ਰੰਗ ਹਰਜਿੰਦਰ

ਭਾਰਤੀ ਅਦਾਕਾਰ

ਰੰਗ ਹਰਜਿੰਦਰ ਇੱਕ ਭਾਰਤੀ ਫ਼ਿਲਮ ਅਦਾਕਾਰ, ਥੀਏਟਰ ਕਲਾਕਾਰ ਅਤੇ ਨਾਟ ਨਿਰਦੇਸ਼ਕ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ। ਰੰਗ ਹਰਜਿੰਦਰ ਕਿਤੇ ਵਜੋਂ ਸਕੂਲ ਅਧਿਆਪਕ ਹੈ। ਅਦਾਕਾਰੀ ਅਤੇ ਅਧਿਆਪਨ ਦੇ ਨਾਲ-ਨਾਲ ਹਰਜਿੰਦਰ ਪੰਜਾਬੀ ਸ਼ੌਟ ਫਿਲਮ ਨਿਰਦੇਸ਼ਕ ਵਜੋਂ ਵੀ ਕਾਰਜਸ਼ੀਲ ਹੈ।

ਰੰਗ ਹਰਜਿੰਦਰ
ਜਨਮਢਿੱਲਵਾਂ ਕਲਾਂ,ਜ਼ਿਲ੍ਹਾ ਫਰੀਦਕੋਟ, ਪੰਜਾਬ
ਮਾਧਿਅਮਪੰਜਾਬੀ
ਰਾਸ਼ਟਰੀਅਤਾਭਾਰਤੀ
ਸ਼ੈਲੀਹਾਸਰਸ ਕਲਾਕਾਰ, ਅਦਾਕਾਰ, ਅਧਿਆਪਕ,
ਜੀਵਨ ਸਾਥੀਅਮਰਜੀਤ ਕੌਰ
ਵੈੱਬਸਾਈਟਫ਼ੇਸਬੁੱਕ

ਸ਼ੁਰੂਆਤੀ ਜੀਵਨ

ਸੋਧੋ

ਰੰਗ ਹਰਜਿੰਦਰ ਦਾ ਜਨਮ 1980 ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਕਲਾਂ ਵਿਚ ਹੋਇਆ ਸੀ। ਉਸ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਗਰੈਜ਼ੁਏਸ਼ਨ ਦੀ ਡਿਗਰੀ ਕੀਤੀ। ਉਹਨਾਂ ਨੇ ਰੰਗਮੰਚ ਦੀ ਸ਼ੁਰੂਆਤ ਪ੍ਰਸਿੱਧ ਰੰਗਕਰਮੀ ਸੈਮੂਅਲ ਜ਼ੌਨ ਨਾਲ ਕੀਤੀ।

ਫਿਲਮੋਗ੍ਰਾਫੀ

ਸੋਧੋ
ਸਾਲ
ਫਿਲਮ
ਰਿਲੀਜ਼ ਮਿਤੀ
2013 ਸਟੂਪਿਡ ਸੈਵਨ
1 ਫਰਵਰੀ, 2013
2013 ਤੂੰ ਮੇਰਾ ਕੀ ਲਗਦਾ
6 ਦਸੰਬਰ, 2013
2021 ਜਮਰੌਦ
2021
2022 ਜੱਟਸ ਲੈਂਡ
2022
2022 ਵਿੱਚ ਬੋਲੂਗਾ ਤੇਰੇ
2022
2023 ਮੈਡਲ
2023