ਰੋਬੇਰਤੋ ਬੋਲਾਨੀਓ

ਰੋਬੇਰਤੋ ਬੋਲਾਨੀਓ ਆਵਾਲੋਸ (ਸਪੇਨੀ: [roˈβerto βoˈlaɲo ˈaβalos] audio ) (28 ਅਪਰੈਲ 1953 – 15 ਜੁਲਾਈ 2003) ਇੱਕ ਚੀਲੀਅਨ ਨਾਵਲਕਾਰ, ਕਹਾਣੀਕਾਰ, ਕਵੀ ਅਤੇ ਨਿਬੰਧਕਾਰ ਸੀ। ਨਿਊ ਯਾਰਕ ਟਾਈਮਜ਼ ਨੇ ਇਸਨੂੰ "ਉਸ ਦੀ ਪੀੜ੍ਹੀ ਦਾ ਸਭ ਤੋਂ ਪ੍ਰਮੁੱਖ ਲਾਤੀਨੀ ਅਮਰੀਕੀ ਸਾਹਿਤਕਾਰ" ਕਿਹਾ ਹੈ।[1]

ਰੋਬੇਰਤੋ ਬੋਲਾਨੀਓ
ਜਨਮਰੋਬੇਰਤੋ ਬੋਲਾਨੀਓ ਆਵਾਲੋਸ
(1953-04-28)28 ਅਪ੍ਰੈਲ 1953
ਸਾਂਤੀਆਗੋ, ਚੀਲੇ
ਮੌਤ15 ਜੁਲਾਈ 2003(2003-07-15) (ਉਮਰ 50)
ਬਾਰਸੇਲੋਨਾ, ਸਪੇਨ
ਕਿੱਤਾਲੇਖਕ, ਕਵੀ
ਪ੍ਰਭਾਵਿਤ ਕਰਨ ਵਾਲੇਅਲਬੇਰਤੋ ਬਲੇਸਤ ਗਾਨਾ, ਹੋਰਹੇ ਲੂਈਸ ਬੋਰਗੇਸ, ਖੂਲੀਓ ਕੋਰਤਾਸਾਰ, ਫਿਲਿਪ ਕੇ. ਡਿਕ, ਹਰਮਨ ਮੈਲਵਿਲ, ਮਿਗੇਲ ਦੇ ਸੇਰਵਾਂਤੇਸ, ਜਾਰਜ ਪੇਰੇਕ, ਫ਼ਰਾਂਜ਼ ਕਾਫ਼ਕਾ, ਜੌਨ ਕੈਨੇਡੀ ਟੂਲ, ਗਿਆਨੀਨਾ ਬਰਾਸ਼, ਨਿਕਾਨੋਰ ਪਾਰਾ, ਰੇਮੰਡ ਸ਼ੈਂਡਲਰ

ਜੀਵਨਸੋਧੋ

ਰੋਬੇਰਤੋ ਦਾ ਜਨਮ 28 ਅਪਰੈਲ 1953 ਨੂੰ ਸਾਂਤੀਆਗੋ, ਚੀਲੇ ਵਿਖੇ ਹੋਇਆ। ਇਸ ਦਾ ਬਾਪ ਇੱਕ ਟਰੱਕ ਡਰਾਈਵਰ (ਮੁੱਕੇਬਾਜ਼ ਵੀ ਸੀ) ਅਤੇ ਮਾਂ ਇੱਕ ਅਧਿਆਪਕਾ ਸੀ।[2] 10 ਸਾਲਾਂ ਦੀ ਉਮਰ ਵਿੱਚ ਇਹਨੇ ਟਿਕਟਾਂ ਵੇਚਣ ਦੀ ਨੌਕਰੀ ਕਰਨੀ ਸ਼ੁਰੂ ਕੀਤੀ।[3]

1968 ਵਿੱਚ ਇਹ ਆਪਣੇ ਪਰਿਵਾਰ ਨਾਲ ਮੈਕਸੀਕੋ ਸ਼ਹਿਰ ਵਿੱਚ ਰਹਿਣ ਲੱਗਿਆ। ਉੱਥੇ ਇਹ ਇੱਕ ਪੱਤਰਕਾਰ ਵਜੋਂ ਕੰਮ ਕਰਨ ਲੱਗਿਆ ਅਤੇ ਖੱਬੇ-ਪੱਖੀ ਸਿਆਸੀ ਮਸਲਿਆਂ ਵਿੱਚ ਸਰਗਰਮ ਹੋਇਆ।[4]

ਰਚਨਾਵਾਂਸੋਧੋ

ਨਾਵਲਸੋਧੋ

  • ਅਮਰੀਕਾ ਦਾ ਨਾਜ਼ੀ ਸਾਹਿਤ (1996)
  • ਤਵੀਤ (1999)
  • ਚੀਲੇ ਵਿੱਚ ਰਾਤ (2000)
  • 2666 (2004)

ਹਵਾਲੇਸੋਧੋ

ਬਾਹਰੀ ਲਿੰਕਸੋਧੋ

ਬੋਲਾਨੀਓ ਦੀਆਂ ਲਿਖਤਾਂ
ਬੋਲਾਨੀਓ ਬਾਰੇ ਵੈੱਬਸਾਈਟਾਂ