ਲਕਸ਼ਮੀ (ਐਸਿਡ ਅਟੈਕ ਦੀ ਸ਼ਿਕਾਰ)

ਲਕਸ਼ਮੀ ਅਗਰਵਾਲ (1 ਜੂਨ 1990) ਇੱਕ ਭਾਰਤੀ ਕਾਰਕੁਨ ਹੈ ਜੋ ਸਟਾਪ ਐਸਿਡ ਹਮਲੇ ਮੁਹਿੰਮ ਨਾਲ ਜੁੜੀ ਹੋਈ ਹੈ ਅਤੇ ਇੱਕ ਟੀਵੀ ਹੋਸਟ ਹੈ।[1] ਉਹ ਇੱਕ ਐਸਿਡ ਹਮਲੇ ਦੀ ਸਰਵਾਈਵਰ ਹੈ ਅਤੇ ਇਹ ਐਸਿਡ ਹਮਲੇ ਦੀਆਂ ਸ਼ਿਕਾਰ ਹੋਈਆਂ ਔਰਤਾਂ ਦੇ ਹੱਕਾਂ ਲਈ ਲੜਦੀ ਹੈ। ਇਸ ਉੱਤੇ 2005 ਵਿੱਚ 15 ਸਾਲ ਦੀ ਉਮਰ ਵਿੱਚ 32 ਸਾਲ ਦੀ ਉਮਰ ਦੇ ਇੱਕ ਆਦਮੀ ਵੱਲੋਂ ਐਸਿਡ ਗੇਰਿਆ ਗਿਆ।[2][3] ਇਸਦੀ ਕਹਾਣੀ ਐਸਿਡ ਹਮਲੇ ਦੀਆਂ ਸ਼ਿਕਾਰ ਔਰਤਾਂ ਬਾਰੇ ਹਿੰਦੁਸਤਾਨ ਟਾਈਮਜ਼ ਦੁਆਰਾ ਇੱਕ ਲੜੀ ਵਿੱਚ ਦੱਸਿਆ ਗਿਆ।[4] ਉਸ ਨੇ ਐਸਿਡ ਹਮਲਿਆਂ ਦੇ ਖਿਲਾਫ ਐਸਿਡ ਦੀ ਵਿਕਰੀ ਨੂੰ ਰੋਕਣ ਲਈ ਇੱਕ ਪਟੀਸ਼ਨ ਲਈ 27,000 ਦਸਤਖਤ ਕਰਵਾਏ ਅਤੇ ਉਹ ਇਸ ਮੁੱਦੇ ਨੂੰ ਭਾਰਤੀ ਸੁਪਰੀਮ ਕੋਰਟ ਵਿੱਚ ਲੈਕੇ ਗਈ। ਉਸਦੀ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਦੇਸ਼ ਦਿੱਤੇ ਕਿ ਐਸਿਡ ਦੀ ਵਿਕਰੀ ਉੱਤੇ ਰੋਕ ਲਗਾਇਆ ਜਾਵੇ ਅਤੇ ਸੰਸਦ ਨੂੰ ਐਸਿਡ ਹਮਲਿਆਂ ਵਿਰੁੱਧ ਨਿਯਮ ਬਣਾਉਣ ਲਈ ਕਿਹਾ।

ਲਕਸ਼ਮੀ ਅਗਰਵਾਲ
Laxmi of India (12935659283).jpg
ਵਾਸ਼ਿੰਗਟਨ ਵਿੱਚ ਅਵਾਰਡ ਪ੍ਰਾਪਤ ਕਰਦੇ ਹੋਏ
ਜਨਮ1 ਜੂਨ 1990
ਨਵੀਂ ਦਿੱਲੀ
ਭਾਗੀਦਾਰਅਲੋਕ ਦਿਕਸ਼ਿਤ

ਮੁੱਢਲਾ ਜੀਵਨਸੋਧੋ

ਲਕਸ਼ਮੀ ਦਿੱਲੀ ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਵਿਚ ਪੈਦਾ ਹੋਈ ਸੀ। ਲਕਸ਼ਮੀ 15 ਸਾਲਾਂ ਦੀ ਸੀ ਜਦ ਉਸ ਉੱਤੇ ਐਸਿਡ ਹਮਲਾ ਹੋਇਆ ਸੀ।

ਹਵਾਲੇਸੋਧੋ