ਰਾਜਸ਼ੇਖਰ ਬਸੂ, (16 ਮਾਰਚ 1880- 27 ਅਪ੍ਰੈਲ 1960) ਕਲਮੀ ਨਾਮ ਪਰਸ਼ੂਰਾਮ ਨਾਲ ਵਧੇਰੇ ਜਾਣਿਆ ਜਾਂਦਾ, ਇੱਕ ਬੰਗਾਲੀ ਲੇਖਕ, ਕੈਮਿਸਟ ਅਤੇ ਕੋਸ਼ ਸ਼ਾਸਤਰੀ ਸੀ। ਉਹ ਮੁੱਖ ਤੌਰ ਤੇ ਆਪਣੀਆਂ ਹਾਸੋਹੀਣੀਆਂ ਅਤੇ ਵਿਅੰਗਾਤਮਕ ਛੋਟੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਸੀ, ਅਤੇ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਬੰਗਾਲੀ ਹਾਸਰਸੀ ਲੇਖਕ ਮੰਨਿਆ ਜਾਂਦਾ ਹੈ। ਉਸ ਨੂੰ 1956 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। [1]

ਰਾਜਸ਼ੇਖਰ ਬਸੂ
ਤਸਵੀਰ:RajshekharBasuPic.jpg
ਜਨਮ(1880-03-16)16 ਮਾਰਚ 1880
ਮੌਤ27 ਅਪ੍ਰੈਲ 1960(1960-04-27) (ਉਮਰ 80)

ਅਰੰਭਕ ਜੀਵਨ

ਸੋਧੋ

ਬਸੂ ਦਾ ਜਨਮ ਭਾਰਤ ਦੇ ਪੱਛਮੀ ਬੰਗਾਲ ਦੇ ਪੁਰਬਾ ਬਰਧਮਾਨ ਜ਼ਿਲੇ ਵਿਚ ਕੰਦੋਰਸੋਨਾ ਨੇੜੇ ਬਮੁਨਪਾਰਾ ਵਿਖੇ ਆਪਣੇ ਮਾਮੇ ਦੇ ਘਰ ਹੋਇਆ ਸੀ। ਉਹ ਚੰਦਰਸ਼ੇਖਰ ਅਤੇ ਲਕਸ਼ਮੀਮਨੀ ਦੇਵੀ ਦਾ ਦੂਜਾ ਪੁੱਤਰ (ਅਤੇ ਛੇਵਾਂ ਬੱਚਾ) ਸੀ। ਰਾਜਸ਼ੇਖਰ ਨੇ ਆਪਣਾ ਬਚਪਨ ਬਿਹਾਰ ਰਾਜ ਦੇ ਦਰਭੰਗਾ ਵਿੱਚ ਬਿਤਾਇਆ ਅਤੇ ਬੰਗਾਲੀ ਦੀ ਥਾਂ ਹਿੰਦੀ ਨੂੰ ਪਹਿਲੀ ਭਾਸ਼ਾ ਵਜੋਂ ਬੋਲਣਾ ਸਿੱਖ ਲਿਆ। ਉਹ ਇੱਕ ਜਾਚਕ ਬੱਚਾ ਸੀ ਅਤੇ ਉਸਨੇ ਜੀਵਨ ਦੇ ਆਰੰਭ ਵਿੱਚ ਵਿਗਿਆਨ ਲਈ ਖ਼ਾਸ ਰੁਚੀ ਦਿਖਾਈ। ਬਾਅਦ ਵਿੱਚ ਉਸਦੇ ਵੱਡੇ ਭਰਾ ਸ਼ਸ਼ੀਸ਼ੇਖਰ ਨੇ ਲਿਖਿਆ ਕਿ ਨੌਜਵਾਨ ਰਾਜਸ਼ੇਖਰ ਨੇ ਵੱਖ ਵੱਖ ਰਸਾਇਣਾਂ ਦੀਆਂ ਦੋ ਅਲਮਾਰੀਆਂ ਨਾਲ ਲੈਸ ਘਰ ਵਿੱਚ ਇੱਕ ਪ੍ਰਯੋਗਸ਼ਾਲਾ ਰੱਖੀ ਹੋਈ ਸੀ; ਉਸ ਨੇ ਮੌਸਮ ਦੀ ਭਵਿੱਖਬਾਣੀ ਕਰਨ ਲਈ ਇੱਕ ਬੈਰੋਮੀਟਰ ਕੰਧ ਤੇ ਟੰਗਿਆ ਹੋਇਆ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਲਈ ਖੰਘ-ਦੀਆਂ ਦਵਾਵਾਂ ਦੇ ਨੁਸਖੇ ਲਿਖਦਾ ਸੀ, ਅਤੇ ਬਾਅਦ ਵਿੱਚ, ਟੈਂਪਲ ਮੈਡੀਕਲ ਸਕੂਲ ਵਿੱਚ ਲਾਸ਼ਾਂ ਦੇ ਚੀਰਫਾੜ ਲਈ ਵੀ ਜਾਂਦਾ ਸੀ।

ਬਸੂ ਬੰਗਾਲੀ ਸਾਹਿਤ ਨਾਲ ਜਾਣੂ ਹੋਇਆ ਜਦੋਂ ਉਹ ਐਫਏ ਦੀ ਡਿਗਰੀ ਲਈ ਅਧਿਐਨ ਕਰਨ ਲਈ ਪਟਨਾ ਗਿਆ, ਜਿਥੇ ਉਸਦੀ ਕਈ ਬੰਗਾਲੀ ਬੁਲਾਰਿਆਂ ਨਾਲ ਗੱਲਬਾਤਹੋਈ ਸੀ। ਸਕੂਲ ਤੋਂ ਬਾਅਦ, ਉਹ ਕਲਕੱਤੇ ਚਲਾ ਗਿਆ ਅਤੇ ਪ੍ਰੈਜੀਡੈਂਸੀ ਕਾਲਜ ਵਿਚ ਦਾਖਲ ਹੋ ਗਿਆ, ਜਿਥੇ ਉਸਨੇ ਕੈਮਿਸਟਰੀ ਵਿਚ ਬੀਏ ਅਤੇ ਐਮਏ ਦੀ ਡਿਗਰੀ ਪੂਰੀ ਕੀਤੀ। ਗ੍ਰੈਜੂਏਟ ਹੋਣ ਤੋਂ ਬਾਅਦ ਉਸਨੇ ਕਾਨੂੰਨ ਦੀ ਡਿਗਰੀ ਵੀ ਪੂਰੀ ਕੀਤੀ, ਪਰੰਤੂ ਉਸਨੇ ਸਿਰਫ ਤਿੰਨ ਦਿਨਾਂ ਲਈ ਅਦਾਲਤ ਵਿੱਚ ਹਾਜ਼ਰੀ ਲਗਵਾਈ, ਜਿਸਦੇ ਬਾਅਦ ਉਸਨੇ ਹਮੇਸ਼ਾ ਲਈ ਕਾਨੂੰਨੀ ਪੇਸ਼ੇ ਨੂੰ ਛੱਡ ਦਿੱਤਾ ਅਤੇ ਵਿਗਿਆਨ ਵਿੱਚ ਆਪਣਾ ਕੈਰੀਅਰ ਬਣਾਉਣ ਦਾ ਫੈਸਲਾ ਕੀਤਾ।

ਇਸ ਸਮੇਂ ਦੇ ਆਸ ਪਾਸ, ਉਸਨੇ ਆਚਾਰੀਆ ਪ੍ਰਫੁੱਲ ਚੰਦਰ ਰਾਏ ਨਾਲ ਮੁਲਾਕਾਤ ਕੀਤੀ, ਜਿਸ ਨੇ ਹਾਲ ਹੀ ਵਿੱਚ ਇੱਕ ਕੰਪਨੀ ਸ਼ੁਰੂ ਕੀਤੀ ਸੀ - ਬੰਗਾਲ ਕੈਮੀਕਲ ਅਤੇ ਫਾਰਮਾਸਿਟੀਕਲ। 1903 ਵਿਚ, ਬਸੂ ਇਕ ਕੈਮਿਸਟ ਵਜੋਂ ਕੰਪਨੀ ਵਿਚ ਨਿਯੁਕਤ ਹੋਇਆ. ਉਸਨੂੰ ਬਹੁਤ ਜਲਦੀ ਮੈਨੇਜਰ ਦੇ ਉੱਚ ਅਹੁਦੇ ਤੇ ਤਰੱਕੀ ਮਿਲ ਗਈ, ਅਤੇ ਉਸਨੇ ਕੰਪਨੀ ਨਾਲ ਲੰਮੇ ਸਮੇਂਲਈ ਸੰਬੰਧ ਸ਼ੁਰੂ ਕੀਤਾ, ਜੋ 1932 ਵਿੱਚ ਰਿਟਾਇਰ ਹੋਣ ਤੋਂ ਬਾਅਦ ਵੀ ਜਾਰੀ ਰਿਹਾ।

ਹਵਾਲੇ

ਸੋਧੋ
  1. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015. {{cite web}}: Unknown parameter |dead-url= ignored (|url-status= suggested) (help)