ਰੋਨਲਡ ਰੀਗਨ

(ਰੋਨਾਲਡ ਰੀਗਨ ਤੋਂ ਮੋੜਿਆ ਗਿਆ)

ਰੋਨਲਡ ਵਿਲਸਨ ਰੀਗਨ ਇੱਕ ਅਮਰੀਕੀ ਸਿਆਸਤਦਾਨ ਅਤੇ ਅਦਾਕਾਰ ਸਨ। ਜਿੰਨ੍ਹਾ ਨੇ 1981 ਤੋਂ 1989 ਤੱਕ ਸੰਯੁਕਤ ਰਾਜ ਦੇ 40ਵੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ ਹਾਲੀਵੁਡ ਵਿੱਚ ਅਦਾਕਾਰ ਅਤੇ ਯੂਨੀਅਨ ਲੀਡਰ ਸਨ। 1967 ਤੋਂ 1975 ਤੱਕ ਉਹ ਕੈਲੀਫੋਰਨੀਆ ਦ ਗਵਰਨਰ ਰਹੇ।

ਰੋਨਲਡ ਰੀਗਨ
ਅਧਿਕਾਰਤ ਚਿੱਤਰ, 1985
40ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1981 – 20 ਜਨਵਰੀ 1989
ਉਪ ਰਾਸ਼ਟਰਪਤੀਜਾਰਜ ਐਚ. ਡਬਲਿਉ. ਬੁਸ਼
ਤੋਂ ਪਹਿਲਾਂਜਿੰਮੀ ਕਾਰਟਰ
ਤੋਂ ਬਾਅਦਜਾਰਜ ਐਚ. ਡਬਲਿਉ. ਬੁਸ਼
ਕੈਲੀਫ਼ੋਰਨੀਆ ਦੇ 33ਵੇਂ ਰਾਜਪਾਲ
ਦਫ਼ਤਰ ਵਿੱਚ
2 ਜਨਵਰੀ 1967 – 6 ਜਨਵਰੀ 1975
ਲੈਫਟੀਨੈਂਟਰਾਬਰਟ ਫਿੰਚ
ਐਡਵਿਨ ਰੀਨੇਕੇ
ਜੌਹਨ ਐਲ ਹਾਰਮਰ
ਤੋਂ ਪਹਿਲਾਂਪੈਟ ਬ੍ਰਾਊਨ
ਤੋਂ ਬਾਅਦਜੈਰੀ ਬਰਾਉਨ
9ਵਾਂ ਅਤੇ 13ਵਾਂ ਸਕ੍ਰੀਨ ਐਕਟਰਜ਼ ਗਿਲਡ ਦਾ ਪ੍ਰਧਾਨ
ਦਫ਼ਤਰ ਵਿੱਚ
1959–1960
ਤੋਂ ਪਹਿਲਾਂਹੋਵਰਡ ਕੀਲ
ਤੋਂ ਬਾਅਦਜਾਰਜ ਚੈਨਡਲਰ
ਦਫ਼ਤਰ ਵਿੱਚ
1947–1952
ਤੋਂ ਪਹਿਲਾਂਰਾਬਰਟ ਮੋਂਟਗੋਮਰੀ
ਤੋਂ ਬਾਅਦਵਾਲਟਰ ਪਿਜਨ
ਨਿੱਜੀ ਜਾਣਕਾਰੀ
ਜਨਮ
ਰੋਨਲਡ ਵਿਲਸਨ ਰੀਗਨ

(1911-02-06)ਫਰਵਰੀ 6, 1911
ਟੈਂਪੀਕੋ, ਇਲੀਨਾਏ, ਸੰਯੁਕਤ ਰਾਜ
ਮੌਤਜੂਨ 5, 2004(2004-06-05) (ਉਮਰ 93)
ਬੇਲ ਏਅਰ, ਕੈਲੀਫ਼ੋਰਨੀਆ, ਸੰਯੁਕਤ ਰਾਜ
ਕਬਰਿਸਤਾਨਰੋਨਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ, ਸਿਮੀ ਵੈਲੀ, ਕੈਲੀਫੋਰਨੀਆ
34°15′32″N 118°49′14″W / 34.25899°N 118.82043°W / 34.25899; -118.82043
ਸਿਆਸੀ ਪਾਰਟੀਰਿਪਬਲਿਕਨ (1962 ਤੋਂ)
ਹੋਰ ਰਾਜਨੀਤਕ
ਸੰਬੰਧ
ਡੈਮੋਕਰੈਟਿਕ (1962 ਤੱਕ)
ਜੀਵਨ ਸਾਥੀ
ਜੇਨ ਵਾਈਮੈਨ
(ਵਿ. 1940; ਤ. 1949)
ਨੈਨਸੀ ਡੇਵਿਸ
(ਵਿ. 1952)
ਸੰਬੰਧਨੀਲ ਰੀਗਨ (ਭਰਾ)
ਬੱਚੇ5
ਮਾਪੇ
  • ਜੈਕ ਰੀਗਨ
  • ਨੀਲ ਵਿਲਸਨ ਰੀਗਨ
ਅਲਮਾ ਮਾਤਰਇਊਰੇਕਾ ਕਾਲਜ
ਪੇਸ਼ਾ
  • ਸਿਆਸਤਦਾਨ
  • ਅਦਾਕਾਰ
  • ਖੇਡਾਂ ਵਿੱਚ ਕਮੈਂਟਰੀ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ ਅਮਰੀਕਾ
ਬ੍ਰਾਂਚ/ਸੇਵਾ ਅਮਰੀਕੀ ਏਅਰ ਫੋਰਸ
ਸੇਵਾ ਦੇ ਸਾਲ1937–45
ਰੈਂਕ ਕੈਪਟਨ
ਯੂਨਿਟ18ਵੀਂ ਆਰਮੀ ਏਅਰ ਫੋਰਸ ਬੇਸ ਯੂਨਿਟ

ਰੀਗਨ ਦਾ ਜਨਮ 1911 ਵਿੱਚ ਇਲੀਨੋਏ ਵਿੱਚ ਹੋਇਆ। ਉਨ੍ਹਾ ਆਪਣੀ ਗਰੈਜੂਏਸ਼ਨ ਇਊਰੇਕਾ ਕਾਲਜ ਤੋਂ 1953 ਵਿੱਚ ਕੀਤੀ। ਉਸ ਸਮੇਂ ਉਹ ਖੇਤਰੀ ਰੇਡੀਓ ਵਿੱਚ ਕਮੈਂਟਰੀ ਕਰਨ ਦਾ ਕੰਮ ਕਰਦੇ ਸੀ। 1937 ਵਿੱਚ ਉਹ ਹਾਲੀਵੁਡ ਵਿੱਚ ਆ ਗਿਆ ਅਤੇ ਉਨ੍ਹਾ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ ਕੀਤੀ। ਉਹ ਦੋ ਵਾਰ ਸਕਰੀਨ ਐਕਟਰ ਗਿਲਡ ਦਾ ਪ੍ਰਧਾਨ ਰਹੇ, ਜਿਹੜੀ ਕਿ ਅਦਾਕਾਰਾਵਾਂ ਦੀ ਯੂਨੀਅਨ ਸੀ।

ਜੀਵਨ

ਸੋਧੋ

ਰੋਨਲਡ ਦਾ ਜਨਮ ਤਾਮਪਿਕੋ, ਇਲੋਨੋਏ ਵਿੱਚ 6 ਫਰਵਰੀ 1911 ਵਿੱਚ ਹੋਇਆ। ਉਸਦੀ ਮਾਤਾ ਦਾ ਨਾਂ ਨੀਲ ਵਿਲਸਨ ਰੀਗਨ ਅਤੇ ਪਿਤਾ ਜੈਕ ਰੀਗਨ ਸੀ। ਉਸਦਾ ਪਿਤਾ ਇੱਕ ਵਿਕਰੇਤਾ ਅਤੇ ਕਹਾਣੀਕਾਰ ਸੀ। ਉਸਦਾ ਦਾਦਾ ਆਇਰਲੈੰਡ ਤੋਂ ਕਾਉਂਟੀ ਟਿਮਪਰੀ ਤੋਂ ਆਇਆ ਸੀ। ਰੀਗਨ ਦਾ ਇੱਕ ਵੱਡਾ ਭਰਾ ਵੀ ਸੀ, ਨੀਲ ਰੀਗਨ, ਜੋ ਕਿ ਵਿਗਿਆਪਨ ਦਾ ਕੰਮ ਕਰਦਾ ਸੀ।

ਅਮਰੀਕੀ ਰਾਸ਼ਟਰਪਤੀ ਦੇ ਤੌਰ ਤੇ ਕੀਤੇ ਕੰਮ: 1981–89

ਸੋਧੋ

ਰੀਗਨ ਨੇ ਆਪਨੇ ਨਿੱਜੀ ਵਿਚਾਰਾਂ ਨਾਲ ਸਬੰਧਿਤ ਪਾਲਸੀਆਂ ਲਾਗੂ ਕੀਤੀਆਂ, ਜਿਵੇਂ ਕਿ ਵਿਅਕਤੀਗਤ ਸੁਤੰਤਰਤਾ, ਅਮਰੀਕਾ ਦੇ ਆਰਥਿਕਤਾ ਅਤੇ ਮਿਲਟਰੀ ਵਿੱਚ ਬਦਲਾਵ ਆਦਿ। ਉਸਨੇ ਕੋਲਡ ਵਾਰ ਨੂੰ ਖਤਮ ਕਰਨ ਵਿੱਚ ਵੀ ਯੋਗਦਾਨ ਪਾਇਆ। ਉਸਦੇ ਰਾਸ਼ਟਰਪਤੀ ਰਹਿਣ ਦੇ ਸਮੇਂ ਵਿੱਚ ਅਮਰੀਕਾ ਨੇ ਆਪਣੀਆਂ ਪਾਲਸੀਆਂ ਨੂੰ ਮੁੜ ਤਾਜ਼ਾ ਕੀਤਾ। ਉਸਦੇ ਸਮੇਂ ਨੂੰ ਰੀਗਨ ਕਰਾਂਤੀ ਵੀ ਕਿਹਾ ਜਾਂਦਾ ਹੈ। ਉਸਨੇ ਆਪਣੀ ਇੱਕ ਨਿੱਜੀ ਡਾਇਰੀ ਲਾਈ ਹੋਈ ਸੀ ਜਿਸ ਵਿੱਚ ਉਹ ਹਰ ਰੋਜ ਦੀਆਂ ਘਟਨਾਵਾਂ ਅਤੇ ਆਪਣੇ ਵਿਚਾਰ ਲਿਖਦਾ ਸੀ। ਇਹ ਡਾਇਰੀ ਮਈ 2007 ਵਿੱਚ ਛਪੀ। ਇਸਨੂੰ ਰੀਗਨ ਡਾਇਰੀਜ਼ ਕਿਹਾ ਜਾਂਦਾ ਹੈ।

ਕਾਰਜਕਾਲ ਸਮਾਂ

ਸੋਧੋ
20 ਜਨਵਰੀ 1981 ਨੂੰ ਚੀਫ ਜਸਟਿਸ ਵਾਰਨ ਈ ਬਰਗਰ ਦੀ ਅਗਵਾਈ ਵਿੱਚ ਸੰਯੁਕਤ ਰਾਜ ਦੇ 40ਵੇਂ ਰਾਸ਼ਟਰਪਤੀ ਵਜੋ ਸੌਂਹ ਚੁੱਕਦੇ ਹੋਏ ਰੋਨਲਡ ਰੀਗਨ।

ਉਸ ਸਮੇਂ ਰੀਗਨ ਸਭ ਤੋਂ ਸਭ ਤੋਂ ਵੱਡੀ ਉਮਰ (69 ਸਾਲ ਦੀ) ਵਿੱਚ ਜਾਕੇ ਰਾਸ਼ਟਰਪਤੀ ਬਣੇ ਸੀ। ਉਹਨਾਂ 20 ਜਨਵਰੀ 1981ਈ. ਵਿੱਚ ਦਿੱਤੇ ਆਪਣੇ ਪਹਿਲੇ ਭਾਸ਼ਣ, ਜੋ ਕਿ ਉਸਨੇ ਆਪ ਲਿਖਿਆ ਸੀ, ਵਿੱਚ ਦੇਸ਼ ਦੀ ਆਰਥਿਕਤਾ ਬਾਰੇ ਕਿਹਾ ਕਿ: "ਵਰਤਮਾਨ ਸੰਕਟ ਦੇ ਸਮੇਂ ਵਿੱਚ ਸਰਕਾਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਬਲਕਿ ਸਰਕਾਰ ਹੀ ਸਾਡੀ ਸਮੱਸਿਆ ਹੈ।"[1]

ਸਕੂਲਾਂ ਵਿੱਚ ਪਰਾਥਨਾ ਅਤੇ ਮੌਨ ਦਾ ਸਮਾਂ

ਸੋਧੋ

1981 ਵਿੱਚ ਰੀਗਨ ਪਹਿਲਾ ਅਜਿਹਾ ਰਾਸ਼ਟਰਪਤੀ ਸੀ, ਜਿਸਨੇ ਸਕੂਲਾਂ ਦੀ ਪਰਾਥਨਾ ਵਿੱਚ ਸੋਧ ਦਾ ਪ੍ਰਸਤਾਵ ਰੱਖਿਆ[2]। ਇਸ ਤੋਂ ਪਹਿਲਾਂ ਸਕੂਲ ਦੀਆਂ ਪ੍ਰਾਥਨਾਵਾਂ ਸੁਪਰੀਮ ਕੋਰਟ ਦੁਆਰਾ 1961ਈ. ਵਿੱਚ ਬੰਦ ਕਰ ਦਿੱਤੀਆ ਗਈਆਂ ਸਨ। ਰੀਗਨ ਨੇ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਰੀਗਨ ਨੇ 1981 ਵਿੱਚ ਇਸ ਵਿੱਚ ਸੋਧ ਕਰਨ ਬਾਰੇ ਕਿਹਾ ਕੀ, "ਸੰਵਿਧਾਨ ਵਿੱਚ ਕੋਈ ਵੀ ਅਜਿਹਾ ਭਾਗ ਨਹੀਂ ਹੈ ਜੋ ਕਿਸੇ ਵਿਅਕਤੀ ਜਾਂ ਉਹਨਾਂ ਦੇ ਸਮੂਹ ਨੂੰ ਸਕੂਲਾਂ ਵਿੱਚ ਪਰਾਥਨਾ ਕਰਨ ਤੋਂ ਰੋਕੇ।"[3] ਰੀਗਨ ਨੇ ਕਾਂਗਰਸ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਸ ਸੋਧ ਨਾਲ ਸਿਰਫ ਨਾਗਰਿਕਾਂ ਦੇ ਸੁਤੰਤਰਤਾ ਬਹਾਲ ਕਰਕੇ ਉਹਨਾਂ ਨੂੰ ਸਕੂਲਾਂ ਅਤੇ ਸੰਸਥਾਵਾਂ ਵਿੱਚ ਪਰਾਥਨਾ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਨੈਸ਼ਨਲ ਟੀਵੀ ਉੱਤੇ ਰਾਬਾਈ ਮੈਨਾਖੇਮ ਮੇਡੇਲ ਸਕਨੀਰਸਨ ਨੇ ਉਸਦੇ ਭਾਸ਼ਣ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਨਾਲ ਬੱਚਿਆਂ ਦੇ ਚਰਿਤਰ ਵਿੱਚ ਨੇਕਤਾ ਅਤੇ ਇਮਾਨਦਾਰੀ ਆਵੇਗੀ[4]। ਉਸਨੇ ਫਿਰ 1984 ਵਿੱਚ ਇਹ ਮਸਲਾ ਚੱਕਿਆ[5]। 1985 ਵਿੱਚ ਉਸਨੇ ਕੋਰਟ ਦੁਆਰਾ ਪਰਾਥਨਾ ਬੰਦ ਕਰਨ ਦੇ ਫੈਸਲੇ ਨਾਲ ਆਪਣੀ ਨਿਰਾਸ਼ਾ ਵਿਅਕਤ ਕੀਤੀ[6][7]। ਆਪਣੇ ਕਾਲ ਵਿੱਚ ਉਸਨੇ ਇਸ ਨੂੰ ਲਾਗੂ ਕਰਨ ਲਈ ਪੂਰੇ ਜ਼ੋਰਦਾਰ ਯਤਨ ਕੀਤੇ, ਪਹਿਲਾਂ ਪਰਾਥਨਾ ਦੇ ਰੂਪ ਵਿੱਚ ਬਾਦ ਵਿੱਚ ਮੌਨ ਦੇ ਰੂਪ ਵਿੱਚ।[8]

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002D-QINU`"'</ref>" does not exist.
  2. David M. Ackerman, The Law of Church and State: Developments in the Supreme Court Since 1980. Novinka Books, 2001. p. 2.
  3. The New York Times, Reagan Proposes School Prayer Amendment. May 18, 1982.
  4. Joseph Telushkin, Rebbe: The Life and Teachings of Menachem M. Schneerson, the Most Influential Rabbi in Modern History. HarperCollins, 2014. p. 130.
  5. Ronald Reagan, Address Before a Joint Session of the Congress on the State of the Union. January 25, 1984
  6. George de Lama, Reagan Sees An "Uphill Battle" For Prayer In Public Schools Archived 2014-11-10 at the Wayback Machine.. June 7, 1985, Chicago Tribune.
  7. Stuart Taylor Jr., High Court Accepts Appeal Of Moment Of Silence Law. January 28, 1987, The New York times.
  8. Lodi News-Sentinel, Reagan Urges School 'Moment of Silence'. July 12, 1984.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.