ਰਾਵੀ ਵਿਰਸਾ
ਰਾਵੀ ਵਿਰਸਾ ਅਸਗਰ ਵਜਾਹਤ ਦੇ ਲਿਖੇ ਇੱਕ ਨਾਵਲਿਟ ਦਾ ਪੰਜਾਬੀ ਰੂਪ ਹੈ।[1]ਇਸਦਾ ਪੰਜਾਬੀ ਅਨੁਵਾਦ ਮਹਿੰਦਰ ਬੇਦੀ ਨੇ ਕੀਤਾ ਹੈ।
ਲੇਖਕ | ਅਸਗਰ ਵਜਾਹਤ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ ਅਨੁਵਾਦ: ਮਹਿੰਦਰ ਬੇਦੀ |
ਵਿਧਾ | ਨਾਵਲਿਟ |
ਪ੍ਰਕਾਸ਼ਕ | ਪੀਪਲਜ਼ ਫੋਰਮ ਬਰਗਾੜੀ |
ਪ੍ਰਕਾਸ਼ਨ ਦੀ ਮਿਤੀ | 2015 |
ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
ਇਹ ਨਾਵਲ ਹਿੰਦੁਸਤਾਨ ਪਾਕਿਸਤਾਨ ਬਾਰੇ ਹੈ ਜੋ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੇ ਲੋਕਾਂ ਦੀਆਂ ਸਾਂਝਾਂ ਨੂੰ ਸਾਹਮਣੇ ਲਿਆਉਂਦਾ ਹੈ।
ਇਸ ਨਾਵਲ ਵਿੱਚ ਸਾਯਮਾ ਖਾਨ ਨਾਮ ਦੀ ਇੱਕ ਪੱਤਰਕਾਰ ਕੁੜੀ ਇਕ ਸਟੋਰੀ ਕਰਨ ਲਈ ਲੰਡਨ ਤੋਂ ਪੰਜਾਬ ਆਉਂਦੀ ਹੈ। ਪਾਕਿਸਤਾਨੀ ਪੰਜਾਬ ਦਾ ਸੇਰ ਅਲੀ ਬਾਰਡਰ ਕਰਾਸ ਕਰਕੇ ਗੈਰਕਾਨੂੰਨੀ ਤੌਰ ਤੇ ਭਾਰਤੀ ਪੰਜਾਬ ਆਉਂਦਾ ਹੈ ਅਤੇ ਉਸਦਾ ਕਤਲ ਹੋ ਜਾਂਦਾ ਹੈ। ਸੇਰ ਅਲੀ ਨੂੰ ਦਫਨਾਉਣ ਤੋਂ ਬਾਅਦ ਰਾਵੀ ਵਿਰਸਾ ਟੀਮ ਤਹਿ ਕਰਦੀ ਹੈ ਕਿ ਇਕ ਪ੍ਰੋਗਰਾਮ ਰਾਵੀ ਕੰਢੇ ਹੋਣਾ ਚਾਹੀਦਾ ਜਿਸ ਵਿੱਚ ਸਾਰੀ ਰਾਤ ਗੀਤ ਸੰਗੀਤ ਭੰਗੜਾ ਸ਼ੰਗੜਾ ਹੋਵੇ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |