ਰੋਸਾਨਾ ਫਲੇਮਰ-ਕੈਲਡਰਾ

ਸ੍ਰੀਲੰਕਾ ਐਲ.ਜੀ.ਬੀ.ਟੀ. ਅਧਿਕਾਰ ਕਾਰਜਕਰਤਾ

ਰੋਸਾਨਾ ਫਲੇਮਰ-ਕੈਲਡਰਾ (ਜਨਮ 18 ਮਾਰਚ, 1956) ਸ੍ਰੀਲੰਕਾ ਐਲ.ਜੀ.ਬੀ.ਟੀ. ਅਧਿਕਾਰ ਕਾਰਜਕਰਤਾ ਹੈ। 2006 ਵਿਚ ਜੇਨੇਵਾ ਵਿਸ਼ਵ ਕਾਨਫਰੰਸ ਵਿਚ ਉਸ ਦੀ ਮੁੜ ਚੋਣ ਤੋਂ ਬਾਅਦ ਉਹ 2008 ਤੱਕ ਆਈ.ਐਲ.ਜੀ.ਏ. (ਅੰਤਰਰਾਸ਼ਟਰੀ ਲੈਸਬੀਅਨ ਅਤੇ ਗੇਅ ਐਸੋਸੀਏਸ਼ਨ) ਦੀ ਸਹਿ-ਸੱਕਤਰ ਜਨਰਲ ਰਹੀ। ਉਹ ਪਹਿਲੀ ਵਾਰ 2003 ਵਿਚ ਇਸ ਅਹੁਦੇ ਲਈ ਚੁਣੀ ਗਈ ਸੀ, 2006 ਵਿਚ ਦੁਬਾਰਾ ਚੁਣੇ ਜਾਣ ਤੋਂ ਪਹਿਲਾਂ ਉਸਨੇ ਲਗਾਤਾਰ ਦੋ ਸਾਲ ਇਸ ਅਹੁਦੇ 'ਤੇ ਸੇਵਾ ਕੀਤੀ ਸੀ। ਉਹ ਏਲਗਾ ਦੀ ਕਾਰਜਕਾਰੀ ਮੈਂਬਰ ਸੂਚੀ ਵਿਚ ਸ਼ਾਮਿਲ ਏਸ਼ੀਆ ਦੀ ਪਹਿਲੀ ਮਹਿਲਾ ਪ੍ਰਤੀਨਿਧੀ ਸੀ। [1]

ਰੋਸਾਨਾ ਫਲੇਮਰ-ਕੈਲਡਰਾ, 2007

ਆਪਣੇ ਮੂਲ ਦੇਸ਼ ਵਿਚ ਫਲੇਮਰ-ਕੈਲਡਰਾ ਇਕ ਪ੍ਰਮੁੱਖ ਐਲ.ਜੀ.ਬੀ.ਟੀ. ਕਾਰਕੁੰਨ ਹੈ ਜੋ ਇਕੁਅਲ ਗਰਾਉਂਡ ਦੀ ਕਾਰਜਕਾਰੀ ਨਿਰਦੇਸ਼ਕ ਹੈ, ਜੋ ਸ਼੍ਰੀਲੰਕਾ ਵਿਚ ਐਲ.ਜੀ.ਬੀ.ਟੀ.ਆਈ. ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਇਕੋ ਇਕ ਮਿਸ਼ਰਤ ਸੰਸਥਾ ਹੈ, ਜਿਸਦੀ ਸਥਾਪਨਾ ਉਸ ਦੁਆਰਾ 2004 ਵਿਚ ਕੀਤੀ ਗਈ ਸੀ। [2] ਉਹ ਸ੍ਰੀਲੰਕਾ ਦੇ ਐਲ.ਬੀ.ਟੀ. ਸੰਗਠਨ, ਮਹਿਲਾ ਸਹਾਇਤਾ ਸਮੂਹ ਦੀ ਸਹਿ-ਬਾਨੀ ਵੀ ਹੈ, ਜਿਸਦੀ ਸਥਾਪਨਾ ਲੈਸਬੀਅਨ, ਦੁਲਿੰਗੀ ਅਤੇ ਟਰਾਂਸਜੈਡਰ ਔਰਤਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ 1999 ਵਿੱਚ ਕੀਤੀ ਗਈ ਸੀ। ਇਸਦੇ ਨਾਲ ਹੀ ਉਹ ਬਰਲਿਨ ਸਥਿਤ ਹਰਸ਼ਫੈਲਡ ਐਡੀ ਫਾਊਂਡੇਸ਼ਨ [3] ਅਤੇ ਯੂ.ਐਸ.ਏ. ਅਧਾਰਿਤ ਔਰਤਾਂ ਲਈ ਗਲੋਬਲ ਫੰਡ ਲਈ ਇੱਕ ਐਨ.ਜੀ.ਓ. ਸਲਾਹਕਾਰ ਵਜੋਂ ਯੋਗਦਾਨ ਵੀ ਦੇ ਰਹੀ ਹੈ। [4]

ਨਿੱਜੀ ਜ਼ਿੰਦਗੀ ਅਤੇ ਸ਼ੁਰੂਆਤੀ ਸਰਗਰਮਤਾ ਸੋਧੋ

ਰੋਸਨਾ ਫਲੇਮਰ-ਕੈਲਡਰਾ ਦਾ ਜਨਮ ਸ੍ਰੀਲੰਕਾ ਵਿੱਚ 16 ਮਾਰਚ, 1956 ਨੂੰ ਹੋਇਆ ਸੀ ਅਤੇ ਉਹ ਕੁਝ ਡੱਚ ਵੰਸ਼ ਨਾਲ ਸਬੰਧਿਤ ਹੈ। ਉਸਦੀ ਪਰਵਰਿਸ਼ ਸ੍ਰੀਲੰਕਾ ਵਿੱਚ ਹੋਈ ਸੀ। ਫਲੇਮਰ-ਕੈਲਡਰਾ ਨੇ ਹਫਿੰਗਟਨ ਪੋਸਟ ਨੂੰ ਦਿੱਤੀ ਇਕ ਇੰਟਰਵਿਊ ਵਿਚ ਦੱਸਿਆ ਹੈ ਕਿ ਬਾਹਰ ਆਉਣ ਤੋਂ ਬਾਅਦ ਉਹ ਸ੍ਰੀਲੰਕਾ ਤੋਂ 18 ਸਾਲ ਦੀ ਉਮਰ ਵਿਚ ਸਾਨ ਫਰਾਂਸਿਸਕੋ ਚਲੀ ਗਈ ਸੀ ਅਤੇ 1978 ਵਿਚ ਉਸਨੇ ਆਪਣੀ ਪਹਿਲੀ ਗੇਅ ਪ੍ਰੈਸ ਪਰੇਡ ਵਿਚ ਸ਼ਿਰਕਤ ਕੀਤੀ, ਜਿਸ ਵਿਚ ਹਾਰਵੀ ਮਿਲਕ ਇਕ ਮੁੱਖ ਹਸਤੀ ਸੀ। ਫਲੇਮਰ-ਕੈਲਡਰਾ ਉਸੇ ਇੰਟਰਵਿਊ ਵਿਚ ਕਹਿੰਦੀ ਹੈ ਕਿ ਜਦੋਂ ਉਹ ਸ੍ਰੀਲੰਕਾ ਵਾਪਸ ਆਈ ਸੀ, ਤਾਂ ਉਸਨੇ ਸੈਨ ਫ੍ਰਾਂਸਿਸਕੋ ਵਿਚ ਸਿੱਖੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਿਸ ਵਿਚ ਮੋਮਬੱਤੀ ਵਿਜੀਲ ਅਤੇ ਪ੍ਰਦਰਸ਼ਨ ਅਤੇ ਗੇਅ ਪ੍ਰੇਰਕ ਜਸ਼ਨ ਸ਼ਾਮਿਲ ਸਨ। [5] 15 ਸਾਲਾਂ ਦੌਰਾਨ ਉਸਨੇ ਸੰਯੁਕਤ ਰਾਜ ਵਿੱਚ ਬਿਤਾਏ, ਉਸਨੇ ਇੱਕ ਸੰਪਰਕ ਲੈਨਜ ਮਾਹਰ, ਟ੍ਰੈਵਲ ਏਜੰਟ ਵਜੋਂ ਕੰਮ ਕੀਤਾ ਅਤੇ ਉਸਦੀ ਆਪਣੀ ਇਸ਼ਤਿਹਾਰਬਾਜੀ ਕੰਪਨੀ ਦੀ ਮਾਲਕੀ ਸੀ। ਫਲੇਮਰ-ਕੈਲਡਰਾ ਆਪਣੇ ਮਾਤਾ-ਪਿਤਾ ਨਾਲ ਕਈ ਸਾਲ ਅਮਰੀਕਾ ਵਿਚ ਬਿਤਾਉਣ ਤੋਂ ਬਾਅਦ ਸ੍ਰੀਲੰਕਾ ਵਾਪਸ ਆਈ। ਸ੍ਰੀਲੰਕਾ ਵਾਪਸ ਆ ਕੇ ਉਸਨੇ ਇੱਕ ਚੋਟੀ ਦੇ ਗੋਲਫਰ ਨਾਲ ਸਾਂਝੇਦਾਰੀ ਕੀਤੀ ਅਤੇ ਇੱਕ ਗੋਲਫ ਦੀ ਦੁਕਾਨ ਸ਼ੁਰੂ ਕੀਤੀ। [6] ਸਿਲੋਨ ਟੂਡੇ ਉਸ ਨੂੰ ਵਾਤਾਵਰਣ ਦੇ ਉਤਸ਼ਾਹੀ ਵਜੋਂ ਪਛਾਣਦਾ ਹੈ ਜਿਸਦਾ ਜੰਗਲੀ ਜੀਵਣ ਪ੍ਰਤੀ ਅਥਾਹ ਪਿਆਰ ਹੈ। ਪੇਪਰ ਅਨੁਸਾਰ ਰੋਸਾਨਾ ਨੇ ਐਲ.ਜੀ.ਬੀ.ਟੀ. ਸਬੰਧੀ ਸਰਗਰਮੀ ਤੋਂ ਪਹਿਲਾਂ 'ਕਿਡ'ਜ ਇਨਵਾਇਰਮੈਂਟ' ਨਾਮੀ ਵਾਤਾਵਰਣ ਕਲੱਬ ਅਤੇ ਹੋਰ ਪ੍ਰੋਗਰਾਮ ਚਲਾਇਆ ਸੀ। [7]

ਮਾਨਤਾ ਸੋਧੋ

2005 ਵਿੱਚ ਫਲੇਮਰ-ਕੈਲਡਰਾ ਨੂੰ ਐਲ.ਜੀ.ਬੀ.ਟੀ. ਅਧਿਕਾਰ ਸਰਗਰਮੀ ਲਈ ਯੂਟੋਪੀਆ ਅਵਾਰਡ ਮਿਲਿਆ ਜੋ ਏਸ਼ੀਆ ਦਾ ਪ੍ਰਮੁੱਖ ਐਲ.ਜੀ.ਬੀ.ਟੀ.ਆਈ. ਮਨੁੱਖੀ ਅਧਿਕਾਰ ਪੁਰਸਕਾਰ ਹੈ। [8] ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਵਿੱਚ ਯੋਗਦਾਨ ਲਈ ਉਸ ਨੂੰ 2007 ਲਈ ਟੋਰਾਂਟੋ ਪ੍ਰਾਈਡ ਦਾ ਅੰਤਰਰਾਸ਼ਟਰੀ ਗ੍ਰੈਂਡ ਮਾਰਸ਼ਲ ਵੀ ਚੁਣਿਆ ਗਿਆ ਸੀ। [9]

ਹਵਾਲੇ ਸੋਧੋ

  1. "ILGA - Rosanna Flamer-Caldera, Co-Secretary General". Archived from the original on 31 ਅਕਤੂਬਰ 2010. Retrieved 11 January 2015. {{cite web}}: Unknown parameter |dead-url= ignored (|url-status= suggested) (help)
  2. Leah Lakshmi Piepzna-Samarasinha. "Rosanna Flamer-Caldera: Standing her ground". Retrieved 11 January 2015.[permanent dead link]
  3. "Hirschfeld-Eddy-Stiftung: NGO Advisory Committee". Retrieved 11 January 2015.
  4. "Advisors". Archived from the original on 23 ਦਸੰਬਰ 2014. Retrieved 11 January 2015. {{cite web}}: Unknown parameter |dead-url= ignored (|url-status= suggested) (help)
  5. "Q& with Rosanna Flamer-Caldera: Long-time Activist Talks LGBT Rights, From 1970s San Francisco to Sri Lanka Today". The Huffington Post. Retrieved 11 January 2015.
  6. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2014-11-26. Retrieved 2020-06-15. {{cite web}}: Unknown parameter |dead-url= ignored (|url-status= suggested) (help)
  7. "Ceylon Today | Sri Lanka Breaking News Updates 24/7". ceylontoday.lk. Archived from the original on 2019-08-27. Retrieved 2019-08-27. {{cite web}}: Unknown parameter |dead-url= ignored (|url-status= suggested) (help)
  8. "1st Asia Pacific Outgames 2008". Archived from the original on 29 ਨਵੰਬਰ 2014. Retrieved 11 January 2015. {{cite web}}: Unknown parameter |dead-url= ignored (|url-status= suggested) (help)
  9. "Pride Toronto - June 2015". Archived from the original on 29 ਨਵੰਬਰ 2014. Retrieved 11 January 2015. {{cite web}}: Unknown parameter |dead-url= ignored (|url-status= suggested) (help)