ਮੁੱਖ ਮੀਨੂ ਖੋਲ੍ਹੋ

ਲਕਸ਼ਮੀਨੰਦਨ ਬੋਰਾ (ਜਨਮ १ ਮਾਰਚ १९३२) ਆਸਾਮੀ ਭਾਸ਼ਾ ਦਾ ਮਸ਼ਹੂਰ ਸਾਹਿਤਕਾਰ ਹੈ। ਭਾਰਤ ਦੇ ਆਸਾਮ ਰਾਜ ਵਿੱਚ ਸਥਿਤ ਭਾਰਤ ਦੇ ਅਸਮ ਰਾਜ ਵਿੱਚ ਸਥਿਤ ਨੌਗਾਂਵ ਜਿਲ੍ਹੇ ਦੇ ਕੁਜਿਦਹ ਪਿੰਡ ਵਿੱਚ ਜਨਮਿਆ ਲਕਸ਼ਮੀਨੰਦਨ ਬੋਰਾ ਜੋਰਹਾਟ ਦੀ ਅਸਮ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਅਤੇ ਮੌਸਮ ਵਿਗਿਆਨ ਵਿਭਾਗ ਦਾ ਵਿਭਾਗ ਮੁਖੀ ਹੈ। ਉਸ ਦੀ ਰਚਨਾ ਪਤਾਲ ਭੈਰਵੀ ਨੂੰ ੧੯੮੮ ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਦਾਨ ਕੀਤਾ ਜਾ ਚੁੱਕਿਆ ਹੈ। ਉਹ ਬਿਰਲਾ ਫਾਉਂਡੇਸ਼ਨ ਦੁਆਰਾ ੨੦੦੮ ਦੇ ਸਰਸਵਤੀ ਸਨਮਾਨਨਾਲ ਵੀ ਸਨਮਾਨਿਤ ਹੈ। ਇਹ ਸਨਮਾਨ ਉਸ ਨੂੰ ੨੦੦੨ ਵਿੱਚ ਪ੍ਰਕਾਸ਼ਿਤ ਨਾਵਲ ਕਾਇਆ-ਕਲਪ ਲਈ ਦਿੱਤਾ ਗਿਆ। ਉਹ ਹੁਣ ਤੱਕ ੫੬ ਕਿਤਾਬਾਂ ਲਿਖ ਚੁੱਕਿਆ ਹੈ, ਜਿਸ ਵਿੱਚ ਨਾਵਲ, ਕਹਾਣੀ ਸੰਗ੍ਰਿਹ, ਇਕਾਂਗੀ, ਯਾਤਰਾ ਬਿਰਤਾਂਤ ਅਤੇ ਜੀਵਨੀ ਸ਼ਾਮਿਲ ਹੈ। ਸਰਸਵਤੀ ਸਨਮਾਨ ਨਾਲ ਅਲੰਕ੍ਰਿਤ ਹੋਣ ਵਾਲਾ ਉਹ ਪਹਿਲਾ ਆਸਮੀ ਸਾਹਿਤਕਾਰ ਹੈ।