ਰਾਬਰਟ ਹੁੱਕ
ਰਾਬਰਟ ਹੁੱਕ (28 ਜੁਲਾਈ [ਓ.ਐਸ 18 ਜੁਲਾਈ] 1635 – 3 ਮਾਰਚ 1703) ਇੱਕ ਅੰਗਰੇਜ਼ੀ ਕੁਦਰਤੀ ਫ਼ਿਲਾਸਫ਼ਰ, ਆਰਕੀਟੈਕਟ ਅਤੇ ਪੋਲੀਮੈਥ ਸੀ।
ਉਸਦੇ ਬਾਲ ਜੀਵਨ ਦੇ ਤਿੰਨ ਵੱਖ-ਵੱਖ ਦੌਰ ਹਨ:ਪਹਿਲਾ,ਇੱਕ ਵਿਗਿਆਨੀ ਇੰਕਵਾਇਰਰ ਵਜੋਂ ਪਰ ਪੈਸੇ ਦੀ ਕਮੀ ਹੋਣਾ, ਦੂਜਾ, ਪੈਸਾ ਪ੍ਰਾਪਤ ਕਰਨਾ ਪਰ 1666 ਦੀ ਮਹਾਨ ਅੱਗ ਦੇ ਵੀ ਬਾਅਦ ਕੜੀ ਮਿਹਨਤ ਅਤੇ ਇਮਾਨਦਾਰੀ ਦੇ ਰਾਹ ਉੱਪਰ ਚੱਲਣਾ, ਅਤੇ ਆਖਰ ਵਿੱਚ ਬਿਮਾਰ ਹੋਣਾ ਅਤੇ ਈਰਖਾ ਬੌਧਿਕ ਵਿਵਾਦਾਂ ਨੂੰ ਪਾਰਟੀ (ਇਸ ਮੁੱਦੀਆਂ ਨਾਲ ਉਸਦੇ ਰਿਸ਼ਤੇਦਾਰ ਇਤਿਹਾਸਿਕ ਅੰਧਕਾਰ ਵਿੱਚ ਯੋਗਦਾਨ ਹੋ ਸਕਦਾ)। 1648 ਵਿੱਚ, ਰਾਬਰਟ ਹੁੱਕ ਦੇ ਪਿਤਾ ਦੀ ਮੌਤ ਹੋ ਗਈ, ਉਸਦੇ ਪਿਤਾ ਉਸ ਲਈ 40 ਪੌਂਡਾਂ ਦੀ ਵਿਰਾਸਤ ਛੱਡ ਗਏ। 13 ਸਾਲ ਦੀ ਉਮਰ ਵਿੱਚ ਰਾਬਰਟ ਪੜ੍ਹਾਈ ਨੂੰ ਜਾਰੀ ਰੱਖਣ ਲਈ ਲੰਡਨ ਦੇ ਵੈਸਟਮਿੰਸਟਰ ਸਕੂਲ ਵਿੱਚ ਗਿਆ, ਜਿੱਥੇ ਉਸ ਨੇ ਯੂਨਾਨੀ ਅਤੇ ਲਾਤੀਨੀ ਦੀ ਕਲਾਸੀਕਲ ਭਾਸ਼ਾਵਾਂ ਦੀ ਪੜ੍ਹਾਈ ਕੀਤੀ ਅਤੇ ਗਣਿਤ ਅਤੇ ਮਕੈਨਿਕ ਵਰਗੇ ਵਿਸ਼ੇ ਵੀ ਪੜ੍ਹੇ। 1653 ਵਿੱਚ, 18 ਸਾਲ ਦੀ ਉਮਰ ਵਿੱਚ, ਉਸ ਨੇ ਆਕਸਫੋਰਡ ਕ੍ਰਿਸਚਨ ਚਰਚ ਕਾਲਜ ਦੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਜਿੱਥੇ ਉਸ ਨੇ ਤਜਰਬੀ ਵਿਗਿਆਨ ਦਾ ਅਧਿਐਨ ਕੀਤਾ ਅਤੇ ਇੱਕ ਚੋਰਿਸਟਰ ਬਣ ਗਿਆ।
ਹੁੱਕ ਇੱਕ ਵਿਗਿਆਨੀ ਵਜੋਂਸੋਧੋ
20 ਸਾਲ ਦੀ ਉਮਰ, 1655 ਵਿੱਚ, ਹੁੱਕ ਦੇ ਕੈਰੀਅਰ ਨੇ ਵਿਗਿਆਨ ਦੇ ਵੱਲ ਇੱਕ ਹੋਰ ਮੋੜ ਲਿਆ। ਉਸਨੇ ਆਧੁਨਿਕ ਰਸਾਇਣ ਦੇ ਬਾਨੀ ਰਾਬਰਟ ਬੋਇਲ ਦੇ ਨਾਲ ਆਕਸਫੋਰਡ ਵਿੱਚ ਸਹਾਇਕ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਹੁੱਕ ਨੇ ਸੱਤ ਸਾਲ ਬੋਇਲ ਨਾਲ ਕੰਮ ਕੀਤਾ; ਇਸ ਸਮੇਂ ਦੇ ਵਿੱਚ ਬੋਇਲ ਨੇ ਹੁੱਕ ਦੁਆਰਾ ਬਣਾਏ ਗਏ ਯੰਤਰਾਂ ਦੀ ਮਦਦ ਨਾਲ ਬੋਏਲ ਕਾਨੂੰਨ ਦੀ ਖੋਜ ਕੀਤੀ।
ਰਾਇਲ ਸੁਸਾਇਟੀਸੋਧੋ
1662 ਵਿੱਚ, 27 ਸਾਲ ਦੀ ਉਮਰ ਵਿੱਚ ਹੁੱਕ ਰਾਇਲ ਸੁਸਾਇਟੀ ਵਿੱਚ ਸ਼ਾਮਿਲ ਹੋ ਗਿਆ, ਜਿਸਦਾ ਮਕਸਦ ਸੰਸਾਰ ਦੀ ਵਿਗਿਆਨਕ ਸਮਝ ਨੂੰ ਅੱਗੇ ਵਧਾਉਣ ਲਈ ਸੀ। ਇਸ ਦੌਰਾਨ ਹੁੱਕ ਪ੍ਰਯੋਗ ਦੇ ਕਿਉਰੇਟਰ ਵਜੋਂ ਨਿਯੁਕਤ ਕੀਤਾ ਗਿਆ। ਕਿਉਰੇਟਰ ਹੋਣ ਦੇ ਨਾਤੇ ਓਹ ਸੋਸਾਇਟੀ ਦੁਆਰਾ ਕਰਵਾਏ ਜਾ ਰਹੇ ਹਰ ਪ੍ਰਯੋਗ ਦਾ ਜ਼ਿੰਮੇਵਾਰ ਸੀ। ਬੋਇਲ ਨਾਲ ਕੰਮ ਦੇ ਨਾਲ ਉਸ ਨੂੰ ਵਿਗਿਆਨਕ ਸੰਸਾਰ ਵਿੱਚ ਬਹੁਤ ਤਰੱਕੀ ਮਿਲੀ ਸੀ। ਬੋਇਲ ਹੀ ਰਾਇਲ ਸੁਸਾਇਟੀ ਦਾ ਸੰਸਥਾਪਕ ਮੈਂਬਰ ਸੀ।[1]
ਫਿਰ ਹੁੱਕ ਆਕਸਫੋਰਡ ਤੋਂ ਲੰਡਨ ਗਿਆ, ਜਿੱਥੇ ਉਸਨੇ ਚਾਲੀ ਸਾਲ ਲਈ ਕਿਉਰੇਟਰ ਵਜੋਂ ਕੰਮ ਕੀਤਾ।
ਰਾਬਰਟ ਹੁੱਕ ਦੀਆਂ ਵਿਗਿਆਨਿਕ ਖੋਜਾਂਸੋਧੋ
ਸਮੇਂ ਦਾ ਮਾਪਸੋਧੋ
1657 ਵਿੱਚ, ਹੁੱਕ ਨੇ ਐਨਚਰ ਇਸਕੇਪਮੈਂਟ ਦੀ ਖੋਜ ਕਰਕੇ ਪੈਡੂਲਮ ਘੜੀ ਵਿੱਚ ਸੁਧਾਰ ਕੀਤਾ। ਇਹ ਇੱਕ ਕੋਗ ਸੀ ਜੋ ਹਰ ਸਵਿੰਗ ਦੇ ਦੌਰਾਨ ਪੈਡੂਲਮ ਨੂੰ ਇੱਕ ਛੋਟਾ ਜਿਹਾ ਧੱਕਾ ਦਿੰਦਾ ਸੀ, ਜੋ ਕਿ ਇਸਨੂੰ ਥੱਲੇ ਜਾਣ ਤੋਂ ਰੋਕਦਾ ਸੀ, ਜਦਕਿ ਇਹ ਇਸਦੇ ਨਾਲ ਘੜੀ ਦੇ ਹੱਥ ਨੂੰ ਅੱਗੇ ਵੀ ਵਧਾਉਂਦਾ ਸੀ। ਤਕਰੀਬਨ 1660 ਦੇ ਵਿੱਚ ਹੁੱਕ ਨੇ ਬੈਲੰਸ ਸਪਰਿੰਗ ਦੀ ਖੋਜ ਕੀਤੀ ਜਿਸ ਨਾਲ ਕਿਸੇ ਜੇਬ ਵਿੱਚ ਰੱਖੀ ਜਾਣ ਵਾਲੀ ਘੜੀ ਦੇ ਸਮੇਂ ਦਾ ਸਹੀ ਨਿਰਧਾਰਨ ਹੁੰਦਾ ਸੀ। ਅਜਿਹੀ ਇੱਕ ਘੜੀ ਉਸਨੇ ਆਪਣੇ ਲਈ ਵੀ ਬਣਾਈ ਸੀ। ਇੱਕ ਪੈਡੂਲਮ ਨੂੰ ਜੇਬ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ ਇਸ ਲਈ ਇਹ ਇੱਕ ਬਹੁਤ ਹੀ ਮਹੱਤਵਪੂਰਨ ਖੋਜ ਸੀ। ਹੁੱਕ ਦਾ ਬੈਲੰਸ ਸਪਰਿੰਗ ਇੱਕ ਸੰਤੁਲਨ ਪਹੀਏ ਨਾਲ ਜੁੜਿਆ ਹੁੰਦਾ ਸੀ ਜੋ ਕਿ ਇੱਕ ਨਿਯਮਤ ਚੱਕਰ ਪੈਦਾ ਕਰਦਾ ਸੀ; ਇਸ ਚੱਕਰ ਦੇ ਨਾਲ ਸਮਾਂ ਹਮੇਸ਼ਾ ਸਹੀ ਰੱਖਿਆ ਜਾ ਸਕਦਾ ਸੀ। ਕ੍ਰਿਸਟੀਆਨ ਹਾਈਗਨਜ਼ ਬਾਅਦ ਨੇ ਵੀ ਇੱਕ ਦਹਾਕੇ ਦੇ ਬਾਅਦ ਬੈਲੰਸ ਸਪਰਿੰਗ ਦੀ ਕਾਢ ਕੱਢੀ ਸੀ।
ਹੁੱਕ ਦਾ ਕਾਨੂੰਨਸੋਧੋ
1660 ਵਿੱਚ ਹੁੱਕ ਕਾਨੂੰਨ ਦੀ ਖੋਜ ਹੋਈ ਜੋ ਕਿ ਫਿਜ਼ਿਕਸ ਦਾ ਇੱਕ ਅਸੂਲ ਹੈ, ਜੋ ਕਹਿੰਦਾ ਹੈ ਕਿ, ਕਿਸੇ ਵੀ ਸਪਰਿੰਗ ਨੂੰ X ਦੂਰੀ ਤੱਕ ਵਧਾਉਣ ਜਾ ਫਿਰ ਇਕੱਠਾ ਕਰਨ ਲਈ ਜੋ ਫੋਰਸ (F) ਚਾਹੀਦੀ ਹੁੰਦੀ ਹੈ ਓਹ X ਦੂਰੀ ਦੇ ਅਨੁਪਾਤੀ ਹੁੰਦੀ ਹੈ। ਕਿਸੇ ਇੱਕ ਸਪਰਿੰਗ ਦੀ ਲੰਬਾਈ ਹਮੇਸ਼ਾ ਉਨੀ ਹੀ ਰਕਮ ਦੀ ਬਦਲਦੀ ਹੈ, ਜਿੰਨਾ ਉਸ ਨੂੰ ਧੱਕਿਆ ਜਾ ਫਿਰ ਖਿੱਚਿਆ ਗਿਆ ਹੈ। ਇਸ ਲਈ ਇੱਕ ਸਮੀਕਰਨ ਕੁੱਝ ਇਸ ਤਰਾਂ ਹੈ:
- ਜਿੱਥੇ
- F ਦਾ ਮਤਲਬ ਸਪਰਿੰਗ ਉੱਪਰ ਲੱਗ ਰਹੀ ਫੋਰਸ ਹੈ।
- k ਇੱਕ ਕੋਨਸਟੈੰਟ ਹੈ ਜੋ ਕਿ ਸਪਰਿੰਗ ਦਾ ਅਕੜਾਅ ਹੈ।
- x ਓਹ ਦੂਰੀ ਹੈ ਜਿਸ ਤੱਕ ਸਪਰਿੰਗ ਨੂੰ ਧੱਕਿਆ ਜਾ ਫਿਰ ਖਿੱਚਿਆ ਗਿਆ ਸੀ।
ਜਦੋਂ x = 0, ਸਪਰਿੰਗ ਸੰਤੁਲਨ ਸਥਾਨ 'ਤੇ ਹੈ।
ਮਾਈਕਰੋਗ੍ਰਾਫਿਆ ਅਤੇ ਮਾਈਕਰੋਸਕੋਪੀਸੋਧੋ
1665, ਜਦ ਹੁੱਕ 30 ਸਾਲ ਦੀ ਉਮਰ ਦਾ ਸੀ, ਉਸਨੇ ਆਪਣੀ ਪਹਿਲੀ ਵਿਗਿਆਨਕ ਬੈਸਟਸੈਲਰ ਪ੍ਰਕਾਸ਼ਿਤ ਕੀਤੀ ਜਿਸਦਾ ਨਾਮ ਮਾਈਕਰੋਗ੍ਰਾਫਿਆ ਸੀ। ਇਸ ਕਿਤਾਬ ਨੇ ਕੁਦਰਤ ਅਤੇ ਪ੍ਰਕਾਸ਼ ਬਾਰੇ ਆਪਨੇ ਵਿਚਾਰਾਂ ਨੂੰ ਪੇਸ਼ ਕੀਤਾ ਸੀ।
ਹੁੱਕ ਨੇ ਇੱਕ ਨਵੀਂ ਕਮਪਾਉਂਡ ਮਾਈਕ੍ਰੋਸਕੋਪ ਨੂੰ ਤਿਆਰ ਕੀਤਾ ਜਿਸ ਦੀ ਮਦਦ ਨਾਲ ਚੀਜ ਉੱਪਰ ਬਹੁਤ ਜਲਦ ਫ਼ੋਕਸ ਕੀਤਾ ਜਾ ਸਕਦਾ ਹੈ।
ਹੁੱਕ ਨੇ ਇੱਕ ਰੁੱਖ ਦੇ ਸੱਕ ਨੂੰ ਮਾਈਕਰੋਸਕੋਪ ਨਾਲ ਦੇਖਿਆ ਅਤੇ ਇਸ ਦੀ ਸੂਖਮ ਬਣਤਰ ਦਾ ਅਧਿਐਨ ਕੀਤਾ। ਇਸ ਸੱਕ ਨੂੰ ਦੇਖਣ ਨਾਲ ਉਸ ਨੇ ਕੁੱਝ ਲੱੱਭਿਆ ਅਤੇ ਇਹਨਾਂ ਨੂੰ ਸੈੱਲ ਦਾ ਨਾਮ ਦਿੱਤਾ -ਜੀਵਨ ਦੇ ਇਮਾਰਤ ਬਲਾਕ। ਇਸ ਬਣਾਈ ਹੋਈ ਮਾਈਕਰੋਸਕੋਪ ਨਾਲ ਉਸਨੇ ਫਾਸਿਲ ਬਣੀ ਹੋਈ ਲੱਕੜ ਨੂੰ ਵੀ ਵੇਖਿਆ। ਰਾਬਰਟ ਨੇ ਕਿਹਾ ਸਮੇਂ ਪਿਹਲਾਂ ਫਾਸਿਲ ਵੀ ਜਿਉਂਦੇ ਜੀਵ ਸਨ ਜਿਹਨਾਂ ਦੇ ਸੈੱਲ ਖਣਿਜ ਬਣ ਗਏ। ਉਸਨੇ ਇਹ ਵੀ ਕਿਹਾ ਕੀ ਕੁਝ ਸਮੇਂ ਪਿਹਲਾਂ ਜੋ ਪ੍ਰਜਾਤੀਆਂ ਧਰਤੀ ਉੱਪਰ ਰਿਹ ਰਹੀਆਂ ਸਨ ਓਹ ਹੁਣ ਬਿਲਕੁਲ ਅਲੋਪ ਹੋ ਗਈਆਂ ਹਨ।[2][3]
ਗਰੇਵਿਟੀ ਦੀ ਫੋਰਸਸੋਧੋ
1670 ਵਿੱਚ ਇੱਕ ਭਾਸ਼ਣ ਵਿੱਚ ਹੁੱਕ ਨੇ ਕਿਹਾ ਕਿ ਕਿਸੇ ਵੀ ਚੀਜ ਉੱਪਰ ਲੱਗਣ ਵਾਲੀ ਗਰੇਵਿਟੀ ਅਤੇ ਕਿਸੇ ਦੋ ਚੀਜਾਂ ਦੇ ਵਿਚਕਾਰ ਗਰੇਵਿਟੀ ਦੀ ਫੋਰਸ ਉਹਨਾਂ ਦੇ ਵਿੱਚ ਵਧਦੀ ਦੂਰੀ ਨਾਲ ਘੱਟਦੀ ਜਾਂਦੀ ਹੈ। ਜੇ ਇਹ ਫੋਰਸ ਨੂੰ ਹਟਾ ਦਿੱਤਾ ਜਾਵੇ ਤਾਂ ਓਹ ਦੋ ਚੀਜਾਂ ਇੱਕ ਸਿਧੀ ਰੇਖਾ ਉੱਪਰ ਚੱਲਣ ਲੱਗ ਜਾਣਗੀਆਂ।
ਹੁੱਕ ਦੀ ਮੌਤਸੋਧੋ
ਰਾਬਰਟ ਹੁੱਕ ਦੀ ਮੌਤ 3 ਮਾਰਚ, 1703 ਨੂੰ 67 ਸਾਲ ਦੀ ਉਮਰ ਵਿੱਚ ਲੰਡਨ ਵਿੱਚ ਹੋਈ। ਉਸ ਤੋਂ ਪਿਹਲਾਂ ਓਹ ਕੁਝ ਸਾਲਾਂ ਤੋਂ ਬੀਮਾਰ ਰਿਹ ਰਿਹਾ ਸੀ, ਪਰ ਉਸ ਦੀ ਮੌਤ ਦਾ ਸਹੀ ਕਾਰਨ ਦਰਜ ਨਹੀਂ ਕੀਤਾ ਗਿਆ।
ਅੱਗੇ ਪੜੋਸੋਧੋ
- Andrade, E. N. De C. (1950). "Wilkins Lecture: Robert Hooke". Proceedings of the Royal Society of London. Series B, Biological Sciences. 137 (887): 153–187. Bibcode:1950RSPSB.137..153A. doi:10.1098/rspb.1950.0029. JSTOR 82545.
- Aubrey, John (1898). Clark, Andrew (ed.). Brief Lives. Oxford: Clarendon Press. pp. 409–416.
- Bennett, Jim; Michael Cooper; Michael Hunter; Lisa Jardine (2003). London's Leonardo: The Life and Work of Robert Hooke. Oxford University Press. ISBN 0-19-852579-6.
- Chapman, Allan (2004). England's Leonardo: Robert Hooke and the Seventeenth-century Scientific Revolution. Institute of Physics Publishing. ISBN 0-7503-0987-3.
- Chapman, Allan; Kent, Paul, eds. (2005). Robert Hooke and the English Renaissance. Gravewing. ISBN 0-85244-587-3.
- Cooper, Michael (2003). 'A More Beautiful City': Robert Hooke and the Rebuilding of London after the Great Fire. Sutton Publishing Ltd. ISBN 0-7509-2959-6.
- Cooper, Michael; Michael Hunter (2006). Robert Hooke: Tercentennial Studies. Burlington, Vermont: Ashgate.
- Gunther, Robert, ed. (1923–67). Early Science in Oxford. Vol. 7. privately printed.
- Hall, A. R. (1951). "Robert Hooke and Horology". Notes and Records of the Royal Society of London. 8 (2): 167–177. doi:10.1098/rsnr.1951.0016.
- Hooke, Robert (1635–1703). Micrographia: or some physiological descriptions of minute bodies made by magnifying glasses with observations and inquiries thereupon...
- Hooke, Robert (1935). Robinson, H. W.; Adams, W. (eds.). The Diary of Robert Hooke, M.A., M.D., F.R.S., 1672–1680. London: Taylor & Francis.
- Inwood, Stephen (2002). The Man Who Knew Too Much. Pan. ISBN 0-330-48829-5.
{{cite book}}
: Invalid|ref=harv
(help)(Published in the US as The Forgotten Genius) - Stevenson, Christine (February 2005). "Robert Hooke, Monuments and Memory". Art History. 28 (1): 43–73. doi:10.1111/j.0141-6790.2005.00453.x.
ਹਵਾਲੇਸੋਧੋ
- ↑ Chapman, Alan (1996). "England's Leonardo: Robert Hooke (1635–1703) and the art of experiment in Restoration England". Proceedings of the Royal Institution of Great Britain. 67: 239–275. Archived from the original on 6 March 2011.
- ↑ Drake, Ellen Tan (2006). "Hooke's Ideas of the Terraqueous Globe and a Theory of Evolution". In Michael Cooper; Michael Hunter (eds.). Robert Hooke: Tercentennial Studies. Burlington, Vermont: Ashgate. pp. 135–149. ISBN 978-0-7546-5365-3.
- ↑ Drake, Ellen Tan (1996). Restless Genius: Robert Hooke and His Earthly Thoughts. Oxford University Press. ISBN 978-0-19-506695-1.