ਰਾਜ ਕਾਕੜਾ

ਪੰਜਾਬੀ ਗੀਤਕਾਰ, ਗਾਇਕ ਅਤੇ ਅਦਾਕਾਰ

ਰਾਜ ਕਾਕੜਾ (ਅੰਗਰੇਜ਼ੀ: Raj Kakra) ਜ਼ਿਲਾ ਸੰਗਰੂਰ ਦੇ ਪਿੰਡ ਕਾਕੜਾ ਤੋਂ ਇੱਕ ਪ੍ਰਸਿੱਧ ਪੰਜਾਬੀ ਗੀਤਕਾਰ, ਕਲਾਕਾਰ ਅਤੇ ਅਦਾਕਾਰ ਹੈ। ਉਸਨੇ 10 ਵੀਂ ਜਮਾਤ ਤੋਂ ਲਿਖਣਾ ਸ਼ੁਰੂ ਕੀਤਾ। ਉਸਨੇ "ਗਿੱਧੇ ਵਿਚ ਗੁਲਾਬੋ ਨੱਚਦੀ" ਨਾਲ ਰਿਕਾਰਡ ਕਰਨਾ ਸ਼ੁਰੂ ਕੀਤਾ। ਉਹ 1999 ਵਿਚ ਚੰਡੀਗੜ੍ਹ ਆਇਆ ਸੀ। ਉਸਨੇ ਕਈ ਮਸ਼ਹੂਰ ਰੋਮਾਂਟਿਕ ਗਾਣੇ ਲਿਖੇ ਜਿਵੇਂ ਦਿਲਦਾਰੀਆਂ, ਦਿਲਬਰ, ਤੂੰ ਜੁਦਾ, ਮਿਰਜ਼ਾ, ਮਹਿਬੂਬ, ਪੁੰਨ ਖੱਟ ਲੈ ਅਤੇ ਹੋਰ ਬਹੁਤ ਸਾਰੇ। ਉਸਨੇ "ਕਬੱਡੀ ਵਨਸ ਅਗੇਂਨ'' ਫਿਲਮ ਨੂੰ ਵੀ ਗਾਣੇ ਦਿੱਤੇ। ਉਸ ਨੇ ਬਹੁਤ ਸਾਰੇ ਸਮਾਜਿਕ ਮੁੱਦਿਆਂ ਉਪਰ ਵੀ ਲਿਖਿਆ ਅਤੇ ਖੁਦ ਗਾਇਆ ਹੈ।

ਰਾਜ ਕਾਕੜਾ
ਜਨਮ(1970-12-15)ਦਸੰਬਰ 15, 1970
ਮੂਲਪਿੰਡ ਕਾਕੜਾ, ਸੰਗਰੂਰ, ਪੰਜਾਬ
ਵੰਨਗੀ(ਆਂ)ਪੰਜਾਬੀ,
ਕਿੱਤਾਲੇਖਕ, ਗਾਇਕ, ਅਦਾਕਾਰ
ਲੇਬਲKizmet Records UK Limited, Music Waves Productions Ltd., Lokdhun
ਵੈਂਬਸਾਈਟhttp://www.rajkakra.com

ਐਲਬਮਾਂ ਸੋਧੋ

ਸਾਲ ਐਲਬਮ ਰਿਕਾਰਡ ਲੇਬਲ ਸੰਗੀਤਕਾਰ
2010 ਪੰਜਾਬੀਓ ਚਿੜੀ ਬਣਨਾ ਕੇ ਬਾਜ਼ ਕਿਜ੍ਮੇਟ ਰਿਕਾਡ੍ਸ ਅਨੂ-ਮਨੂ
2012 ਐ ਭਾਰਤ ਸਪੀਡ ਰਿਕਾਰਡਸ ਅਨੂ-ਮਨੂ
2013 ਦਿਲਬਰੀਆਂ[1]  ਬੀਟ ਮਨਿਸਟਰ ਅਨੂ-ਮਨੂ
2017 ਪੈੜਾਂ ਸਾਊਂਡ ਬੂਮ ਇੰਟਰਟੇਨਮੇਂਟ ਅਨੂ-ਮਨੂ

ਸਿੰਗਲ ਗੀਤ ਸੋਧੋ

ਗੀਤ
ਮੇਰਾ ਪੰਜਾਬ
ਵਿਰਸਾ ਵਰਸਿਜ਼ ਫੈਸ਼ਨ
ਯਾਦਾਂ
ਜੱਟਾ
ਸਰਕਾਰ
ਸਿੰਘ ਬਾਘੀ
ਖੰਡਾ
ਆਜ਼ਾਦੀ
ਚਿੜੀਆਂ
ਹਥਿਆਰ
ਗੋਲੀਏ
ਹਾਦਸੇ
ਮਾਂ ਬੋਲੀ
ਵਿਰਸਾ ਵਰਸਜ਼ ਫੈਸ਼ਨ
ਹਾਦਸੇ

ਫ਼ਿਲਮਾਂ ਸੋਧੋ

ਸਾਲ ਫਿਲਮ ਨਿਰਦੇਸ਼ਕ
2014 ਕੌਮ ਦੇ ਹੀਰੇ ਰਵਿੰਦਰ ਰਵੀ
2015 ਪੱਤਾ ਪੱਤਾ ਸਿੰਘਾਂ ਦਾ ਵੈਰੀ[2][3] ਨਰੇਸ਼ ਐਸ. ਗਰਗ
2016 ਧਰਮ ਯੁੱਧ ਮੋਰਚਾ[4] ਨਰੇਸ਼ ਐਸ. ਗਰਗ

ਹਵਾਲੇ ਸੋਧੋ

  1. http://www.rajkakra.com/index.html
  1. "kook samachar". Archived from the original on 2018-02-19. {{cite web}}: Unknown parameter |dead-url= ignored (|url-status= suggested) (help)
  2. "sikh sangarsh". Archived from the original on 2018-10-15. {{cite web}}: Unknown parameter |dead-url= ignored (|url-status= suggested) (help)
  3. "ਪੱਤਾ ਪੱਤਾ ਸਿੰਘਾਂ ਦਾ ਵੈਰੀ - Imdb".
  4. "ਧਰਮ ਯੁੱਧ ਮੋਰਚਾ - Imdb".