ਰਾਸ ਅਲ-ਖ਼ੈਮਾ (ਅਰਬੀ: رأس الخيمة) ਫ਼ਾਰਸੀ ਖਾੜੀ ਉੱਤੇ ਵਸੀ ਇੱਕ ਅਰਬ ਸ਼ੇਖ਼ਸ਼ਾਹੀ ਹੈ ਜੋ ਸੰਯੁਕਤ ਅਰਬ ਇਮਰਾਤ (ਯੂ.ਏ.ਈ.) ਦਾ ਹਿੱਸਾ ਹੈ। ਇਹਦੇ ਨਾਂ ਦਾ ਮਤਲਬ "ਤੰਬੂ ਦਾ ਸਿਖਰ" ਹੈ। ਇਹ ਇਮਰਾਤ ਯੂ.ਏ.ਈ. ਦੇ ਉੱਤਰੀ ਹਿੱਸੇ 'ਚ ਪੈਂਦੀ ਹੈ ਅਤੇ ਇਹਦੀਆਂ ਸਰਹੱਦਾਂ ਓਮਾਨ ਦੇ ਮੁਸੰਦਮ ਨਾਂ ਦੇ ਬਾਹਰੀ ਇਲਾਕੇ ਨਾਲ਼ ਲੱਗਦੀਆਂ ਹਨ। ਇਹਦਾ ਕੁੱਲ ਰਕਬਾ ਲਗਭਗ 1,684 ਵਰਗ ਕਿ.ਮੀ. ਹੈ। ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਨੂੰ ਵੀ ਰਾਸ ਅਲ-ਖ਼ੈਮਾ ਹੀ ਆਖਿਆ ਜਾਂਦਾ ਹੈ। 2005 ਦੀ ਮਰਦਮਸ਼ੁਮਾਰੀ ਮੁਤਾਬਕ ਇਮਰਾਤ ਦੀ ਅਬਾਦੀ 210,063 ਸੀ ਜੀਹਦਾ 41.82 ਫ਼ੀਸਦੀ ਹਿੱਸਾ ਭਾਵ 87,848 ਲੋਕ ਇਮਰਾਤੀ ਨਾਗਰਿਕ ਸਨ। ਸਭ ਤੋਂ ਹਾਲੀਆ ਅੰਦਾਜ਼ਿਆਂ ਮੁਤਾਬਕ ਕੁੱਲ ਅਬਾਦੀ 250,000 ਤੋਂ 300,000 ਵਿਚਕਾਰ ਹੈ। 2010 ਦੇ ਅੰਦਾਜ਼ੇ ਵਿੱਚ ਸਥਾਨਕ ਲੋਕਾਂ ਦੀ ਗਿਣਤੀ 97, 529 ਸੀ।[1]

ਰਾਸ ਅਲ-ਖ਼ੈਮਾ
إمارة رأس الخيمة
ਰ'ਸਲ-ਖ਼ਈਮਾਹ
ਇਮਰਾਤ
ਰਾਸ ਅਲ-ਖ਼ੈਮਾ ਦੀ ਇਮਰਾਤ

Flag
ਯੂ.ਏ.ਈ. 'ਚ ਰਾਸ ਅਲ-ਖ਼ੈਮਾ ਦਾ ਟਿਕਾਣਾ
25°47′N 55°57′E / 25.783°N 55.950°E / 25.783; 55.950
ਸਰਕਾਰ
 • ਕਿਸਮਨਿਰੋਲ ਬਾਦਸ਼ਾਹੀ
 • ਇਮੀਰਸਾਊਦ ਬਿਨ ਸਕਰ ਅਲ ਕਾਸਿਮੀ
 • ਰਾਜਕੁਮਾਰਮੁਹੰਮਦ ਬਿਨ ਸਾਊਦ ਅਲ ਕਾਸਿਮੀ
Area
 • Total[
ਅਬਾਦੀ (2008)
 • ਕੁੱਲ2,63,217
 • ਘਣਤਾ/ਕਿ.ਮੀ. (/ਵਰਗ ਮੀਲ)

ਹਵਾਲੇਸੋਧੋ

  1. "UAE National Bureau of Statistics: Population Estimates 2006-2010" (PDF). Uaestatistics.gov.ae. Retrieved 2013-09-16.