੇਸ਼ ਅਸਥਨ ਤੇ ਪ੍ਰਬੰਧ ਹੋਵੇ।
  • ਉਸ ਥਾਂ ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਘੱਟੋ ਘੱਟ ਛੇ ਅੰਮ੍ਰਿਤਧਾਰੀ ਸਿੱਘ ਹਾਜ਼ਰ ਹੋਣ।
  • ਹਰ ਦੇਸ਼, ਹਰ ਮਜ਼੍ਹਬ ਤੇ ਹਰ ਜਾਤੀ ਦੇ ਹਰ ਇੱਕ ਨੂੰ ਉਸ ਇਸਤਰੀ-ਪੁਰਸ਼ ਨੂੰ ਅੰਮ੍ਰਿਤ ਛੱਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਉਪਰੰਤ ਅਸੂਲਾਂ ਉੱਤੇ ਚੱਲਣ ਦਾ ਪ੍ਰਣ ਕਰੇ।
  • ਜੂਠ ਨਹੀਂ ਖਾਣੀ।
  • ਪੰਥ ਵਿੱਚੋਂ ਛੇਕੇ ਨਾਲ ਮਿਲਵਰਤਨ ਨਹੀਂ ਕਰਨਾ।
  • ਸਿੱਖ ਮਰਦ ਅਤੇ ਇਸਤਰੀ ਨੱਕ, ਕੰਨ ਨਾ ਛੇਦੇ।
  • ਲੜਕੀ ਨੂੰ ਨਾ ਮਾਰੇ ਅਤੇ ਕੁੜੀਮਾਰ ਨਾਲ ਨਾ ਵਰਤੇ।
  • ਦਾਜ ਨਾ ਲਵੇ ਨਾ ਦੇਵੇ।
  • ਚੋਰੀ-ਯਾਰੀ ਨਾ ਕਰੇ, ਜੂਆ ਨਾ ਖੇਡੇ।
  • ਸਿੱਖ ਇਸਤਰੀ ਦਾ ਪਰਦਾ ਜਾਂ ਘੁੰਡ ਕੱਢਣਾ ਮਨਾ ਹੈ।
  • ਨਸ਼ੇ ਦੀ ਵਰਤੋਂ ਨਾ ਕਰੇ।
  • ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਨਹੀਂ ਕਰਨਾ।
  • ਕੇਸ਼ਾਂ ਦੀ ਬੇਅਦਵੀ ਨਹੀਂ ਕਰਨੀ ਅਤੇ ਕੇਸ ਨਹੀਂ ਰੰਗਣੇ।
  • ਪੰਜ ਕਕਾਰ ਹਰ ਵੇਲੇ ਅੰਗ-ਸੰਗ ਰੱਖਣੇ।
  • ਪਰ-ਇਸਤਰੀ ਜਾਂ ਪਰ-ਪਰਸ਼ ਦਾ ਗਮਨ ਨਹੀਂ ਕਰਨਾ।
  • ਕੁਠਾ ਮਾਸ ਖਾਣ ਦੀ ਮਨਾਹੀ ਹੈ।

ਹਵਾਲ

ਸੋਧੋ
  1. Singh. "A History of the Sikh Code of Conduct: A review of Darpan Sikh Rehat Maryada (Punjabi) by Gurbaksh Singh Gulshan". {{cite journal}}: Cite journal requires |journal= (help)