ਰੋਨਲਡ ਰੀਗਨ
ਰੋਨਲਡ ਵਿਲਸਨ ਰੀਗਨ ਇੱਕ ਅਮਰੀਕੀ ਸਿਆਸਤਦਾਨ ਅਤੇ ਅਦਾਕਾਰ ਸੀ। ਉਹ 1981 ਤੋਂ 1989ਈ. ਤੱਕ ਅਮਰੀਕਾ ਦਾ 40ਵਾਂ ਰਾਸ਼ਟਰਪਤੀ ਰਿਹਾ। ਇਸ ਤੋਂ ਪਹਿਲਾਂ ਉਹ ਹਾਲੀਵੁਡ ਵਿੱਚ ਅਦਾਕਾਰ ਅਤੇ ਯੂਨੀਅਨ ਲੀਡਰ ਸੀ। ਫਿਰ 1967 ਤੋਂ 1975 ਤੱਕ ਉਹ ਕੈਲੀਫੋਰਨੀਆ ਦਾ ਗਵਰਨਰ ਰਿਹਾ।
ਰੋਨਲਡ ਰੀਗਨ | |
---|---|
![]() | |
ਅਮਰੀਕਾ ਦਾ 40ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1981 – 20 ਜਨਵਰੀ 1989 | |
ਉਪ ਰਾਸ਼ਟਰਪਤੀ | ਜਾਰਜ ਐਚ. ਡਬਲਿਉ. ਬੁਸ਼ |
ਤੋਂ ਪਹਿਲਾਂ | ਜਿੰਮੀ ਕਾਰਟਰ |
ਤੋਂ ਬਾਅਦ | ਜਾਰਜ ਐਚ. ਡਬਲਿਉ. ਬੁਸ਼ |
33rd ਕੈਲੀਫੋਰਨੀਆ ਦਾ ਗਵਰਨਰ | |
ਦਫ਼ਤਰ ਵਿੱਚ 2 ਜਨਵਰੀ 1967 – 6 ਜਨਵਰੀ 1975 | |
ਲੈਫਟੀਨੈਂਟ | Robert Finch Edwin Reinecke John L. Harmer |
ਤੋਂ ਪਹਿਲਾਂ | Pat Brown |
ਤੋਂ ਬਾਅਦ | ਜੈਰੀ ਬਰਾਉਨ |
President of the Screen Actors Guild | |
ਦਫ਼ਤਰ ਵਿੱਚ 1959–1960 | |
ਤੋਂ ਪਹਿਲਾਂ | ਹੋਵਰਡ ਕੀਲ |
ਤੋਂ ਬਾਅਦ | ਜਾਰਜ ਚੈਨਡਲਰ |
ਦਫ਼ਤਰ ਵਿੱਚ 1947–1952 | |
ਤੋਂ ਪਹਿਲਾਂ | Robert Montgomery |
ਤੋਂ ਬਾਅਦ | Walter Pidgeon |
ਨਿੱਜੀ ਜਾਣਕਾਰੀ | |
ਜਨਮ | ਰੋਨਲਡ ਵਿਲਸਨ ਰੀਗਨ ਫਰਵਰੀ 6, 1911 Tampico, ਇਲੀਨੋਏ, ਅਮਰੀਕਾ |
ਮੌਤ | ਜੂਨ 5, 2004 Bel Air, ਕੈਲੀਫੋਰਨੀਆ, ਅਮਰੀਕਾ | (ਉਮਰ 93)
ਕਬਰਿਸਤਾਨ | Ronald Reagan Presidential Library, Simi Valley, California 34°15′32″N 118°49′14″W / 34.25899°N 118.82043°W |
ਸਿਆਸੀ ਪਾਰਟੀ | Republican (1962–2004) |
ਹੋਰ ਰਾਜਨੀਤਕ ਸੰਬੰਧ | Democratic (Before 1962) |
ਜੀਵਨ ਸਾਥੀ | |
ਸੰਬੰਧ | ਨੀਲ ਰੀਗਨ (ਭਰਾ) |
ਬੱਚੇ | 5, including Maureen, Michael, Patricia, and Ronald |
ਮਾਪੇ(s) | ਜੈਕ ਰੀਗਨ ਨੀਲ ਵਿਲਸਨ ਰੀਗਨ |
ਅਲਮਾ ਮਾਤਰ | ਇਊਰੇਕਾ ਕਾਲਜ |
ਪੇਸ਼ਾ | |
ਦਸਤਖ਼ਤ | ![]() |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:ਦੇਸ਼ ਸਮੱਗਰੀ United States of America |
ਬ੍ਰਾਂਚ/ਸੇਵਾ | ![]() |
ਸੇਵਾ ਦੇ ਸਾਲ | 1937–45 |
ਰੈਂਕ | ![]() |
ਯੂਨਿਟ | 18th Army Air Forces Base Unit |
ਰੀਗਨ ਇੱਕ ਗਰੀਬ ਪਰਿਵਾਰ ਵਿੱਚ ਉੱਤਰੀ ਇਲੀਨੋਏ ਵਿੱਚ ਹੋਇਆ। ਉਸਨੇ ਆਪਣੀ ਗਰੈਜੂਏਸ਼ਨ ਇਊਰੇਕਾ ਕਾਲਜ ਤੋਂ 1953 ਵਿੱਚ ਕੀਤੀ। ਉਸ ਸਮੇਂ ਉਹ ਖੇਤਰੀ ਰੇਡੀਓ ਵਿੱਚ ਕਮੈਂਟਰੀ ਕਰਨ ਦਾ ਕੰਮ ਕਰਦਾ ਸੀ। 1937 ਵਿੱਚ ਉਹ ਹਾਲੀਵੁਡ ਵਿੱਚ ਆ ਗਿਆ ਅਤੇ ਉਸਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ ਕੀਤੀ। ਉਹ ਦੋ ਵਾਰ ਸਕਰੀਨ ਐਕਟਰ ਗਿਲਡ ਦਾ ਪ੍ਰਧਾਨ ਰਿਹਾ, ਜਿਹੜੀ ਕਿ ਅਦਾਕਾਰਾਵਾਂ ਦੀ ਯੂਨੀਅਨ ਸੀ।
ਜੀਵਨਸੋਧੋ
ਰੋਨਲਡ ਦਾ ਜਨਮ ਤਾਮਪਿਕੋ, ਇਲੋਨੋਏ ਵਿੱਚ 6 ਫਰਵਰੀ 1911 ਵਿੱਚ ਹੋਇਆ। ਉਸਦੀ ਮਾਤਾ ਦਾ ਨਾਂ ਨੀਲ ਵਿਲਸਨ ਰੀਗਨ ਅਤੇ ਪਿਤਾ ਜੈਕ ਰੀਗਨ ਸੀ। ਉਸਦਾ ਪਿਤਾ ਇੱਕ ਵਿਕਰੇਤਾ ਅਤੇ ਕਹਾਣੀਕਾਰ ਸੀ। ਉਸਦਾ ਦਾਦਾ ਆਇਰਲੈੰਡ ਤੋਂ ਕਾਉਂਟੀ ਟਿਮਪਰੀ ਤੋਂ ਆਇਆ ਸੀ। ਰੀਗਨ ਦਾ ਇੱਕ ਵੱਡਾ ਭਰਾ ਵੀ ਸੀ, ਨੀਲ ਰੀਗਨ, ਜੋ ਕਿ ਵਿਗਿਆਪਨ ਦਾ ਕੰਮ ਕਰਦਾ ਸੀ।
ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ਤੇ ਕੀਤੇ ਕੰਮ: 1981–89ਸੋਧੋ
ਰੀਗਨ ਨੇ ਆਪਨੇ ਨਿੱਜੀ ਵਿਚਾਰਾਂ ਨਾਲ ਸਬੰਧਿਤ ਪਾਲਸੀਆਂ ਲਾਗੂ ਕੀਤੀਆਂ, ਜਿਵੇਂ ਕਿ ਵਿਅਕਤੀਗਤ ਸੁਤੰਤਰਤਾ, ਅਮਰੀਕਾ ਦੇ ਆਰਥਿਕਤਾ ਅਤੇ ਮਿਲਟਰੀ ਵਿੱਚ ਬਦਲਾਵ ਆਦਿ। ਉਸਨੇ ਠੰਡੀ ਜੰਗ ਨੂੰ ਖਤਮ ਕਰਨ ਵਿੱਚ ਵੀ ਯੋਗਦਾਨ ਪਾਇਆ। ਉਸਦੇ ਰਾਸ਼ਟਰਪਤੀ ਰਹਿਣ ਦੇ ਸਮੇਂ ਵਿੱਚ ਅਮਰੀਕਾ ਨੇ ਆਪਣੀਆਂ ਪਾਲਸੀਆਂ ਨੂੰ ਮੁੜ ਤਾਜ਼ਾ ਕੀਤਾ। ਉਸਦੇ ਸਮੇਂ ਨੂੰ ਰੀਗਨ ਕਰਾਂਤੀ ਵੀ ਕਿਹਾ ਜਾਂਦਾ ਹੈ। ਉਸਨੇ ਆਪਣੀ ਇੱਕ ਨਿੱਜੀ ਡਾਇਰੀ ਲਾਈ ਹੋਈ ਸੀ ਜਿਸ ਵਿੱਚ ਉਹ ਹਰ ਰੋਜ ਦੀਆਂ ਘਟਨਾਵਾਂ ਅਤੇ ਆਪਣੇ ਵਿਚਾਰ ਲਿਖਦਾ ਸੀ। ਇਹ ਡਾਇਰੀ ਮਈ 2007 ਵਿੱਚ ਛਪੀ। ਇਸਨੂੰ ਰੀਗਨ ਡਾਇਰੀਜ਼ ਕਿਹਾ ਜਾਂਦਾ ਹੈ।
ਪਹਿਲਾ ਕਾਰਜਕਾਲ ਸਮਾਂਸੋਧੋ
ਉਸ ਸਮੇਂ ਰੀਗਨ ਸਭ ਤੋਂ ਸਭ ਤੋਂ ਵੱਡੀ ਉਮਰ (69 ਸਾਲ ਦੀ) ਵਿੱਚ ਜਾਕੇ ਰਾਸ਼ਟਰਪਤੀ ਬਣਿਆ ਸੀ। ਉਸਨੇ 20 ਜਨਵਰੀ 1981ਈ. ਵਿੱਚ ਦਿੱਤੇ ਆਪਣੇ ਪਹਿਲੇ ਭਾਸ਼ਣ, ਜੋ ਕਿ ਉਸਨੇ ਆਪ ਲਿਖਿਆ ਸੀ, ਵਿੱਚ ਦੇਸ਼ ਦੀ ਆਰਥਿਕਤਾ ਬਾਰੇ ਕਿਹਾ ਕਿ: "ਵਰਤਮਾਨ ਸੰਕਟ ਦੇ ਸਮੇਂ ਵਿੱਚ ਸਰਕਾਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਬਲਕਿ ਸਰਕਾਰ ਹੀ ਸਾਡੀ ਸਮੱਸਿਆ ਹੈ।"[1]
ਸਕੂਲਾਂ ਵਿੱਚ ਪਰਾਥਨਾ ਅਤੇ ਮੌਨ ਦਾ ਸਮਾਂਸੋਧੋ
1981 ਵਿੱਚ ਰੀਗਨ ਪਹਿਲਾ ਅਜਿਹਾ ਰਾਸ਼ਟਰਪਤੀ ਸੀ, ਜਿਸਨੇ ਸਕੂਲਾਂ ਦੀ ਪਰਾਥਨਾ ਵਿੱਚ ਸੋਧ ਦਾ ਪ੍ਰਸਤਾਵ ਰੱਖਿਆ[2]। ਇਸ ਤੋਂ ਪਹਿਲਾਂ ਸਕੂਲ ਦੀਆਂ ਪ੍ਰਾਥਨਾਵਾਂ ਸੁਪਰੀਮ ਕੋਰਟ ਦੁਆਰਾ 1961ਈ. ਵਿੱਚ ਬੰਦ ਕਰ ਦਿੱਤੀਆ ਗਈਆਂ ਸਨ। ਰੀਗਨ ਨੇ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਰੀਗਨ ਨੇ 1981 ਵਿੱਚ ਇਸ ਵਿੱਚ ਸੋਧ ਕਰਨ ਬਾਰੇ ਕਿਹਾ ਕੀ, "ਸੰਵਿਧਾਨ ਵਿੱਚ ਕੋਈ ਵੀ ਅਜਿਹਾ ਭਾਗ ਨਹੀਂ ਹੈ ਜੋ ਕਿਸੇ ਵਿਅਕਤੀ ਜਾਂ ਉਹਨਾਂ ਦੇ ਸਮੂਹ ਨੂੰ ਸਕੂਲਾਂ ਵਿੱਚ ਪਰਾਥਨਾ ਕਰਨ ਤੋਂ ਰੋਕੇ।"[3] ਰੀਗਨ ਨੇ ਕਾਂਗਰਸ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਸ ਸੋਧ ਨਾਲ ਸਿਰਫ ਨਾਗਰਿਕਾਂ ਦੇ ਸੁਤੰਤਰਤਾ ਬਹਾਲ ਕਰਕੇ ਉਹਨਾਂ ਨੂੰ ਸਕੂਲਾਂ ਅਤੇ ਸੰਸਥਾਵਾਂ ਵਿੱਚ ਪਰਾਥਨਾ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਨੈਸ਼ਨਲ ਟੀਵੀ ਉੱਤੇ ਰਾਬਾਈ ਮੈਨਾਖੇਮ ਮੇਡੇਲ ਸਕਨੀਰਸਨ ਨੇ ਉਸਦੇ ਭਾਸ਼ਣ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਨਾਲ ਬੱਚਿਆਂ ਦੇ ਚਰਿਤਰ ਵਿੱਚ ਨੇਕਤਾ ਅਤੇ ਇਮਾਨਦਾਰੀ ਆਵੇਗੀ[4]। ਉਸਨੇ ਫਿਰ 1984 ਵਿੱਚ ਇਹ ਮਸਲਾ ਚੱਕਿਆ[5]। 1985 ਵਿੱਚ ਉਸਨੇ ਕੋਰਟ ਦੁਆਰਾ ਪਰਾਥਨਾ ਬੰਦ ਕਰਨ ਦੇ ਫੈਸਲੇ ਨਾਲ ਆਪਣੀ ਨਿਰਾਸ਼ਾ ਵਿਅਕਤ ਕੀਤੀ[6][7]। ਆਪਣੇ ਕਾਲ ਵਿੱਚ ਉਸਨੇ ਇਸ ਨੂੰ ਲਾਗੂ ਕਰਨ ਲਈ ਪੂਰੇ ਜ਼ੋਰਦਾਰ ਯਤਨ ਕੀਤੇ, ਪਹਿਲਾਂ ਪਰਾਥਨਾ ਦੇ ਰੂਪ ਵਿੱਚ ਬਾਦ ਵਿੱਚ ਮੌਨ ਦੇ ਰੂਪ ਵਿੱਚ।[8]
ਹਵਾਲੇਸੋਧੋ
- ↑ Murray, Robert K.; Tim H. Blessing (1993). Greatness in the White House. Penn State Press. p. 80. ISBN 0-271-02486-0.
- ↑ David M. Ackerman, The Law of Church and State: Developments in the Supreme Court Since 1980. Novinka Books, 2001. p. 2.
- ↑ The New York Times, Reagan Proposes School Prayer Amendment. May 18, 1982.
- ↑ Joseph Telushkin, Rebbe: The Life and Teachings of Menachem M. Schneerson, the Most Influential Rabbi in Modern History. HarperCollins, 2014. p. 130.
- ↑ Ronald Reagan, Address Before a Joint Session of the Congress on the State of the Union. January 25, 1984
- ↑ George de Lama, Reagan Sees An "Uphill Battle" For Prayer In Public Schools. June 7, 1985, Chicago Tribune.
- ↑ Stuart Taylor Jr., High Court Accepts Appeal Of Moment Of Silence Law. January 28, 1987, The New York times.
- ↑ Lodi News-Sentinel, Reagan Urges School 'Moment of Silence'. July 12, 1984.