ਰਾਮਕੁਮਾਰ ਸਿੰਘ ਦਾ ਜਨਮ ਬਿਰਾਨੀਆ, ਫਤੇਹਪੁਰ ਸ਼ੇਖਾਵਤੀ (ਰਾਜਸਥਾਨ) ਵਿਖੇ 1975 ਵਿੱਚ ਹੋਇਆ ਸੀ। ਉਹ ਇੱਕ ਸਕ੍ਰੀਨਲੇਖਕ, ਹਿੰਦੀ ਗਲਪ ਲੇਖਕ, ਫਿਲਮ ਗੀਤਕਾਰ, ਫਿਲਮ ਆਲੋਚਕ ਅਤੇ ਇੱਕ ਕਾਲਮਨਵੀਸ ਵੀ ਹੈ। ਉਸਦੀਆਂ ਨਿੱਕੀਆਂ ਕਹਾਣੀਆਂ ਸਾਰੇ ਮੋਹਰੀ ਹਿੰਦੀ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ, ਅਤੇ ਕੁਝ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਉਸ ਨੇ ਹਾਲ ਹੀ ਰਿਲੀਜ਼ ਹੋਏ ਸਿਆਸੀ ਵਿਅੰਗ, ਕੌਮੀ ਪੁਰਸਕਾਰ ਜੇਤੂ ਡਾਇਰੈਕਟਰ ਡਾ ਚੰਦਰ ਪ੍ਰਕਾਸ਼ ਦਿਵੇਦੀ ਦੀ ਇੱਕ ਫਿਲਮ 'ਜ਼ੈੱਡ ਪਲੱਸ', ਦੀ ਕਹਾਣੀ ਅਤੇ ਪਟਕਥਾ ਲਿਖੀ ਹੈ। ਉਸ ਦੀ ਕਹਾਣੀ ਦੇ ਆਧਾਰ ਤੇ ਰਾਜਸਥਾਨੀ ਫਿਲਮ ਭੋਭਰ, ਵੱਖ-ਵੱਖ ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿਖਾਈ ਅਤੇ ਸਰਾਹੀ ਗਈ ਹੈ।

ਰਾਮਕੁਮਾਰ ਸਿੰਘ

ਉਸ ਦੇ ਕਹਾਣੀ ਸੰਗ੍ਰਹਿ ਭੋਭਰ ਤਥਾ ਅਨ੍ਯ ਕਹਾਨੀਆਂ ਲੋਕਾਇਤ ਪਰਕਾਸ਼ਨ, ਜੈਪੁਰ ਤੋਂ  2012 ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ  ਕਿਤਾਬ ਲਈ ਉਸ ਨੇ ਰਾਜਸਥਾਨ ਸਾਹਿਤ ਅਕੈਡਮੀ ਦਾ ਗਲਪ ਲਈ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ, ਰਾਂਘੇ ਰਾਘਵ ਕਥਾ ਸਨਮਾਨ ਹਾਸਲ ਕੀਤਾ।

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ