ਰਿਚਰਡ ਰੋਰਟੀ
ਰਿਚਰਡ ਮਕੇ ਰੋਰਟੀ (4 ਅਕਤੂਬਰ 1931 – 8 ਜੂਨ 2007[1]) ਇੱਕ ਅਮਰੀਕੀ ਦਾਰਸ਼ਨਿਕ ਸੀ। ਇਸਨੇ ਸ਼ਿਕਾਗੋ ਯੂਨੀਵਰਸਿਟੀ ਅਤੇ ਯੇਲ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕੀਤੀ। ਇਸ ਦੀ ਫ਼ਲਸਫ਼ੇ ਦੇ ਇਤਿਹਾਸ ਅਤੇ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ੇ ਵਿੱਚ ਬਹੁਤ ਰੁਚੀ ਹੈ ਅਤੇ ਅਭਿਆਸ ਹੈ। 1960ਵਿਆਂ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਇਸ ਦੇ ਕਾਰਜ ਦਾ ਮੁੱਖ ਕੇਂਦਰ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ਾ ਹੀ ਸੀ।
ਰਿਚਰਡ ਮਕੇ ਰੋਰਟੀ | |
---|---|
![]() | |
ਜਨਮ | ਨਿਊਯਾਰਕ ਸ਼ਹਿਰ | ਅਕਤੂਬਰ 4, 1931
ਮੌਤ | ਜੂਨ 8, 2007 ਪਾਲੋ ਆਲਤੋ, ਕੈਲੀਫੋਰਨੀਆ | (ਉਮਰ 75)
ਕਾਲ | 20ਵੀਂ-ਸਦੀ ਫ਼ਲਸਫ਼ਾ |
ਇਲਾਕਾ | ਪੱਛਮੀ ਫ਼ਲਸਫ਼ਾ |
ਸਕੂਲ | ਪ੍ਰੈਗਮੈਟਿਸਮ, ਉੱਤਰਵਿਸ਼ਲੇਸ਼ਣੀ ਫ਼ਲਸਫ਼ਾ |
ਮੁੱਖ ਰੁਚੀਆਂ | |
ਮੁੱਖ ਵਿਚਾਰ |
|
ਇਸ ਦਾ ਅਕਾਦਮਿਕ ਜੀਵਨ ਬਹੁਤ ਲੰਮਾ ਅਤੇ ਵਿਲੱਖਣ ਰਿਹਾ ਹੈ, ਜਿਵੇਂ ਕਿ ਇਹ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਦਾ ਸਟੁਅਰਟ ਪ੍ਰੋਫ਼ੈਸਰ ਸੀ, ਵਰਜੀਨੀਆ ਯੂਨੀਵਰਸਿਟੀ ਵਿੱਚ ਮਾਨਵੀ ਵਿਗਿਆਨ ਦਾ ਕੈਨਨ ਪ੍ਰੋਫ਼ੈਸਰ ਅਤੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਦਾ ਪ੍ਰੋਫ਼ੈਸਰ ਰਿਹਾ। ਇਸ ਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ[2] ਫ਼ਿਲੋਸੋਫ਼ੀ ਐਂਡ ਦ ਮਿਰਰ ਆਫ਼ ਨੇਚਰ (Philosophy and the Mirror of Nature) (1979) ਅਤੇ ਕੌਂਟੀਜੈਨਸੀ, ਆਇਰਨੀ ਅਤੇ ਸੌਲੀਡੈਰੀਟੀ (Contingency, Irony, and Solidarity) (1989) ਹਨ।
ਹਵਾਲੇਸੋਧੋ
- ↑ Internet Encyclopedia of Philosophy
- ↑ Based upon sales [ਹਵਾਲਾ ਲੋੜੀਂਦਾ]