ਸ਼ੰਕਰਾ (ਰਾਗ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
"ਥਾਟ ਬਿਲਾਵਲ ਪਸ ਸੰਵਾਦ,ਔਡਵ ਸ਼ਾਡਵ ਰੂਪ।
ਮਧ੍ਯਮ ਵਰਜਿਤ ਮਧ੍ਯ ਰਾਤਰੀ,ਸ਼ੰਕਰਾ ਰਾਗ ਅਨੂਪ।।"
........................................ਰਾਗ ਚੰਦ੍ਰਿਕਾਸਾਰ
ਰਾਗ ਸ਼ੰਕਰਾ ਦੀ ਸੰਖੇਪ 'ਚ ਜਾਣਕਾਰੀ-
- ਥਾਟ ਬਿਲਾਵਲੁ
- ਸਮਾਂ -ਦਿਨ ਦਾ ਦੂਜਾ ਪਹਿਰ (ਰਾਤ ਦੇ 9 ਵਜੇ ਤੋਂ 12 ਵਜੇ ਤੱਕ)
- ਅਰੋਹ-ਸ ਗ ਪ ਨੀ ਧ ਸੰ
- ਅਵਰੋਹ-ਸੰ ਨੀ ਪ,ਨੀ ਧ,ਸੰ ਨੀ ਪ ਗ ਰੇ ਸ
- ਪਕੜ -ਨੀ ਧ ਸੰ ਨੀ -- ਪ ਗ ਪ ਰੇਗ ਸ
- ਵਾਦੀ ਸੁਰ- ਗਾ
- ਸੰਵਾਦੀ ਸੁਰ - ਨੀ
- ਇਸੇ ਤਰਾਂ ਦੇ ਹੋਰ ਰਾਗ-ਹਂਸਾਧ੍ਵਨਿ
ਰਾਗ ਸ਼ੰਕਰਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪ੍ਰ੍ਮੁੱਖ ਰਾਗ ਹੈ।
ਮੂਲ
ਸੋਧੋਤਕਨੀਕੀ ਵੇਰਵਾ
ਸੋਧੋਰਾਗ ਸ਼ੰਕਰਾ ਔਡਵ-ਸ਼ਾਡਵ ਪ੍ਰਕਿਰਤੀ ਦਾ ਰਾਗਾ ਹੈ, ਭਾਵ, ਇਸ ਦੇ ਅਰੋਹ ਵਿੱਚ ਪੰਜ ਸੁਰ ਲਗਦੇ ਹਨ ਤੇ ਅਵਰੋਹ ਵਿੱਚ ਛੇ ਸੁਰ ਲਗਦੇ ਹੁੰਦੇ ਹਨ। ਸਾਰੇ ਸੁਰ ਸ਼ੁਧ ਲਗਦੇ ਹਨ।
- ਅਰੋਹ-ਸ ਗ ਪ ਨੀ ਧ ਸੰ
- ਅਵਰੋਹ-ਸੰ ਨੀ ਪ,ਨੀ ਧ,ਸੰ ਨੀ ਪ ਗ ਰੇ ਸ
- ਪਕੜ -ਨੀ ਧ ਸੰ ਨੀ -- ਪ ਗ ਪ ਰੇਗ ਸ
ਰਾਗ ਸ਼ੰਕਰਾ ਦਾ ਵਾਦੀ ਸੁਰ ਗ ਹੈ, ਅਤੇ ਸੰਵਾਦੀ ਸੁਰ ਨੀ ਹੈ। ਰਿਸ਼ਭ (ਰੇ)ਬਹੁਤ ਕਮਜ਼ੋਰ ਹੈ, ਪਰ ਫਿਰ ਵੀ ਇਸ ਗੰਧਾਰ (ਗ) ਦੀ ਪੂਰਤੀ ਕਰਨ ਦੇ ਤਰੀਕੇ ਵਿੱਚ ਮਹੱਤਵਪੂਰਨ ਹੈ।
ਸਮਾਂ (ਟਾਈਮ)
ਸੋਧੋਇਸ ਰਾਗ ਨੂੰ ਗਾਉਣ ਦਾ ਇਹ ਸਹੀ ਸਮਾਂ ਰਾਤ ਦਾ ਦੂਜਾ ਪਹਿਰ (ਸਵੇਰੇ 9 ਵਜੇ ਤੋਂ 12 ਵਜੇ ਤੱਕ) ਮੰਨਿਆ ਜਾਂਦਾ ਹੈ।
ਰਾਗ ਸ਼ੰਕਰਾ ਦੀ ਵਿਸਤ੍ਰਿਤ ਜਾਣਕਾਰੀ :-
ਸੁਰ | ਅਰੋਹ ਵਿੱਚ ਰਿਸ਼ਭ ਤੇ ਮਧ੍ਯਮ ਵਰਜਿਤ
ਅਵਰੋਹ ਵਿੱਚ ਮਧ੍ਯਮ ਵਰਜਿਤ ਅਰੇ ਸੁਰ ਸ਼ੁੱਧ ਲਗਦੇ ਹਨ (ਅਵਰੋਹ ਵਿੱਚ ਧੈਵਤ ਦੀ ਵਰਤੋਂ ਥਿੜ ਘੱਟ ਹੁੰਦੀ ਹੈ |
ਜਾਤੀ | ਔਡਵ- ਸ਼ਾਡਵ(ਵਕ੍ਰ) |
ਥਾਟ | ਬਿਲਾਵਲ |
ਵਾਦੀ | ਗੰਧਾਰ |
ਸੰਵਾਦੀ | ਨਿਸ਼ਾਦ |
ਸਮਾਂ | ਰਾਤ ਦਾ ਦੂਜਾ ਪਹਿਰ |
ਠੇਹਰਾਵ ਵਾਲੇ ਸੁਰ | ਸ;ਗ'ਪ;ਨੀ -ਨੀ;ਪ;ਗ ਸ; |
ਮੁੱਖ ਅੰਗ | ਗ ਪ ਨੀ ਧ ਸੰ ਨੀ ; ਧ ਪ ਗ ਪ ; ਪ ਰੇ ਗ ਰੇ ਸ |
ਅਰੋਹ | ਸ ਗ ਪ ਨੀ ਧ ਸੰ |
ਅਵਰੋਹ | ਸੰ ਨੀ ਪ,ਨੀ ਧ,ਸੰ ਨੀ ਪ ਗ ਰੇ ਸ |
ਪਕੜ | ਨੀ ਧ ਸੰ ਨੀ -- ਪ ਗ ਪ ਰੇਗ ਸ |
ਮਿਲਦਾ-ਜੁਲਦਾ ਰਾਗ | ਰਾਗ ਹਂਸਾਧ੍ਵਨਿ |
ਰਾਗ ਸ਼ੰਕਰਾ ਦੀ ਵਿਸ਼ੇਸਤਾ-
- ਰਾਗ ਸ਼ੰਕਰਾ ਬਹੁਤ ਜੋਸ਼ੀਲਾ,ਜ਼ੋਰਦਾਰ,ਤਿੱਖਾ ਅਤੇ ਵੀਰ ਰਸ ਨਾਲ ਭਰਪੂਰ ਰਾਗ ਹੈ।
- ਰਾਗ ਸ਼ੰਕਰਾ ਦੇ ਚਲਣ ਅਤੇ ਇਸ ਰਾਗ ਦੇ ਵਾਦੀ ਤੇ ਸੰਵਾਦੀ ਸੁਰ ਤੋ ਪਤਾ ਲਗਦਾ ਹੈ ਕਿ ਇਹ ਉਤਰਾਂਗਵਾਦੀ ਰਾਗ ਹੈ।
- ਰਾਗ ਸ਼ੰਕਰਾ ਦਾ ਵਿਸਤਾਰ ਮੱਧ ਸਪਤਕ ਤੇ ਤਾਰ ਸਪਤਕ ਵਿੱਚ ਜ਼ਿਆਦਾ ਕੀਤਾ ਜਾਂਦਾ ਹੈ।
- ਰਾਗ ਸ਼ੰਕਰਾ ਦੇ ਅਵਰੋਹ ਵਿੱਚ ਗੰਧਾਰ(ਗ) ਤੋਂ ਸ਼ਡਜ ਤੱਕ ਆਉਣ ਲਈ ਮੀੰਡ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਰਿਸ਼ਭ ਨੂੰ ਘੱਟ ਵਰਤਿਆ ਜਾਂਦਾ ਹੈ।
- ਰਾਗ ਸ਼ੰਕਰਾ ਦੇ ਅਵਰੋਹ ਨੂੰ ਦੇਖਣ ਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਧੈਵਤ ਸੁਰ ਦੀ ਵਰਤੋਂ ਸਿੱਧੀ ਨਹੀਂ ਬਲਕਿ ਵਕ੍ਰ ਰੂਪ ਵਿੱਚ ਕੀਤੀ ਜਾਂਦੀ ਹੈ।
ਰਾਗ ਸ਼ੰਕਰਾ ਵਿੱਚ ਮਤਭੇਦ-
- ਰਾਗ ਸ਼ੰਕਰਾ ਦੀ ਜਾਤੀ ਨੂੰ ਲਈ ਕੇ ਤਿੰਨ ਮਤਭੇਦ ਹਨ।ਕੁੱਝ ਸੰਗੀਤਕਾਰ ਇਸ ਦੀ ਜਾਤੀ ਔਡਵ-ਸ਼ਾਡਵ ਮੰਨਦੇ ਹਨ,ਧ੍ਰੁਪਦ ਗਾਇਕ ਇਸ ਦੀ ਜਾਤੀ ਔਡਵ-ਔਡਵ ਮੰਨਦੇ ਹਨ ਤੇ ਸੁਰ ਰੇ ਅਤੇ ਮ ਪੂਰੀ ਤਰਾਂ ਛਡ ਦੇਂਦੇ ਹਨ ਅਤੇ ਕੁੱਝ ਸੰਗੀਤਕਾਰ ਸਿਰਫ ਸੁਰ ਮ ਦੀ ਵਰਤੋਂ ਨਾ ਕਰਕੇ ਇਸ ਦੀ ਜਾਤੀ ਸ਼ਾਡਵ-ਸ਼ਾਡਵ ਮੰਨਦੇ ਹਨ।
- ਰਾਗ ਸ਼ੰਕਰਾ ਦੇ ਵਾਦੀ ਅਤੇ ਸੰਵਾਦੀ ਸੁਰ ਨੂੰ ਲੈ ਕੇ ਵੀ ਮਤ ਭੇਦ ਹਨ।ਕੁੱਝ ਸੰਗੀਤਕਾਰ ਇਸ ਦਾ ਵਾਦੀ ਸੰਵਾਦੀ ਸੁਰ ਸ ਅਤੇ ਪ ਮੰਨਦੇ ਹਨ ਤੇ ਕੁੱਝ ਸੰਗੀਤਕਾਰ ਗੰਧਾਰ ਅਤੇ ਨਿਸ਼ਾਦ
ਰਾਗ ਸ਼ੰਕਰਾ ਦੀਆਂ ਖਾਸ ਸੁਰ ਸੰਗਤੀਆਂ-
- ਗ,ਪ,ਰੇਗ ਸ
- ਗ ਪ ਨੀ ਧ ਸੰ ਨੀ -- ਪ
- ਪ ਗ ਪ ਗ ਸ
ਰਾਗ ਸ਼ੰਕਰਾ ਵਿੱਚ ਕੁੱਝ ਹਿੰਦੀ ਫਿਲਮੀ ਗੀਤਾਂ ਦੀ ਸੂਚੀ -
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
---|---|---|---|
ਬੇਰੁਵ੍ਵ੍ਤ ਬੇਵਫ਼ਾ ਬੇਗਾਨਾ ਏ ਦਿਲ | ਸੀ ਅਰਜੁਨ/
ਜਾਂ ਨਿਸਾਰ ਅਖ਼ਤਰ |
ਮੁਬਾਰਕ ਬੇਗ਼ਮ | ਸੁਸ਼ੀਲਾ/
1966 |
ਰੁਮ੍ਝੁਮ ਰੁਮ੍ਝੁਮ ਚਾਲ ਤਿਹਾਰੀ | ਖੇਮ ਚੰਦ ਪ੍ਰਕਾਸ਼/
ਪੰਡਿਤ ਇੰਦਰ |
ਕੇ.ਐਲ.ਸੇਹਗਲ | ਤਾਨਸੇਨ/
1943 |
ਦੇਸ਼ ਪ੍ਰਦੇਸ਼ | ਰਾਜੇਸ਼ ਰੋਸ਼ਨ/
ਅਮਿਤ ਖੰਨਾ |
ਕਿਸ਼ੋਰ ਕੁਮਾਰ | ਦੇਸ਼ ਪ੍ਰਦੇਸ਼/1978 |