ਰੋਜ਼ਨਾਮਾ ਜਸਾਰਤ
ਰੋਜ਼ਨਾਮਾ ਜਸਾਰਤ ਪਾਕਿਸਤਾਨ ਵਿੱਚ ਇਕ ਉਰਦੂ ਅਖ਼ਬਾਰ ਹੈ। ਇਹ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਵਿੱਚ ਪ੍ਰਕਾਸ਼ਤ ਹੁੰਦਾ ਹੈ ਅਤੇ ਪੂਰੇ ਪਾਕਿਸਤਾਨ ਵਿਚ ਫੈਲਿਆ ਹੋਇਆ ਹੈ ।
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਪ੍ਰ੍ਕਾਸ਼ਕ | ਸਯਦ ਜਾਕਿਰ ਅਲੀ |
ਮੁੱਖ ਸੰਪਾਦਕ | ਅਖਤਰ ਹਾਸ਼ਮੀ |
ਸਥਾਪਨਾ | ਮਾਰਚ 1970 |
ਰਾਜਨੀਤਿਕ ਇਲਹਾਕ | ਜਮਾਤ-ਏ-ਇਸਲਾਮੀ |
ਭਾਸ਼ਾ | ਉਰਦੂ |
ਮੁੱਖ ਦਫ਼ਤਰ | ਕਰਾਚੀ, ਪਾਕਿਸਤਾਨ |
Circulation | 1%[1] |
ਭਣੇਵੇਂ ਅਖ਼ਬਾਰ | ਵੀਕਲੀ ਫਰਾਈਡੇ ਸਪੈਸ਼ਲ |
ਵੈੱਬਸਾਈਟ | www.jasarat.com |
ਇਤਿਹਾਸ
ਸੋਧੋਅਖ਼ਬਾਰ ਦੀ ਸ਼ੁਰੂਆਤ ਮੂਲ ਰੂਪ ਵਿੱਚ ਮਾਰਚ 1970 ਵਿੱਚ ਮੁਲਤਾਨ ਤੋਂ ਹੋਈ ਸੀ, ਪਰ ਜਲਦੀ ਹੀ ਪੱਤਰਕਾਰਾਂ ਦੁਆਰਾ ਕੀਤੀ ਗਈ ਹੜਤਾਲ ਕਾਰਨ ਇਸਦੀ ਛਪਾਈ ਬੰਦ ਕਰ ਦਿੱਤੀ ਗਈ। ਅਖ਼ਬਾਰ ਪਾਕਿਸਤਾਨ ਦੀ ਧਾਰਮਿਕ ਰਾਜਨੀਤਿਕ ਪਾਰਟੀ ਜਮਾਤ-ਏ-ਇਸਲਾਮੀ ਪਾਕਿਸਤਾਨ ਦੇ ਵਿਚਾਰਾਂ ਨੂੰ ਦਰਸਾਉਂਦੀ ਹੈ। ਜਸਾਰਤ ਉਰਦੂ ਭਾਸ਼ਾ ਵਿਚ ਪਹਿਲਾ ਔਨਲਾਈਨ ਅਖਬਾਰ ਹੈ।
ਰਸਾਲੇ
ਸੋਧੋਜਸਰਤ ਦੇ ਦੋ ਰਸਾਲੇ ਹਨ:
- ਸੰਡੇ ਮੈਗਜ਼ੀਨ
- ਸਪਤਾਹਿਕ ਸ਼ੁੱਕਰਵਾਰ ਵਿਸ਼ੇਸ਼
ਕਾਲਮਨਵੀਸ
ਸੋਧੋਬਹੁਤ ਸਾਰੇ ਕਾਲਮਨਵੀਸਾਂ ਵਿੱਚੋਂ ਸ਼ਾਹ ਨਵਾਜ਼ ਫਾਰੂਕੀ ਅਤੇ ਡਾ. ਸਾਇਦ ਮਹਿਬੂਬ ਦੇ ਕਾਲਮ ਬਹੁਤ ਸਾਰੇ ਪਸੰਦ ਕੀਤੇ ਜਾ ਰਹੇ ਹਨ।