ਰਾਜਸਥਾਨ ਯੂਨੀਵਰਸਿਟੀ
ਰਾਜਸਥਾਨ ਯੂਨੀਵਰਸਿਟੀ (ਹਿੰਦੀ: राजस्थान विश्वविद्यालय) ਜੈਪੁਰ ਵਿੱਚ ਸਥਿਤ ਰਾਜਸਥਾਨ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਹ ਮਾਨਵਿਕੀ, ਸਮਾਜ ਵਿਗਿਆਨ, ਵਿਗਿਆਨ, ਕਮਰਸ, ਅਤੇ ਕਾਨੂੰਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਸੋਧ ਕਾਰਜ ਵਿੱਚ ਜੁਟੇ ਭਾਰਤ ਦੇ ਮੋਹਰੀ ਸਿਖਿਆ ਸੰਸਥਾਨਾਂ ਵਿੱਚੋਂ ਹੈ। ਇਸ ਦੀ ਸਥਾਪਨਾ 8 ਜਨਵਰੀ 1947 as ਰਾਜਪੁਤਾਨਾ ਯੂਨੀਵਰਸਿਟੀ ਵਜੋਂ ਕੀਤੀ ਗਈ ਸੀ ਅਤੇ ਵਰਤਮਾਨ ਨਾਮ 1956 ਵਿੱਚ ਰੱਖਿਆ ਗਿਆ।[3]
राजस्थान विश्वविद्यालय | |
ਤਸਵੀਰ:University of Rajasthan logo.gif | |
ਮਾਟੋ | धर्मो विश्वस्य जगतः प्रतिस्था |
---|---|
ਕਿਸਮ | Public |
ਸਥਾਪਨਾ | 1948 |
ਚਾਂਸਲਰ | Sh. Kalyan Singh |
ਵਾਈਸ-ਚਾਂਸਲਰ | Dr. Dev Swarup |
ਟਿਕਾਣਾ | , |
ਕੈਂਪਸ | Urban |
ਮਾਨਤਾਵਾਂ | UGC,[1] AIU[2] |
ਵੈੱਬਸਾਈਟ | www |
ਜਾਣ ਪਹਿਚਾਣ
ਸੋਧੋਰਾਜਸਥਾਨ ਯੂਨੀਵਰਸਿਟੀ ਲਗਭਗ 300 ਏਕੜ ਵਿੱਚ ਫੈਲੀ ਰਾਜਸਥਾਨ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 8 ਜਨਵਰੀ 1947 ਨੂੰ ਹੋਈ ਸੀ। ਡਾ. ਮੋਹਨ ਸਿੰਘ ਮਹਿਤਾ ਇਸ ਦਾ ਪਹਿਲਾ ਅਤੇ ਬਾਨੀ ਉਪ ਕੁਲਪਤੀ ਸੀ। ਅੱਜ ਇਹ ਰਾਜਸਥਾਨ ਵਿੱਚ ਸਿੱਖਿਆ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਦੇਸ਼-ਵਿਦੇਸ਼ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ। ਇਸ ਦਾ ਪਰਿਸਰ ਜੈਪੁਰ ਨਗਰ ਦੇ ਬਾਪੂਨਗਰ ਵਿੱਚ ਸਥਿਤ ਹੈ।
ਹਵਾਲੇ
ਸੋਧੋ- ↑ "State University Directory, University Grants Commission, India". ugc.ac.in. Retrieved 2014-09-18.
- ↑ "Association of Indian Universities member list". aiuweb.org. Retrieved 2014-09-18.
- ↑ "University of Rajasthan: An Overview". Retrieved 30 June 2014.