ਰਾਇਲ ਇੰਡੀਅਨ ਨੇਵੀ ਵਿਦਰੋਹ (ਰਾਇਲ ਇੰਡੀਅਨ ਨੇਵੀ ਬਗਾਵਤ ਜਾਂ ਜਹਾਜ਼ੀਆਂ ਦੀ ਬਗਾਵਤ) ਆਮ ਹੜਤਾਲ ਅਤੇ ਉਸ ਤੋਂ ਬਾਅਦ 18 ਫਰਵਰੀ 1946 ਨੂੰ ਬੰਬਈ ਤੋਂ ਸ਼ੁਰੂ ਹੋਈ ਬਗਾਵਤ ਨੇ ਕਰਾਚੀ ਤੋਂ ਕੋਲਕਾਤਾ ਤੱਕ ਦੇਸ਼ ਵਿਆਪਕ ਰੂਪ ਧਾਰਨ ਕੀਤਾ ਜਿਸ ਨੂੰ ਆਮ ਭਾਰਤੀ ਲੋਕਾਂ ਤੋਂ ਵੀ ਜਬਰਦਸਤ ਹਮਾਇਤ ਹਾਸਲ ਹੋਈ। ਇਸ ਦੌਰਾਨ 78 ਜਹਾਜ਼, 20 ਤੱਟੀ ਟਿਕਾਣਿਆਂ ਅਤੇ 20,000 ਜਹਾਜ਼ੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ।[1]
19 ਫਰਵਰੀ 1946 ਸਵੇਰੇ ਨੇਵੀ ਵਿਦਰੋਹ ਸ਼ੁਰੂ ਹੋਇਆ ਤੇ ਉਸੇ ਸ਼ਾਮੀਂ ਇੰਗਲੈਂਡ ਦੇ ਹਾਊਸ ਔਫ਼ ਲਾਰਡਜ਼ ਵਿਚ ਸਰਕਾਰ ਵੱਲੋਂ ਹਿੰਦ ਦੀ ਆਜ਼ਾਦੀ ਦੇ ਤੌਰ-ਤਰੀਕੇ ਤਹਿ ਕਰਨ ਲਈ ਕੈਬਨਿਟ ਮਿਸ਼ਨ ਭੇਜਣ ਦਾ ਐਲਾਨ ਕੀਤਾ ਗਿਆ ਸੀ।[2]
ਰਾਇਲ ਇੰਡੀਅਨ ਨੇਵੀ ਵਿਦਰੋਹ |
---|
|
ਕੋਲਾਬਾ, ਮੁੰਬਈ ਵਿੱਚ ਵਿਦਰੋਹੀ ਜਹਾਜ਼ੀ ਦੀ ਮੂਰਤੀ |
ਤਾਰੀਖ | 18–23ਫਰਵਰੀ 1946 |
---|
ਸਥਾਨ | ਬਰਤਾਨਵੀ ਭਾਰਤ |
---|
ਢੰਗ | ਆਮ ਹੜਤਾਲ |
---|
|
|
|
|
|
78 ਜਹਾਜ਼, 20 ਤੱਟੀ ਟਿਕਾਣੇ ਅਤੇ 20,000 ਜਹਾਜ਼ੀ |
|
|
|