ਰਿਸ਼ੀਕੇਸ਼ ਮੁਖਰਜੀ
ਭਾਰਤੀ ਫ਼ਿਲਮ ਨਿਰਦੇਸ਼ਕ
ਰਿਸ਼ੀਕੇਸ਼ ਮੁਖਰਜੀ ਹਲਕੀਆਂ-ਫੁਲਕੀਆਂ, ਮਨੋਰੰਜਕ ਅਤੇ ਲੀਕ ਤੋਂ ਹਟਵੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ, ਗੁਣਵਾਨ ਫ਼ਿਲਮਕਾਰ ਹਨ। ਆਪ ਦਾ 30 ਸਤੰਬਰ, 1922 ਨੂੰ ਕਲਕੱਤਾ ਵਿਖੇ ਜਨਮ ਹੋਇਆ। ਇਸ ਮਹਾਨ ਨਿਰਦੇਸ਼ਕ ਨੇ ਉੱਘੇ ਫ਼ਿਲਮਕਾਰ ਬਿਮਲ ਰਾਏ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ ਸੀ ਤੇ ਬਿਮਲ ਰਾਏ ਦੀ ਛਾਪ ਉਸ ਦੀਆਂ ਫ਼ਿਲਮਾਂ ਵਿਚੋਂ ਸਾਫ਼ ਨਜ਼ਰ ਆਉਂਦੀ ਹੈ।
ਰਿਸ਼ੀਕੇਸ਼ ਮੁਖਰਜੀ |
---|
ਫਿਲਮੀ ਕੈਰੀਅਰ
ਸੋਧੋਆਪ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ। ਰਾਜ ਕਪੂਰ ਦੀ 'ਅਨਾੜੀ', ਰਾਜੇਸ਼ ਖੰਨਾ ਦੀ 'ਅਨੰਦ', ਅਮਿਤਾਬ ਬੱਚਨ ਦੀ 'ਅਭਿਮਾਨ', ਧਰਮਿੰਦਰ ਦੀ 'ਚੁਪਕੇ ਚੁਪਕੇ' ਅਤੇ ਅਮੋਲ ਪਾਲੇਕਰ ਦੀ ਫ਼ਿਲਮ 'ਗੋਲਮਾਲ' ਦਾ ਨਿਰਦੇਸ਼ਨ ਦਿਤਾ। 'ਅਨੁਪਮਾ, ਮਧੂਮਤੀ, ਮਾਂ, ਮੁਸਾਫ਼ਿਰ, ਅਨੁਰਾਧਾ, ਬਾਵਰਚੀ, ਨਮਕ ਹਰਾਮ, ਗੁੱਡੀ, ਜ਼ੁਰਮਾਨਾ, ਖੂਬਸੂਰਤ, ਬੇਮਿਸਾਲ, ਰੰਗ-ਬਿਰੰਗੀ ਅਤੇ ਝੂਠ ਬੋਲੇ ਕਊਆ ਕਾਟੇ' ਆਦਿ ਜਿਹੀਆਂ ਯਾਦਗਾਰੀ ਫ਼ਿਲਮਾਂ ਬਣਾਈਆਂ। ਰਿਸ਼ੀਕੇਸ਼ ਮੁਖਰਜੀ ਨੇ 'ਹਮ ਹਿੰਦੁਸਤਾਨੀ', 'ਤਲਾਸ਼', 'ਧੂਪ ਛਾਂਵ' ਆਦਿ ਟੀ. ਵੀ. ਲੜੀਵਾਰ ਵੀ ਨਿਰਦੇਸ਼ਿਤ ਕੀਤੇ ਸਨ।
ਮਾਨ-ਸਨਮਾਨ
ਸੋਧੋ- 1999 ਦਾਦਾ ਸਾਹਿਬ ਫਾਲਕੇ ਪੁਰਸਕਾਰ
- ਭਾਰਤੀ ਫ਼ਿਲਮ ਸੈਂਸਰ ਬੋਰਡ ਅਤੇ ਫ਼ਿਲਮ ਵਿਕਾਸ ਨਿਗਮ ਦੇ ਮੁਖੀ ਥਾਪੇ ਗਏ।
- ਆਪ ਦੀ ਪਹਿਲੀ ਹੀ ਨਿਰਦੇਸ਼ਿਤ ਫ਼ਿਲਮ 'ਮੁਸਾਫ਼ਿਰ' ਨੂੰ 'ਰਾਸ਼ਟਰੀ ਪੁਰਸਕਾਰ' ਨਾਲ ਨਿਵਾਜਿਆ ਗਿਆ ਸੀ|
- 2001: ਪਦਮ ਵਿਭੂਸ਼ਨ
- 2001: ਐਨਟੀਆਰ ਰਾਸ਼ਟਰੀ ਸਨਮਾਨ
- ਗਿਆਰਵੇਂ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿੱਚ ਫ਼ਿਲਮ ਅਨੁਰਾਧਾ ਲਈ ਸੁਨਿਹਰੀ ਬੇਅਰ[1]
- 1956: ਫ਼ਿਲਮਫੇਅਰ ਵਧੀਆ ਐਡਿਟਿੰਗ ਸਨਮਾਨ ਨੌਕਰੀ
- 1959: ਫ਼ਿਲਮਫੇਅਰ ਵਧੀਆ ਐਡਿਟਿੰਗ ਸਨਮਾਨ ਮਧੁਮਤੀ
- 1970: ਫ਼ਿਲਮਫੇਅਰ ਵਧੀਆ ਸਕਰੀਨ ਪਲੇ ਸਨਮਾਨ ਅਨੋਖੀ ਰਾਤ
- 1972: ਫ਼ਿਲਮਫੇਅਰ ਵਧੀਆ ਫ਼ਿਲਮ ਸਨਮਾਨ ਅਨੰਦ
- 1972: ਫ਼ਿਲਮਫੇਅਰ ਵਧੀਆ ਐਡਿਟਿੰਗ ਸਨਮਾਨਅਨੰਦ
- 1972: ਫਿਲਮਫੇਅਰ ਸਭ ਤੋਂ ਵਧੀਆ ਕਹਾਣੀ ਅਨੰਦ
- 1981: ਫ਼ਿਲਮਫੇਅਰ ਵਧੀਆ ਫ਼ਿਲਮ ਸਨਮਾਨ ਖੁਸ਼ਬੂਰਾਸ਼ਟਰੀ ਫ਼ਿਲਮ ਸਨਮਾਨ
- 1957: ਤੀਜੀ ਵਧੀਆ ਫ਼ਿਲਮ ਦਾ ਮੈਰਿਟ ਸਰਟੀਫਿਕੇਟ ਮੁਸਾਫ਼ਿਰ
- 1959: ਵਧੀਆ ਫ਼ਿਲਮ ਲਈ ਰਾਸ਼ਟਰਪਤੀ ਦਾ ਕਾਂਸੀ ਦਾ ਮੈਡਲ ਅਨਾੜੀ
- 1960: ਸਰਬ ਭਾਰਤੀ ਵਧੀਆ ਫ਼ਿਲਮ ਦਾ ਰਾਸ਼ਟਰਪਤੀ ਦਾ ਸੁਨਿਹਰੀ ਮੈਡਲ 'ਅਨੁਰਾਧਾ
- ਰਿਸ਼ੀਕੇਸ਼ ਮੁਖਰਜੀ ਨੇ 27 ਅਗਸਤ, 2006 ਨੂੰ ਮੁੰਬਈ ਵਿਖੇ ਅੰਤਿਮ ਸਾਹ ਲਿਆ ਸੀ | ਦੇਸ਼ ਨੂੰ ਇਸ ਮਹਾਨ ਫ਼ਿਲਮਕਾਰ ਦੀ ਘਾਟ ਸਦਾ ਹੀ ਮਹਿਸੂਸ ਹੁੰਦੀ ਰਹੇਗੀ|