ਰੁਹੀਲਾ ਦੀ ਲੜਾਈ
ਰੁਹੀਲਾ ਦੀ ਲੜਾਈ ਇਹ ਪਿੰਡ ਨੂੰ [[ਗੁਰੂ ਅਰਜਨ ਦੇਵ ਜੀ] ਨੇ ਵਸਾਇਆ ਸੀ ਤੇ ਇਸ ਦਾ ਨਾਂ ਗੋਬਿੰਦਪੁਰ ਰਖਿਆ ਸੀ। ਗੁਰੂ ਸਾਹਿਬ ਦੀ ਗਵਾਲੀਅਰ ਕੈਦ ਦੌਰਾਨ, ਇਸ ਥਾਂ 'ਤੇ, ਭਗਵਾਨ ਦਾਸ ਘੇਰੜ ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਗੁਰੂ ਸਾਹਿਬ ਨੇ ਭਗਵਾਨ ਦਾਸ ਤੋਂ ਇਸ ਦਾ ਕਬਜ਼ਾ ਵਾਪਸ ਖੋਹਿਆ ਅਤੇ ਇਸ ਥਾਂ ਨੂੰ ਫਿਰ ਸੰਵਾਰਿਆ ਤੇ ਵਸਾਇਆ। ਕੁੱਝ ਦਿਨਾਂ ਮਗਰੋਂ ਭਗਵਾਨ ਦਾਸ ਘੇਰੜ ਨੇ, ਚੰਦੂ ਦੇ ਪੁੱਤਰ ਕਰਮ ਚੰਦ ਦੀ ਮਦਦ ਨਾਲ, ਫ਼ੌਜ ਇਕੱਠੀ ਕੀਤੀ ਅਤੇ 27 ਸਤੰਬਰ, 1621 ਦੇ ਦਿਨ, ਰੁਹੀਲਾ ਉਤੇ ਹਮਲਾ ਕਰ ਦਿਤਾ। ਇਸ ਹਮਲੇ ਵਿਚ ਬੁਰੀ ਤਰ੍ਹਾਂ ਹਾਰ ਖਾਣ ਮਗਰੋਂ, ਭਗਵਾਨ ਦਾਸ ਘੇਰੜ ਨੇ, ਜਲੰਧਰ ਦੇ ਮੁਸਲਮਾਨ ਹਾਕਮ ਨੂੰ ਪੈਸੇ ਦੇ ਕੇ ਉਸ ਦੀ ਫ਼ੌਜ ਨੂੰ ਚੜ੍ਹਾ ਲਿਆਂਦਾ। 3 ਅਕਤੂਬਰ 1621 ਦੇ ਦਿਨ ਫਿਰ ਬੜੀ ਘਮਾਸਾਨ ਦੀ ਲੜਾਈ ਹੋਈ। ਇਸ ਲੜਾਈ ਵਿਚ ਭਗਵਾਨ ਦਾਸ ਘੇਰੜ, ਉਸ ਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ ਤਿੰਨੇ ਹੀ ਮਾਰੇ ਗਏ। ਇਸ ਹਾਰ ਮਗਰੋਂ ਕਿਸੇ ਹੋਰ ਨੂੰ ਗੁਰੂ ਸਾਹਿਬ 'ਤੇ ਹਮਲਾ ਕਰਨ ਦਾ ਹੌਸਲਾ ਨਾ ਪਿਆ। 3 ਅਕਤੂਬਰ, 1621 ਦੀ ਇਸ ਲੜਾਈ ਵਿਚ, ਹੋਰਨਾਂ ਦੇ ਨਾਲ-ਨਾਲ, ਭਾਈ ਨਾਨੂ (ਭਾਈ ਮਨੀ ਸਿੰਘ ਦੇ ਦਾਦੇ ਦੇ ਭਰਾ), ਭਾਈ ਪਰਾਗਾ (ਭਾਈ ਮਤੀ ਦਾਸ ਤੇ ਸਤੀ ਦਾਸ ਦੇ ਪੜਦਾਦਾ), ਭਾਈ ਮਥਰਾ ਭੱਟ (ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ) ਨੇ ਵੀ ਲੜਾਈ ਵਿਚ ਬਹਾਦਰੀ ਦੇ ਖ਼ੂਬ ਜੌਹਰ ਵਿਖਾਏ ਅਤੇ ਇਸ ਲੜਾਈ ਵਿਚ ਉਸ ਨੇ ਸ਼ਹੀਦੀ ਜਾਮ ਵੀ ਪੀਤਾ। ਇਸ ਲੜਾਈ ਵਿਚ ਭਾਈ ਨਾਨੂ ਨੇ ਹੋਰਨਾਂ ਤੋਂ ਇਲਾਵਾ ਮੁਗ਼ਲ ਜਰਨੈਲਾਂ ਬੈਰਮ ਖ਼ਾਂ ਤੇ ਈਮਾਮ ਬਖ਼ਸ਼ ਨੂੰ ਵੀ ਮਾਰਿਆ ਸੀ।[1]
ਰੁਹੀਲਾ ਦੀ ਲੜਾਈ | |||||||
---|---|---|---|---|---|---|---|
ਮੁਗਲ ਸਿੱਖ ਲੜਾਈ ਦਾ ਹਿੱਸਾ | |||||||
| |||||||
Belligerents | |||||||
ਸਿੱਖ | ਮੁਗਲ ਸਲਤਨਤ | ||||||
Commanders and leaders | |||||||
ਗੁਰੂ ਹਰਗੋਬਿੰਦ ਜਰਨਲ ਜੱਤੂ † |
ਜਹਾਂਗੀਰ ਅਬਦੁਲ ਖਾਨ † ਨਬੀ ਬਖਸ † ਕਰੀਮ ਬਖਸ † |
ਹਵਾਲੇ
ਸੋਧੋ- ↑ Jaques, Tony. Dictionary of Battles and Sieges. Greenwood Publishing Group. p. 860. ISBN 978-0-313-33536-5. Retrieved 31 July 2010.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |