ਰਾਮੋਨ ਸਾਮਪੇਦਰੋ
ਰਾਮੋਨ ਸਾਮਪੇਦਰੋ (5 ਜਨਵਰੀ 1943 – 12 ਜਨਵਰੀ 1998) ਇੱਕ ਸਪੇਨੀ ਮਛਿਆਰਾ ਅਤੇ ਲੇਖਕ ਸੀ। 25 ਸਾਲ ਦੀ ਉਮਰ ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਇਸਦੇ ਸਰੀਰ ਦੇ ਲਗਭਗ ਸਾਰੇ ਅੰਗ ਕੰਮ ਕਰਨਾ ਹੱਟ ਗਏ ਸੀ। ਇਸ ਹਾਦਸੇ ਤੋਂ ਬਾਅਦ ਇਹ 29 ਸਾਲ ਖੁਦਕਸ਼ੀ ਦੇ ਹੱਕ ਲਈ ਲੜਿਆ।
ਰਾਮੋਨ ਸਾਮਪੇਦਰੋ | |
---|---|
ਜਨਮ | ਰਾਮੋਨ ਸਾਮਪੇਦਰੋ ਕਾਮੇਆਨ ਜਨਵਰੀ 5, 1943 |
ਮੌਤ | ਜਨਵਰੀ 12, 1998 Boiro, Galicia, ਸਪੇਨ | (ਉਮਰ 55)
ਮੌਤ ਦਾ ਕਾਰਨ | Assisted suicide |
ਰਾਸ਼ਟਰੀਅਤਾ | ਸਪੇਨੀ |
ਪੇਸ਼ਾ | ਮਛਿਆਰਾ |
ਲਈ ਪ੍ਰਸਿੱਧ | ਮੌਤ ਦਾ ਅਧਿਕਾਰ |
ਮਾਰ ਆਦੇਨਤਰੋ
ਸੋਧੋਇਸਦੇ ਜੀਵਨ ਅਤੇ ਮੌਤ ਉੱਤੇ ਆਧਾਰਿਤ ਸਪੇਨੀ ਫ਼ਿਲਮ ਮਾਰ ਆਦੇਨਤਰੋ (2004) ਬਣਾਈ ਗਈ ਜਿਸ ਵਿੱਚ ਰਾਮੋਨ ਦਾ ਕਿਰਦਾਰ ਖਾਵੀਏਰ ਬਾਰਦੇਮ ਦੇ ਨਿਭਾਇਆ। ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ ਉੱਤੇ ਮਸ਼ਹੂਰ ਹੋਈ ਅਤੇ 77ਵੇਂ ਅਕਾਦਮੀ ਇਨਾਮਾਂ ਉੱਤੇ ਇਸਨੇ ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਪੁਰਸਕਾਰ ਜਿੱਤਿਆ।[1]