ਸੁਆਮੀ ਰਾਮਦੇਵ ਇੱਕ ਭਾਰਤੀ ਯੋਗ-ਗੁਰੂ ਹਨ, ਜਿਹਨਾਂ ਲੋਕ ਬਾਬਾ ਰਾਮਦੇਵ ਨਾਮ ਨਾਲ ਵੀ ਜਾਣਦੇ ਹਨ। ਉਹਨਾਂ ਨੇ ਆਮ ਆਦਮੀ ਨੂੰ ਯੋਗਾਸਣ ਤੇ ਪ੍ਰਾਣਾਇਆਮ ਦੀਆਂ ਸਰਲ ਵਿਧੀਆਂ ਦੱਸ ਕੇ ਯੋਗ ਦੇ ਖੇਤਰ ਵਿੱਚ ਅਦਭੁੱਤ ਕ੍ਰਾਂਤੀ ਕੀਤੀ ਹੈ। ਥਾਂ-ਥਾਂ ਆਪ ਜਾ ਕੇ ਯੋਗ-ਸ਼ਿਵਿਰਾਂ ਦਾ ਅਯੋਜਨ ਕਰਦੇ ਹਨ, ਜਿਹਨਾਂ ਵਿੱਚ ਆਮ ਤੌਰ ’ਤੇ ਹਰੇਕ ਸੰਪ੍ਰਦਾ ਦੇ ਲੋਕ ਆਉਂਦੇ ਹਨ। ਰਾਮਦੇਵ ਹੁਣ ਤੱਕ ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ’ਚ ਯੋਗ ਸਿਖਾ ਚੁੱਕੇ ਹਨ।[1] ਭਾਰਤ ਤੋਂ ਭ੍ਰਿਸ਼ਟਾਚਾਰ ਨੂੰ ਮਿਟਾਉਣ ਲਈ ਅਸ਼ਟਾਂਗ ਯੋਗ ਦੇ ਮਾਧਿਅਮ ਨਾਲ ਜੋ ਦੇਸ਼ਵਿਆਪੀ ਵਿਅਕਤੀ-ਜਗਰਾਤਾ ਅਭਿਆਨ ਇਸ ਸੰਨਿਆਸੀ ਵੇਸਧਾਰੀ ਕਰਾਂਤੀਕਾਰੀ ਯੋਧਾ ਨੇ ਸ਼ੁਰੂ ਕੀਤਾ, ਉਸਦਾ ਸਭਨੀ ਥਾਂਈਂ ਜੀ ਆਇਆਂ ਹੋਇਆ।[2]

ਰਾਮਦੇਵ
ਜਨਮ
ਰਾਮ ਕ੍ਰਿਸ਼ਨ ਯਾਦਵ

1965 (ਉਮਰ 59–60)
ਨਾਗਰਿਕਤਾਭਾਰਤੀ
ਪੇਸ਼ਾਯੋਗ ਗੁਰੂ, ਕਾਰੋਬਾਰੀ

ਜੀਵਨੀ

ਸੋਧੋ

ਰਾਮਦੇਵ ਦਾ ਜਨਮ ਭਾਰਤ ਵਿੱਚ ਹਰਿਆਣਾ ਰਾਜ ਦੇ ਮਹਿੰਦਰਗੜ੍ਹ ਜਿਲ੍ਹੇ ਦੇ ਅਲੀ ਸਇਦਪੁਰ ਨਾਮਕ ਪਿੰਡ ਵਿੱਚ 1965 ਨੂੰ ਗੁਲਾਬੋ ਦੇਵੀ ਅਤੇ ਰਾਮਨਿਵਾਸ ਯਾਦਵ ਦੇ ਘਰ ਹੋਇਆ। ਰਾਮਦੇਵ ਦਾ ਅਸਲੀ ਨਾਮ ਰਾਮ-ਕ੍ਰਿਸ਼ਨ ਸੀ। ਨੇੜਲੇ ਪਿੰਡ ਸ਼ਹਜਾਦਪੁਰ ਦੇ ਸਰਕਾਰੀ ਸਕੂਲ ਤੋਂ ਅਠਵੀਂ ਜਮਾਤ ਤੱਕ ਪੜ੍ਹਾਈ ਪੂਰੀ ਕਰਨ ਦੇ ਬਾਅਦ ਰਾਮ-ਕ੍ਰਿਸ਼ਨ ਨੇ ਖਾਨਪੁਰ ਪਿੰਡ ਦੇ ਇੱਕ ਗੁਰੁਕੁਲ ਵਿੱਚ ਆਚਾਰੀਆ ਪ੍ਰਦਿਉਂਨ ਅਤੇ ਯੋਗਾਚਾਰੀਆ ਬਲਦੇਵ ਜੀ ਤੋਂ ਸੰਸਕ੍ਰਿਤ ਅਤੇ ਯੋਗ ਦੀ ਸਿੱਖਿਆ ਲਈ। ਯੋਗ ਗੁਰੂ ਬਾਬਾ ਰਾਮਦੇਵ ਨੇ ਜਵਾਨ ਉਮਰ ਵਿੱਚ ਹੀ ਸੰਨਿਆਸ ਲੈਣ ਦਾ ਸੰਕਲਪ ਕੀਤਾ ਅਤੇ ਰਾਮ-ਕ੍ਰਿਸ਼ਨ, ਬਾਬਾ ਰਾਮਦੇਵ ਦੇ ਨਵੇਂ ਰੂਪ ਵਿੱਚ ਲੋਕਪ੍ਰਿਆ ਹੋ ਗਿਆ।

ਹਵਾਲੇ

ਸੋਧੋ
  1. ਵਨਾਸ ਮੰਜੂਸ਼ਾ ੨੦੦੯ ਵਰਿਸ਼ਠ ਨਾਗਰਿਕ ਸਮਾਜ (ਸਮਾਰਿਕਾ) ਪੰਨਾ ੨੦
  2. ਵਨਾਸ ਮੰਜੂਸ਼ਾ ੨੦੦੯ ਵਰਿਸ਼ਠ ਨਾਗਰਿਕ ਸਮਾਜ (ਸਮਾਰਿਕਾ) ਪੰਨਾ ੨੧