ਰੈੱਡ ਕਾਰਪੇਟ
ਰੈੱਡ ਕਾਰਪੇਟ ,ਆਮ ਜਨਤਾ ਲਈ ਨਹੀਂ ਹੈ.ਇਹ ਹਮੇਸ਼ਾ ਤੋਂ ਖਾਸ ਲੋਕਾਂ ਲਈ, ਖਾਸਕਰ ਰਾਜ ਦੇ ਮੁਖੀਆਂ ਲਈ ਹੀ ਵਿਛਾਇਆ ਜਾਂਦਾ ਹੈ.
ਇਤਿਹਾਸ
ਸੋਧੋਪੱਛਮੀ ਕਹਾਣੀਆਂ ਵਿੱਚ ਇਸਦਾ ਸਭ ਤੋਂ ਪੁਰਾਣਾ ਜਿਕਰ ਯੂਨਾਨੀ ਡਰਾਮਾ ਅਗਾਮੇਮਨਾਨ ਵਿੱਚ ਮਿਲਦਾ ਹੈ. ਗਰੀਕ ਨਾਟਕਕਾਰ ਐਸਕਾਈਲਸ ਦੇ 458 ਈਪੂ ਵਿੱਚ ਲਿਖੇ ਇਸ ਮਸ਼ਹੂਰ ਡਰਾਮੇ ਵਿੱਚ ਜਦੋਂ ਗਰੀਕ ਰਾਜਾ ਅਗਾਮੇਮਨਾਨ, ਟਰਾਏ ਦਾ ਯੁੱਧ ਜਿੱਤਕੇ ਆਪਣੇ ਦੇਸ਼ ਪਰਤਦਾ ਹੈ, ਤਾਂ ਉਸਦੀ ਪਤਨੀ ਮਹਾਰਾਣੀ ਕਲਾਇਟੇਮਨੇਸਟਰਾ ਆਪਣੇ ਪਤੀ ਦੇ ਸਵਾਗਤ ਵਿੱਚ ਉਸਦੇ ਚੱਲਣ ਲਈ ਰੈਡ ਕਾਰਪੇਟ ਵਿਛਾਉਂਦੀ ਹੈ:
ਹੁਣ ਮੇਰੇ ਪਿਆਰੇ, ਆਪਣੇ ਰਥ ਤੋਂ ਥੱਲੇ ਕਦਮ ਰੱਖੋ, ਅਤੇ ਆਪਣੇ ਪੈਰ, ਮੇਰੇ ਪ੍ਰਭੂ, ਧਰਤੀ ਨੂੰ ਛੂਹਣ ਨਾ ਦਿਉ. ਸੇਵਕੋ ਇਥੇ ਘਰ ਦੇ ਮੂਹਰੇ ਵਿਛਾ ਦਿਓ ਲਾਲ ਪਟੀ, ਜਿਸ ਨੂੰ ਵੇਖਣ ਦੀ ਉਸਨੂੰ ਕਦੇ ਨਹੀਂ ਸੀ ਉਮੀਦ ਕਿ ਕਿਥੇ ਲੈ ਜਾਵੇਗੀ ਤਕਦੀਰ ਉਸਨੂੰ.
ਜੇਤੂ ਹੋਣ ਦੇ ਬਾਵਜੂਦ ਖ਼ੁਦ ਅਗਾਮੇਮਨਾਨ ਦੇ ਕਦਮ ਉਸ ਰੈੱਡ ਕਾਰਪੇਟ ਉੱਤੇ ਚਲਦੇ ਹੋਏ ਲੜਖੜਾਉਂਦੇ ਹਨ. ਉਹ ਕਹਿੰਦਾ ਹੈ ਕਿ ਇਹ ਸੁਰਖ਼ ਰਸਤਾ ਤਾਂ ਦੇਵਤਿਆਂ ਲਈ ਹੁੰਦਾ ਹੈ :
ਮੈਂ ਤਾਂ ਨਾਸਵਾਨ, ਸਿਰਫ਼ ਇੱਕ ਅਦਨਾ ਜਿਹਾ ਇਨਸਾਨ, ਇਨ੍ਹਾਂ ਚਮਚਮਾਉਂਦੇ ਰਾਹਾ ਉੱਤੇ ਕਿਵੇਂ ਚੱਲ ਸਕਦਾ ਹਾਂ ਸਹਿਜ ਬਿਨਾਂ ਡਰੇ?