ਰਿੱਜ , ਸ਼ਿਮਲਾ
ਰਿੱਜ ਰੋਡ ਇੱਕ ਵੱਡੀ ਖੁੱਲੀ ਥਾਂ ਹੈ ਜੋ ਕੀ ਸ਼ਿਮਲਾ ਦੇ ਹਿਰਦੇ ਵਿੱਚ ਸਥਿਤ ਹੈ। ਇਹ ਮਾਲ ਰੋਡ ਦੇ ਨਾਲ-ਨਾਲ ਪੂਰਬ ਤੋ ਪੱਛਮ ਤਕ ਸਥਿਤ ਹੈ ਤੇ ਪੱਛਮ ਵਿੱਚ ਸਕੈਂਡਲ ਪੋਇੰਟ ਦੇ ਨਾਲ ਜਾਕੇ ਮਿਲਦਾ ਹੈ। ਪੂਰਬ ਪਾਸੇ ਤੇ ਰਿੱਜ ਰੋਡ ਲੱਕੜ ਬਾਜ਼ਾਰ ਵੱਲ ਨੂੰ ਜਾਂਦੀ ਹੈ ਜੋ ਕੀ ਲੱਕੜ ਦੇ ਸ਼ਿਲਪਕਾਰੀ ਦੀ ਮਾਰਕੀਟ ਹੈ ਤੇ ਇੱਥੇ ਦਾ ਮਾਰਗ ਦਰਸ਼ਨ ਚਿੰਨ੍ਹ ਹੈ ਤੇ ਹਿਲ ਸਟੇਸ਼ਨ ਦਾ ਆਸਾਨੀ ਨਾਲ ਪਛਾਣਿਆ ਜਾਣ ਵਾਲਾ ਪਾਸਾ ਹੈ। ਸਰਦੀਆਂ ਵਿੱਚ ਦੇਸ਼ ਦੀ ਸਬਤੋਂ ਪਹਲੀ ਬਰਫ ਬਾਰੀ ਤੋਂ ਬਾਅਦ ਸਾਰੇ ਅਖਬਾਰਾਂ ਵਿੱਚ ਰਿੱਜ ਦੀ ਬਰਫ ਨਾਲ ਟੱਕੀ ਫ਼ੋਟੋ ਛੱਪਦੀ ਹੈ। ਇੱਥੇ ਦੇ ਕ੍ਰਾਇਸਟ ਚਰਚ ਤੇ ਨਿਓ ਟ੍ਯੂਡਰ ਸਟੇਟ ਲਾਇਬ੍ਰੇਰੀ ਬਹੁਤ ਮਸ਼ਹੂਰ ਹਨ ਜੋ ਕੀ 1910 ਵਿੱਚ ਬਣੀ ਸੀ।
ਰਿੱਜ , ਸ਼ਿਮਲਾ
ਸ਼ਿਮਲਾ ਮਾਲ ਰੋਡ | |
---|---|
ਮੇਲਜੋਲ ਲਈ ਕੇਂਦਰੀ ਥਾਂ | |
ਦੇਸ਼ | ਭਾਰਤ |
ਭਾਸ਼ਾਵਾਂ | |
• ਸਰਕਾਰੀ | ਹਿੰਦੀ ,ਪਹਾੜੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਸ਼ਹਿਰ | ਸ਼ਿਮਲਾ |
ਮਹੱਤਤਾ
ਸੋਧੋਰਿੱਜ ਵੱਡੇ ਪਾਣੀ ਸਰੋਵਰ ਜਮਾਂ ਕਰਦਾ ਹੈ ਜੋ ਕੀ ਸ਼ਿਮਲਾ ਸ਼ਹਿਰ ਦੀ ਮੁੱਖ ਪਾਣੀ ਦੀ ਸਪਲਾਈ ਦਾ ਕੰਮ ਦਿੰਦਾ ਹੈ। ਸ਼ਿਮਲਾ ਦੀ ਮੁੱਖ ਪਾਣੀ ਦੀ ਸਪਲਾਈ ਇਸ ਟੈਂਕ ਤੋਂ ਆਂਦੀ ਹੈ। ਰਿੱਜ ਇੱਥੇ ਹੋਣ ਵਾਲੇ ਵੱਖ-ਵੱਖ ਸਰਕਾਰੀ ਫੰਕਸ਼ਨ ਤੇ ਮੇਲਿਆਂ ਲਈ ਪ੍ਰਸਿਧ ਹੈ। ਇਹ ਸਾਰੇ ਜਸ਼ਨ ਅਤੇ ਸਮਾਗਮਾਂ ਦਾ ਘਟਨਾ ਸਥਾਨ ਹੈ। ਸਬਤੋਂ ਪ੍ਰਸਿਧ ਉਤਸਵ ਉਰੇ ਗਰਮੀਆਂ ਦੀ ਰੁੱਤ ਵਿੱਚ ਹੁੰਦਾ ਹੈ। ਇਹ ਉਤਸਵ ਅਪਰੈਲ-ਜੂਨ ਦੇ ਮਹੀਨੇ ਵਿੱਚ ਹੁੰਦਾ ਹੈ ਤੇ ਸਾਰਾ ਸ਼ਿਮਲਾ ਰੰਗੀਲਾ ਤੇ ਕਿਰਿਆਸ਼ੀਲ ਹੋ ਜਾਂਦਾ ਹੈ। ਰਿੱਜ ਦੇ ਮਾਰਗ ਦਰਸ਼ਨ ਚਿੰਨ੍ਹ ਵਿੱਚ ਕ੍ਰਾਇਸਟ ਚਰਚ,ਜੋ ਕੀ ਨਿਓ ਗੋਥਿਕ ਢਾਂਚਾ ਹੈ ਜੋ ਕੀ 1850 ਦੇ ਦੌਰਾਨ ਬਣਿਆ ਸੀ ਤੇ ਟ੍ਯੂਡਰ ਬੇਥਨ ਕਿਸਮ ਦੀ ਲਾਇਬ੍ਰੇਰੀ ਹੈ ਜੋ ਕੀ 1910 ਵਿੱਚ ਬਣੀ ਸੀ। ਤੇ ਰਿੱਜ ਤੇ ਤਿਨ ਬੁੱਤ ਹਨ ਜਿੰਨਾ ਵਿੱਚ ਮਹਾਤਮਾ ਗਾਂਧੀ, ਇੰਦੀਰਾ ਗਾਂਧੀ ਤੇ ਡਾਕਟਰ ਵਾਈ.ਐਸ.ਪਰਮਾਰ(ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ) ਸ਼ਾਮਲ ਹਨ। [1] ਰਿੱਜ ਦੇ ਥੱਲੇ ਵੱਡੇ ਪਾਣੀ ਡੀ ਟੈਂਕਿਆਂ ਹਨ ਜਿਥੇ ਤੋਂ ਪਾਣੀ ਦੀ ਸਪਲਾਈ ਹੋਂਦੀ ਹੈ। ਇਸ ਪਾਣੀ ਦੇ ਸਰੋਤਰ ਵਿੱਚ 10 ਲੱਖ ਗੇਲਨ ਪਾਣੀ ਦੀ ਸਮਰੱਥਾ ਵਾਲੀ ਟੈਂਕੀ ਹੈ ਜੋ ਕੀ ਬ੍ਰਿਟਿਸ਼ ਦੇ ਜਮਾਨੇ ਤੋਂ ਚਲੀ ਆ ਰਹੀ ਹੈ। ਇਹ ਪਾਣੀ ਦਾ ਸਰੋਤਾਰ 1880 ਦੇ ਦੌਰਾਨ ਬਣਿਆ ਸੀ ਜੋ ਕੀ ਬਿਨਾ ਕਿਸੀ ਸੀਮੇਂਟ ਦੇ ਚੂਨੇ (lime mortar)ਦੁਆਰਾ ਬਣਾਇਆ ਗਿਆ ਸੀ।
ਤਸਵੀਰਾਂ
ਸੋਧੋ-
The Ridge Road. Seen in the picture are the Church, and the State library
-
THE RIDGE ROAD,SHIMLA
ਹਵਾਲੇ
ਸੋਧੋ- ↑ Bradnock, Robert W. (2000). Indian Himalaya Handbook: The Travel Guide. Footprint Travel Guides. pp. 150–159. ISBN 1-900949-79-2.
{{cite book}}
: Cite has empty unknown parameter:|coauthors=
(help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |