ਸਰ ਜੌਹਨ ਰਿਚਰਡ ਨਿਕੋਲਸ ਸਟੋਨ (30 ਅਗਸਤ 1913 – 6 ਦਸੰਬਰ 1991) ਇੱਕ ਉੱਘੇ ਬ੍ਰਿਟਿਸ਼ ਅਰਥਸ਼ਾਸਤਰੀ, ਵੈਸਟਮਿੰਸਟਰ ਸਕੂਲ, ਕੈਮਬ੍ਰਿਜ ਯੂਨੀਵਰਸਿਟੀ (ਕਾਈਅਸ ਐਂਡ ਕਿੰਗਜ਼) ਵਿਖੇ ਪੜ੍ਹੇ, ਜਿਸ ਨੇ ਇਕ ਅਕਾਊਂਟਿੰਗ ਮਾਡਲ ਜਿਸ ਨੇ ਕੌਮੀ ਅਤੇ ਬਾਅਦ ਵਿੱਚ, ਇੱਕ ਕੌਮਾਂਤਰੀ ਪੱਧਰ ਤੇ ਆਰਥਿਕ ਗਤੀਵਿਧੀਆਂ ਨੂੰ ਟਰੈਕ ਕਰਨ ਲਈ ਵਰਤਿਆ ਜਾ ਸਕਦਾ ਸੀ, ਵਿਕਸਿਤ ਕਰਨ ਲਈ ਆਰਥਿਕ ਵਿਗਿਆਨਾਂ ਵਿੱਚ ਨੋਬਲ ਮੈਮੋਰੀਅਲ ਇਨਾਮ ਪ੍ਰਾਪਤ ਕੀਤਾ ਸੀ।  

ਸਰ ਰਿਚਰਡ ਸਟੋਨ
ਜਨਮ(1913-08-30)30 ਅਗਸਤ 1913
ਲੰਡਨ, ਇੰਗਲੈਂਡ, ਯੂਨਾਈਟਿਡ ਕਿੰਗਡਮ
ਮੌਤ6 ਦਸੰਬਰ 1991(1991-12-06) (ਉਮਰ 78)
ਕੈਮਬ੍ਰਿਜ, ਇੰਗਲੈਂਡ, ਯੂਨਾਈਟਿਡ ਕਿੰਗਡਮ
ਕੌਮੀਅਤਬ੍ਰਿਟਿਸ਼
ਅਦਾਰਾਯੂਨੀਵਰਸਿਟੀ
ਖੇਤਰਅਰਥਸ਼ਾਸਤਰ
ਅਲਮਾ ਮਾਤਰਕੈਮਬ੍ਰਿਜ ਯੂਨੀਵਰਸਿਟੀ
ਪ੍ਰਭਾਵਜੇਮਜ਼ ਮੀਡ ਕੋਲਿਨ ਕਲਾਰਕ
ਯੋਗਦਾਨਰਾਸ਼ਟਰੀ ਖਾਤੇ, ਇਨਪੁੱਟ-ਆਉਟਪੁਟ
ਇਨਾਮਆਰਥਿਕ ਵਿਗਿਆਨ ਵਿੱਚ ਨੋਬਲ ਮੈਮੋਰੀਅਲ ਇਨਾਮ (1984)
Information at IDEAS/RePEc

ਸ਼ੁਰੂ ਦਾ ਜੀਵਨ

ਸੋਧੋ

ਰਿਚਰਡ ਸਟੋਨ ਦਾ ਜਨਮ 30 ਅਗਸਤ 1913 ਨੂੰ ਯੂਕੇ ਵਿਚ ਲੰਡਨ ਵਿਚ ਹੋਇਆ ਸੀ। ਜਦੋਂ ਉਹ ਇਕ ਬੱਚਾ ਸੀ ਤਾਂ ਉਸ ਨੇ ਕਲਾਈਵਡੇਨ ਪਲੇਸ ਅਤੇ ਵੈਸਟਮਿੰਸਟਰ ਸਕੂਲ ਵਿਚ ਪੜ੍ਹਾਈ ਕੀਤੀ ਸੀ। [1] ਹਾਲਾਂਕਿ, ਉਸ ਨੂੰ ਸੈਕੰਡਰੀ ਸਕੂਲ ਆਉਣ ਤੱਕ ਗਣਿਤ ਅਤੇ ਵਿਗਿਆਨ ਪੜ੍ਹਾਇਆ ਨਹੀਂ ਗਿਆ ਸੀ। ਜਦੋਂ ਉਹ 17 ਸਾਲਾਂ ਦਾ ਸੀ ਤਾਂ ਉਹ ਆਪਣੇ ਪਿਤਾ ਦੇ ਨਾਲ ਭਾਰਤ ਵਿਚ ਆ ਗਿਆ ਸੀ ਕਿਉਂਕਿ ਉਸ ਦੇ ਪਿਤਾ ਨੂੰ ਮਦਰਾਸ ਵਿਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਭਾਰਤ ਤੋਂ, ਉਹਨੇ ਬਹੁਤ ਸਾਰੇ ਏਸ਼ੀਆਈ ਦੇਸ਼ਾਂ ਦਾ ਦੌਰਾ ਕੀਤਾ: ਮਲਾਇਆ, ਸਿੰਗਾਪੁਰ, ਅਤੇ ਇੰਡੋਨੇਸ਼ੀਆ। ਇਕ ਸਾਲ ਦੀ ਯਾਤਰਾ ਕਰਨ ਤੋਂ ਬਾਅਦ ਉਹ ਲੰਡਨ ਵਾਪਸ ਆ ਗਿਆ ਅਤੇ 1931 ਵਿਚ ਕੈਮਬਰਿਜ ਦੇ ਗੌਨੇਵਿਲ ਅਤੇ ਕਾਇਸ ਕਾਲਜ ਵਿਚ ਪੜ੍ਹਾਈ ਕੀਤੀ ਜਿੱਥੇ ਉਸ ਨੇ ਦੋ ਸਾਲਾਂ ਲਈ ਕਾਨੂੰਨ ਦੀ ਪੜ੍ਹਾਈ ਕੀਤੀ। 

ਨੌਜਵਾਨ ਸਟੋਨ ਫਿਰ ਵਿਸ਼ਾ ਬਦਲ ਕੇ ਅਰਥਸ਼ਾਸਤਰ ਪੜ੍ਹਨ ਲੱਗ ਗਿਆ। ਉਹ ਅਰਥਸ਼ਾਸਤਰ ਵਿੱਚ ਦਿਲਚਸਪੀ ਲੈਂਦਾ ਸੀ ਕਿਉਂਕਿ ਉਸਦਾ ਕਹਿਣਾ ਸੀ ਕਿ "ਜੇ ਵਧੇਰੇ ਅਰਥਸ਼ਾਸਤਰੀ ਹੋਣ, ਤਾਂ ਸੰਸਾਰ ਇੱਕ ਬਿਹਤਰ ਸਥਾਨ ਹੋਵੇਗਾ"। 1930 ਦੇ ਦਹਾਕੇ ਦੌਰਾਨ, ਬੇਰੁਜ਼ਗਾਰੀ ਦਾ ਪੱਧਰ ਬਹੁਤ ਜ਼ਿਆਦਾ ਸੀ ਅਤੇ ਇਸਨੇ ਇਹ ਜਾਣਨ ਲਈ ਅਰਥਸ਼ਾਸਤਰੀਆਂ ਉਕਸਾਇਆ ਕਿ ਇਸਦਾ ਕੀ ਕਾਰਨ ਹੈ ਅਤੇ ਇਸ ਨੂੰ ਕਿਵੇਂ ਦੂਰ ਕਰਨਾ ਹੈ। ਉਸ ਨੂੰ ਆਪਣੇ ਮਾਤਾ-ਪਿਤਾ ਵਲੋਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਉਸਦੀਪਸੰਦ ਤੋਂ ਨਿਰਾਸ਼ ਸਨ। ਖੈਰ, ਸਟੋਨ ਇੱਕ ਅਰਥਸ਼ਾਸਤਰੀ ਬਣਨ ਲਈ ਬਹੁਤ ਉਤਸੁਕ ਸੀ ਅਤੇ ਉਸ ਨੇ ਬਾਅਦ ਵਿੱਚ ਅਰਥ ਸ਼ਾਸਤਰ ਦਾ ਅਧਿਐਨ ਕਰਨ ਦਾ ਆਨੰਦ ਮਾਣਿਆ। ਆਪਣੇ ਨਵੇਂ ਪ੍ਰਮੁੱਖ ਵਿਸ਼ੇ ਤੇ, ਉਸ ਨੂੰ ਰਿਚਰਡ ਕਾਹਨ ਅਤੇ ਜੈਰਲਡ ਸ਼ੋਵ ਨਿਗਰਾਨ ਮਿਲੇ। ਪਰ, ਸਟੋਨ ਦੇ ਗਿਣਾਤਮਕ ਮਨ ਨੂੰ ਕੈਮਬ੍ਰਿਜ ਵਿੱਚ ਸਟੋਨ ਦੇ ਅਧਿਆਪਕ ਕੌਲਿਨ ਕਲਾਰਕ ਨੇ ਬਹੁਤ ਪ੍ਰਭਾਵਿਤ ਕੀਤਾ। ਕੌਲਿਨ ਨੇ ਕੌਮੀ ਆਮਦਨ ਨੂੰ ਮਾਪਣ ਲਈ ਆਪਣਾ ਪ੍ਰੋਜੈਕਟ ਸਟੋਨ ਨੂੰ ਪੇਸ਼ ਕੀਤਾ। ਇਸ ਪ੍ਰੋਜੈਕਟ ਤੇ ਸਟੋਨ ਨੇ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਤੇ ਸਟੋਨ ਨੂੰ ਵੱਡੀ ਮਸ਼ਹੂਰੀ ਦਿੱਤੀ। ਕੈਮਬ੍ਰਿਜ ਵਿੱਚ ਆਪਣੀ ਮੀਟਿੰਗ ਤੋਂ ਬਾਅਦ, ਸਟੋਨ ਅਤੇ ਕਲਾਰਕ ਫਿਰ ਬਿਹਤਰੀਨ ਮਿੱਤਰ ਬਣ ਗਏ। 

ਕੈਰੀਅਰ

ਸੋਧੋ

1936 ਵਿੱਚ ਕੈਮਬ੍ਰਿਜ ਤੋਂ ਗ੍ਰੈਜੂਏਸ਼ਨ ਤੋਂ ਬਾਅਦ ਅਤੇ ਦੂਜੇ ਵਿਸ਼ਵ ਯੁੱਧ ਤੱਕ ਉਸਨੇ ਲੌਇਡ ਦੇ ਲੰਡਨ ਵਿੱਚ ਕੰਮ ਕੀਤਾ।[2]  ਯੁੱਧ ਦੇ ਦੌਰਾਨ, ਸਟੋਨ ਨੇ ਜੇਮਜ਼ ਮੀਡ ਨਾਲ ਬਰਤਾਨਵੀ ਸਰਕਾਰ ਲਈ ਅੰਕੜਾ-ਵਿਗਿਆਨੀ ਅਤੇ ਅਰਥਸ਼ਾਸਤਰੀ ਦੇ ਤੌਰ ਤੇ ਕੰਮ ਕੀਤਾ। ਸਰਕਾਰ ਦੀ ਬੇਨਤੀ 'ਤੇ ਉਸ ਨੇ ਯੂਕੇ ਦੀ ਆਰਥਿਕਤਾ ਨੂੰ ਜੰਗ ਦੇ ਸਮੇਂ ਲਈ ਰਾਸ਼ਟਰ ਦੇ ਮੌਜੂਦਾ ਕੁੱਲ ਸੰਸਾਧਨਾਂ ਨਾਲ ਜੋੜ ਕੇ ਵਿਸ਼ਲੇਸ਼ਣ ਕੀਤਾ। ਇਹ ਇਸ ਸਮੇਂ ਸੀ ਕਿ ਉਸ ਨੇ ਕੌਮੀ ਖਾਤਿਆਂ ਦੀ ਪ੍ਰਣਾਲੀ ਦੇ ਸ਼ੁਰੂਆਤੀ ਵਰਜ਼ਨਾਂ ਨੂੰ ਵਿਕਸਿਤ ਕੀਤਾ। ਉਸ ਦੇ ਕੰਮ ਦਾ ਨਤੀਜਾ ਯੂ.ਕੇ. ਦੀਆਂ ਪਹਿਲੀਆਂ ਰਾਸ਼ਟਰੀ ਗਣਨਾ ਵਿੱਚ ਹੋਇਆ ਸੀ। 

ਸਟੋਨ ਅਤੇ ਮੀਡ ਵਿਚਕਾਰ ਸਹਿਯੋਗ 1941 ਤੋਂ ਬਾਅਦ ਖ਼ਤਮ ਹੋ ਗਿਆ ਕਿਉਂਕਿ ਉਨ੍ਹਾਂ ਦੇ ਦਫਤਰ ਨੂੰ ਦੋ ਵੱਖੋ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਸੀ। ਉਹਨਾਂ ਨੇ ਫਿਰ ਵੱਖ ਵੱਖ ਤੌਰ ਤੇ ਕੰਮ ਕੀਤਾ, ਕੌਮੀ ਆਮਦਨ ਲਈ ਆਰਥਿਕ ਸੈਕਸ਼ਨ ਲਈ ਮੀਡ ਜਿੰਮੇਵਾਰ ਸੀ ਅਤੇ ਰਾਸ਼ਟਰੀ ਆਮਦਨ ਸਟੋਨ। ਉਸ ਦੇ ਨਵੇਂ ਦਫਤਰ , ਕੇਂਦਰੀ ਅੰਕੜਾ ਦਫਤਰ ਵਿੱਚ ਸਟੋਨ ਜੌਨ ਮੇਨਾਰਡ ਕੇਨਜ਼ ਦਾ ਸਹਾਇਕ ਬਣ ਗਿਆ। ਜਦੋਂ 1945 ਵਿਚ ਯੁੱਧ ਖ਼ਤਮ ਹੋਇਆ ਤਾਂ ਸਟੋਨ ਨੇ ਸਰਕਾਰ ਲਈ ਕੰਮ ਕਰਨਾ ਛੱਡ ਦਿੱਤਾ ਸੀ। 

ਹਵਾਲੇ

ਸੋਧੋ
  1. Pesaran, M. H. (2000). "Life and Work of John Richard Nicholas Stone 1913-1991". The Economic Journal. 110: 146–165. doi:10.1111/1468-0297.00511.
  2. "Janus: The Papers of John Richard Nicholas Stone". janus.lib.cam.ac.uk. Archived from the original on 16 ਜਨਵਰੀ 2018. Retrieved 27 January 2018.

ਬਾਹਰੀ ਲਿੰਕ

ਸੋਧੋ