ਡਾ. ਰਾਜੇਂਦਰ ਪ੍ਰਸਾਦ
(ਰਾਜਿੰਦਰ ਪ੍ਰਸਾਦ ਤੋਂ ਮੋੜਿਆ ਗਿਆ)
ਡਾ ਰਾਜਿਂਦਰ ਪ੍ਰਸਾਦ (3 ਦਸੰਬਰ 1884-28 ਫਰਵਰੀ 1963) ਇੱਕ ਭਾਰਤੀ ਰਾਜਨੇਤਾ ਸਨ ਜੋ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਉਹ ਇਕੱਲੇ ਅਜਿਹੇ ਵਿਅਕਤੀ ਹਨ ਜੋ ਦੋ ਵਾਰੀ ਭਾਰਤ ਦੇ ਰਾਸ਼ਟਰਪਤੀ ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।
ਡਾ ਰਾਜਿਂਦਰ ਪ੍ਰਸਾਦ | |
---|---|
ਭਾਰਤ ਦੇ ਪਹਿਲੇ ਰਾਸ਼ਟਰਪਤੀ | |
ਦਫ਼ਤਰ ਵਿੱਚ 26 ਜਨਵਰੀ 1950 – 13 ਮਈ 1962 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ |
ਉਪ ਰਾਸ਼ਟਰਪਤੀ | ਸਰਵੇਪੱਲੀ ਰਾਧਾਕ੍ਰਿਸ਼ਣਨ |
ਤੋਂ ਪਹਿਲਾਂ | Position Established |
ਤੋਂ ਬਾਅਦ | ਸਰਵੇਪੱਲੀ ਰਾਧਾਕ੍ਰਿਸ਼ਣਨ |
ਨਿੱਜੀ ਜਾਣਕਾਰੀ | |
ਜਨਮ | 3 ਦਸੰਬਰ 1884 ਜ਼ੇਰਾਦੇਈ, ਸਿਵਾਨ ਜਿਲ੍ਹੇ ਬਿਹਾਰ ਭਾਰਤ |
ਮੌਤ | 28 ਫਰਵਰੀ 1963( ਉਮਰ 78) ਪਟਨਾ, ਬਿਹਾਰ, ਭਾਰਤ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਰਾਜਵੰਸ਼ੀ ਦੇਵੀ |
ਅਲਮਾ ਮਾਤਰ | ਕੋਲਕਾਤਾ ਯੂਨੀਵਰਸਿਟੀ |
ਜਨਮ
ਸੋਧੋਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਫੈਖਗ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇੱਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।
]