ਰੇਮੰਡ ਐਲਬਰਟ ਰੇ ਕ੍ਰੌਕ (ਅਕਤੂਬਰ 5, 1902 ਤੋਂ ਜਨਵਰੀ 14, 1984) ਇੱਕ ਅਮਰੀਕੀ ਕਾਰੋਬਾਰੀ ਸੀ। ਉਹ 1954 ਵਿੱਚ ਕੈਲੀਫੋਰਨੀਆ ਦੀ ਕੰਪਨੀ ਮੈਕਡੋਨਲਡ’ਜ਼ ਨਾਲ ਜੁੜੇ। ਕੁਝ ਮਹੀਨਿਆਂ ਬਾਅਦ ਉਸਨੇ ਅਤੇ ਉਸਦੇ ਭਾਗੀਦਾਰ ਨੇ ਦੇਸ਼ਭਰ ਵਿੱਚ ਅਤੇ ਅਤੇ ਫਿਰ ਦੁਨੀਆਭਰ ਵਿੱਚ ਫਰੈਂਚਾਈਜ਼ੀਆਂ ਖੋਲੀਆਂ ਅਤੇ ਦੁਨੀਆ ਦੇ ਸਭ ਤੋਂ ਸਫਲ ਫਾਸਟ ਫੂਡ ਕਾਰਪੋਰੇਸ਼ਨ ਬਣ ਗਏ। ਕ੍ਰੌਕ ਨੂੰ ਟਾਈਮ ਨੇ 100: ਸਭ ਤੋਂ ਮਹੱਤਵਪੂਰਨ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਉਸ ਕੋਲ 1974 ਤੋਂ ਲੈ ਕੇ 1984 ਤੱਕ (ਆਪਣੀ ਮੌਤ ਤੱਕ) ਸੈਨ ਡਿਏਗੋ ਪੈਡਰੇਸ ਬੇਸਬਾਲ ਟੀਮ ਦੀ ਮਾਲਕੀ ਵੀ ਸੀ।

ਰੇ ਕ੍ਰੌਕ
1976 ਵਿੱਚ ਕ੍ਰੌਕ
ਜਨਮ
ਰੇਮੰਡ ਐਲਬਰਟ ਕ੍ਰੌਕ

(1902-10-05)ਅਕਤੂਬਰ 5, 1902
ਓਕ ਪਾਰਕ, ਇਲੀਨੋਇਸ ਅਮਰੀਕਾ
ਮੌਤਜਨਵਰੀ 14, 1984(1984-01-14) (ਉਮਰ 81)
ਮੌਤ ਦਾ ਕਾਰਨਦਿਲ ਦਾ ਫੇਲ ਹੋਣਾ
ਰਾਸ਼ਟਰੀਅਤਾਅਮਰੀਕੀ ਅਤੇ ਚੈੱਕ
ਪੇਸ਼ਾਕਾਰੋਬਾਰੀ, ਫ੍ਰੈਂਚਾਈਜ਼ਰ
ਜੀਵਨ ਸਾਥੀ
ਏਥਲ ਫਲੇਮਿੰਗ
(ਵਿ. 1922; ਤਲਾਕ 1961)

ਜੇਨ ਡੌਬਿਨਸ ਗ੍ਰੀਨ
(ਵਿ. 1963; ਤਲਾਕ 1968)

ਜੋਨ ਕ੍ਰੌਕ
(ਵਿ. 1969)
ਬੱਚੇਮੈਰਾਲਿਨ ਕ੍ਰੌਕ ਬਾਰਟ (1924-1973)

ਮੁੱਢਲਾ ਜੀਵਨ

ਸੋਧੋ

ਕ੍ਰੌਕ ਦਾ ਜਨਮ 5 ਅਕਤੂਬਰ 1902 ਨੂੰ ਸ਼ਿਕਾਗੋ ਦੇ ਨੇੜੇ, ਓਕ ਪਾਰਕ, ਇਲੀਨੋਇਸ ਵਿੱਚ ਹੋਇਆ ਸੀ। ਉਸਦੀ ਮਾਤਾ ਰੋਜ਼ ਮੈਰੀ ਅਤੇ ਪਿਤਾ ਅਲੋਇਸ "ਲੁਈਸ" ਕ੍ਰੌਕ ਸੀ। ਕ੍ਰੌਕ ਆਪਣੇ ਬਚਪਨ ਵਿੱਚ ਜ਼ਿਆਦਾ ਸਮਾਂ ਓਕ ਪਾਰਕ ਵਿੱਚ ਬਿਤਾਉਂਦਾ ਸੀ। ਕ੍ਰੌਕ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਰੈੱਡ ਕਰਾਸ ਐਂਬੂਲੈਂਸ ਡ੍ਰਾਈਵਰ ਵਜੋਂ ਕੰਮ ਕੀਤਾ, ਉਸ ਸਮੇਂ ਉਸਦੀ ਉਮਰ 15 ਸਾਲ ਸੀ। ਆਪਣੀ ਸਿਖਲਾਈ ਦੌਰਾਨ, ਕ੍ਰੌਕ ਦੀ ਮੁਲਾਕਾਤ ਵਾਲਟ ਡਿਜ਼ਨੀ ਨਾਲ ਵੀ ਨਾਲ ਹੋਈ, ਜਿਸ ਨਾਲ ਉਸਨੇ ਆਪਣੇ ਪੇਸ਼ੇਵਰ ਸਬੰਧ ਕਾਇਮ ਰੱਖੇ। ਕ੍ਰੌਕ ਨੇ ਫ਼ਲੌਰਿਡਾ ਵਿੱਚ ਇੱਕ ਰੀਅਲ ਐਸਟੇਟ ਏਜੰਟ ਦੇ ਰੂਪ ਵਿੱਚ, ਕਾਗਜ਼ਾਂ ਦੇ ਕੱਪ ਵੇਚਣ, ਅਤੇ ਬੈਂਡਾਂ ਵਿੱਚ ਪਿਆਨੋ ਵਜਾਉਣ ਦੇ ਤੌਰ 'ਤੇ ਨੌਕਰੀਆਂ ਕੀਤੀਆਂ।[1]

ਮੈਕਡੋਨਲਡ’ਜ਼ ਦੀ ਸਥਾਪਨਾ

ਸੋਧੋ

ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਕ੍ਰੌਕ ਨੇ ਮਿਲਕਸ਼ੇਕ ਮਿਕਸਰ ਦੇ ਸੇਲਜ਼ਮੈਨ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਪਰ ਬਜ਼ਾਰੀ ਮੁਕਾਬਲੇ ਕਾਰਨ ਉਸਦੀ ਵਿਕ੍ਰੀ 'ਚ ਘਾਟਾ ਹੋਣ ਲੱਗਾ। 1954 ਵਿੱਚ, ਕ੍ਰੌਕ ਨੇ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਦੋ ਭਰਾਵਾਂ ਡਿਕ ਅਤੇ ਮੈਕ ਮੈਕਡੋਨਾਲਡ ਦੇ ਰੈਸਟੋਰੈਂਟ ਦਾ ਦੌਰਾ ਕੀਤਾ, ਜਿੰਨ੍ਹਾਂ ਨੇ ਉਸਦੇ ਉਸਨੂੰ ਕਈ ਮਿਲਕਸ਼ੇਕ ਮਿਕਸਰ ਖ੍ਰੀਦ ਲਏ। ਉਹ ਉਨ੍ਹਾਂ ਦੀ ਇਸ ਸਾਧਾਰਣ ਕਾਰਜਸ਼ੀਲਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ, ਜੋ ਕਿ ਬਰਗਰਜ਼, ਫ੍ਰੈਂਚ ਫਰਾਈਆਂ ਵਰਗੀਆਂ ਚੀਜ਼ਾਂ ਆਪਣੇ ਗਾਹਕਾਂ ਨੂੰ ਜਲਦੀ-ਜਲਦੀ ਤਿਆਰ ਕਰਕੇ ਦਿੰਦੇ ਸਨ। ਕ੍ਰੌਕ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਇਹ ਛੋਟਾ ਜਿਹਾ ਚੈਨ ਬਿਜ਼ਨਸ ਇੱਕ ਦਿਨ ਪੂਰੇ ਦੇਸ਼ ਵਿੱਚ ਫੈਲ ਜਾਵੇਗਾ। ਕ੍ਰੌਕ ਨੇ ਉਨ੍ਹਾਂ ਨਾਲ ਫਰੈਂਚਾਈਜ਼ਿੰਗ ਏਜੰਟ ਦੇ ਤੌਰ 'ਤੇ ਕੰਮ ਕਰਨ ਅਤੇ ਬਦਲੇ ਵਿੱਚ ਮੁਨਾਫੇ ਵਿੱਚ ਸਾਂਝੇਂਦਾਰੀ ਦੀ ਪੇਸ਼ਕਸ਼ ਕੀਤੀ। 1955 ਵਿੱਚ, ਉਸਨੇ ਮੈਕਡੋਨਲਡ ਭਰਾਵਾਂ ਨਾਲ ਆਪਣੀ ਭਾਈਵਾਲੀ ਦੇ ਤਹਿਤ, ਇਲੀਨੋਇਸ ਦੇ ਡੇਸ ਪਲੇਨਸ, ਵਿੱਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ। 1959 ਤਕ ਮੈਕਡੋਨਲਡ’ਜ਼ ਨੇ ਆਪਣਾ 100 ਵਾਂ ਰੈਸਟੋਰੈਂਟ ਖੋਲ੍ਹਿਆ।

ਪਰ ਕ੍ਰੌਕ ਇਸ ਕਾਮਯਾਬੀ ਤੋਂ ਸੰਤੁਸ਼ਟ ਨਹੀਂ ਸੀ ਤਦ ਕ੍ਰੌਕ ਦੀ ਮੁਲਾਕਤ ਵਿੱਤੀ ਪ੍ਰਤਿਭਾਸ਼ਾਲੀ ਹੈਰੀ ਸੋਨੇਬੌਰ (ਜੋ ਮੈਕਡੋਨਲਡਜ਼ ਕਾਰਪੋਰੇਸ਼ਨ ਦੇ ਪਹਿਲੇ ਪ੍ਰਧਾਨ ਬਣੇ), ਨਾਲ ਹੋਈ ਜਿਸ ਨੇ ਕ੍ਰੌਕ ਨੂੰ ਪੈਸਾ ਕਮਾਉਣ ਦੀ ਜਾਂਚ ਦੱਸੀ ਜੋ ਕਿ ਹੈਮਬਰਗਰਜ਼ ਵੇਚਣ ਵਿੱਚ ਨਹੀਂ ਬਲਕਿ ਰੀਅਲ ਅਸਟੇਟ ਨੂੰ ਵੇਚਣ ਦੀ ਸੀ। ਸੋਨਨਬੋਰਨ ਦੀ ਯੋਜਨਾ ਦੇ ਤਹਿਤ, ਕ੍ਰੌਕ ਨੇ ਇੱਕ ਅਜਿਹੀ ਕੰਪਨੀ ਸਥਾਪਤ ਕੀਤੀ ਸੀ ਜੋ ਜ਼ਮੀਨ ਨੂੰ ਖਰੀਦਣ ਜਾਂ ਕਿਰਾਏ ਤੇ ਦੇਣਗੇ, ਜਿਸ ਤੇ ਮੈਕਡੋਨਲਡ ਦੇ ਸਾਰੇ ਰੈਸਟੋਰੈਂਟ ਸਥਾਪਤ ਹੋਣਗੇ। ਇਸ ਨਾਲ ਕ੍ਰੌਕ ਨੇ ਬਹੁਤ ਜਾਇਦਾਦ ਇਕੱਤਰ ਕੀਤੀ।

1977 ਵਿੱਚ, ਕ੍ਰੌਕ ਨੇ ਸੀਨੀਅਰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਦੋਂ 14 ਜਨਵਰੀ 1984 ਨੂੰ ਕੈਲੀਫੋਰਨੀਆ ਦੇ ਸੈਨ ਡਿਏਗੋ ਦੇ ਸਕਰਿਪਸ ਮੈਮੋਰੀਅਲ ਹਸਪਤਾਲ ਵਿੱਚ ਉਸ ਦਾ ਦੇਹਾਂਤ ਹੋਇਆ, ਉਸ ਸਮੇਂ ਮੈਕਡੋਨਾਲਡ ਦੇ ਕਰੀਬ 3 ਦਰਜਨ ਦੇਸ਼ਾਂ ਵਿੱਚ 7,500 ਰੈਸਟੋਰੈਂਟ ਸਨ ਅਤੇ ਜਿੰਨ੍ਹਾਂ ਦੀ ਕੀਮਤ 8 ਬਿਲੀਅਨ ਡਾਲਰ ਸੀ। ਉਸ ਦੀ ਨਿੱਜੀ ਜਾਇਦਾਦ ਲਗਭਗ $ 500 ਮਿਲੀਅਨ ਸੀ। ਮੌਤ ਦੇ ਸਮੇਂ ਉਸਦੀ ਨਿੱਜੀ ਜਾਇਦਾਦ ਲਗਭਗ 500 ਮਿਲੀਅਨ ਡਾਲਰ ਸੀ।[2] ਮੈਕਡੋਨਲਡ’ਜ਼ ਕਾਰਪੋਰੇਸ਼ਨ ਦੀ ਵੈੱਬਸਾਈਟ ਅਨੁਸਾਰ (ਜਨਵਰੀ 2018 ਤੱਕ), ਦੁਨੀਆ ਭਰ ਦੇ 101 ਦੇਸ਼ਾਂ ਵਿੱਚ 36,000 ਤੋਂ ਵੱਧ ਰੈਸਟੋਰੈਂਟ ਹਨ।[3]

 
ਰੇ ਕ੍ਰੌਕ ਦਾ ਪਹਿਲਾ (ਮੈਕਡੋਨਲਡਜ਼ ਦਾ ਨੌਵਾਂ) ਰੈਸਟੋਰੈਂਟ, ਜਿਸ ਨੇ ਅਪ੍ਰੈਲ 1955 ਨੂੰ ਇਲੀਨੋਇਸ ਦੇ ਡੇਸ ਪਲੇਨਸ ਯੂਐਸਏ ਵਿੱਚ ਖੋਲ੍ਹਿਆ।

ਬੇਸਬਾਲ

ਸੋਧੋ

ਕ੍ਰੌਕ ਨੇ 1974 ਵਿੱਚ ਮੈਕਡੋਨਾਲਡ ਤੋਂ ਸੰਨਿਆਸ ਲੈ ਲਿਆ ਅਤੇ ਉਹ ਨਵੀਂ ਚੁਣੌਤੀਆਂ ਦੀ ਤਲਾਸ਼ ਕਰ ਰਿਹਾ ਸੀ ਤਾਂ ਆਪਣੀ ਮਨਪਸੰਦ ਖੇਡ, ਬੇਸਬਾਲ ਵਿੱਚ ਵਾਪਸ ਆਉਣ ਦਾ ਫੈਸਲਾ ਕੀਤਾ, ਜਦੋਂ ਉਸ ਨੂੰ ਪਤਾ ਲੱਗਾ ਕਿ ਸਨ ਡਿਏਗੋ ਪੈਡਸ ਦੀ ਵਿਕਰੀ ਹੈ ਤਾਂ ਉਸਨੇ ਟੀਮ $12 ਮਿਲੀਅਨ ਵਿੱਚ ਖ੍ਰੀਦ ਲਈ।

ਰੇ ਕ੍ਰੌਕ ਦੇ ਕੁਝ ਅਣਮੁੱਲੇ ਵਿਚਾਰ

ਸੋਧੋ

ਕਿਸਮਤ ਪਸੀਨੇ ਦਾ ਇੱਕ ਲਾਭਅੰਸ਼ ਹੈ ਜਿੰਨਾ ਜ਼ਿਆਦਾ ਤੁਸੀਂ ਪਸੀਨਾ ਵਹਾਓਗੇ, ੳੇੇੁਨੇ ਹੀ ਕਿਸਮਤ ਵਾਲੇ ਬਣੋਗੇ।

ਸਾਡੇ ਵਿੱਚੋਂ ਕੋਈ ਵੀ ਤੁਹਾਡੇ ਜਿੰਨਾ ਹੀ ਚੰਗਾ ਨਹੀਂ ਹੈ।

ਜੇ ਤੁਸੀਂ ਖ਼ਤਰਾ ਲੈਣ ਵਾਲੇ ਨਹੀਂ ਹੋ, ਤੁਹਾਨੂੰ ਵਪਾਰ ਨਿੱਕਲ ਜਾਣਾ ਚਾਹੀਦਾ ਹੈ।[4]

ਕੁਝ ਚੀਜ਼ਾਂ ਪੈਸੇ ਨਾਲ ਖ਼ਰੀਦੀਆਂ ਨਹੀਂ ਜਾ ਸਕਦੀਆਂ ਹਨ ਨਾ ਹੀ ਅਤੇ ਸਖਤ ਮਿਹਨਤ ਜਿੱਤੀਆਂ ਜਾ ਸਕਦੀਆਂ. ਉਨ੍ਹਾਂ ਵਿਚੋਂ ਇੱਕ ਤਾਂ ਖੁਸ਼ੀ ਹੈ।[5]

ਜੇ ਤੁਸੀਂ ਸਿਰਫ ਪੈਸਿਆਂ ਲਈ ਕੰਮ ਕਰਦੇ ਹੋ, ਤਾਂ ਤੁਸੀਂ ਇਹ ਕਦੇ ਵੀ ਤਰੱਕੀ ਨਹੀਂ ਕਰੋਗੇ, ਪਰ ਜੇ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਜੋ ਤੁਸੀਂ ਕਰ ਰਹੇ ਹੋ ਅਤੇ ਤੁਸੀਂ ਹਮੇਸ਼ਾ ਗਾਹਕ ਨੂੰ ਪਹਿਲ ਦਿੰਦੇ ਹੋ, ਸਫਲਤਾ ਤੁਹਾਡੀ ਹੋਵੇਗੀ।

ਤੁਸੀਂ ਕਿਸੇ ਸੜਕ ਬਾਰੇ ਜਾਣਕਾਰੀ, ਸਫ਼ਰ ਕਰਕੇ ਹਾਸਲ ਕਰੋਗੇ ਨਾ ਕਿ ਦੁਨੀਆ ਦੇ ਸਾਰੇ ਨਕਸ਼ੇ ਫ਼ਰੋਲ ਕੇ।

ਹਵਾਲੇ

ਸੋਧੋ
  1. https://www.biography.com/people/ray-kroc-9369349
  2. https://www.thefamouspeople.com/profiles/ray-kroc-164.php
  3. https://www.thoughtco.com/number-of-mcdonalds-restaurants-worldwide-1435174
  4. https://www.brainyquote.com/authors/ray_kroc
  5. https://wealthygorilla.com/27-ray-kroc-quotes/