ਲਵ ਸਮਬਾਡੀ (ਅੰਗਰੇਜ਼ੀ: Love Somebody) ਅਮਰੀਕੀ ਪੌਪ ਬੈਂਡ ਮਰੂਨ 5 ਵੱਲੋਂ ਰਿਕਾਰਡ ਕਰਵਾਇਆ ਗਿਆ ਇੱਕ ਗੀਤ ਹੈ। ਇਹ ਗੀਤ 14 ਮਈ 2013 ਨੂੰ ਰਿਲੀਜ਼ ਕੀਤਾ ਗਿਆ ਸੀ ਜੋ ਕਿ ਉਨ੍ਹਾਂ ਦੀ ਚੌਥੀ ਸਟੂਡੀਓ ਐਲਬਮ ਓਵਰਐਕਸਪੋਸਡ (2012) ਦਾ ਚੌਥਾ ਤੇ ਆਖਰੀ ਗਾਣਾ ਸੀ। ਇਹ ਗੀਤ ਐਡਮ ਲਵੀਨ, ਨਥਾਨੀਅਲ ਮੋਟ, ਰਾਇਨ ਟੈਡਰ, ਅਤੇ ਨੋਇਲ ਜ਼ੈਨਕਨੈਲਾ ਵੱਲੋਂ ਲਿਖਿਆ ਗਿਆ ਸੀ ਅਤੇ ਨਾਲ ਹੀ ਰਾਇਨ ਤੇ ਨੋਇਲ ਨੇ ਬਤੌਰ ਇਸਦੇ ਨਿਰਮਾਤਾ ਇਸਦਾ ਨਿਰਮਾਣ ਵੀ ਕੀਤਾ ਹੈ। ਇਹ ਇੱਕ ਡਾਂਸ ਪੌਪ ਗੀਤ ਹੈ ਜਿਸਦੇ ਬੋਲ ਪਿਆਰ ਅਤੇ ਭੌਤਿਕ ਖਿੱਚ ਦੀ ਬਰਾਬਰਤਾ ਨੂੰ ਦਰਸਾਉਂਦੇ ਹਨ ਅਤੇ ਇਹ ਗੀਤ ਡਾਂਸ ਦੇ ਮੰਚ 'ਤੇ ਮੁਕਤੀ ਦੀ ਤਰਜ਼ਮਾਨੀ ਵੀ ਕਰਦਾ ਹੈ। ਰਿਲੀਜ਼ ਹੋਣ ਉਪਰੰਤ ਇਹ ਗੀਤ ਛੇਤੀ ਹੀ ਲੋਕ ਮਨਾਂ 'ਤੇ ਛਾ ਗਿਆ ਅਤੇ ਸਫਲਤਾ ਦੇ ਝੰਡੇ ਗੱਡਦਾ ਹੋਇਆ ਬਿੱਲਬੋਰਡ ਹੌਟ 100 ਦੇ ਸਿਖਰਲੇ ਦਸਾਂ ਵਿੱਚ ਪਹੁੰਚਣ ਵਾਲਾ ਐਲਬਮ ਦਾ ਚੌਥਾ ਗੀਤ ਬਣਿਆ। ਆਪਣੀ ਸਫਲਤਾ ਦੇ ਬਾਵਜੂਦ ਇਸਨੂੰ ਮਿਸ਼ਰਿਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਆਲੋਚਨਾਕਾਰਾਂ ਨੇ ਜਿੱਥੇ ਇਸਦੀ ਸੰਗੀਤਕ ਸੰਰਚਨਾ ਨੂੰ ਸਲਾਹਿਆ ਉੱਥੇ ਹੀ ਇਸਨੂੰ ਕੋਲਡਪਲੇਅ ਦੇ ਕੰਮ ਨਾਲ ਜੋੜ ਕੇ ਵੀ ਵੇਖਿਆ ਗਿਆ ਅਤੇ ਇਸਦੇ ਨਿਰਮਾਣ ਤੇ ਲਵੀਨ ਦੇ ਸੁਰਾਂ ਦੀ ਵੀ ਆਲੋਚਨਾ ਕੀਤੀ। ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਮਜ਼ਬੂਤ ਡਿਜੀਟਲ ਡਾਊਨਲੋਡਾਂ ਕਰਕੇ ਇਹ ਗੀਤ ਦੱਖਣੀ ਕੋਰੀਆ ਵਿੱਚ ਸਿੰਗਲਜ਼ ਚਾਰਟ ਵਿੱਚੋਂ ਨੌਵੇਂ ਸਥਾਨ 'ਤੇ ਪਹੁੰਚ ਗਿਆ।

"ਲਵ ਸਮਬਾਡੀ"
ਗਾਇਕ/ਗਾਇਕਾ: ਮਰੂਨ 5
ਓਵਰਐਕਸਪੋਸਡ ਐਲਬਮ ਵਿਚੋਂ
ਰਿਲੀਜ਼ਮਈ 14, 2013 (2013-05-14)
ਫਾਰਮੈਟਡਿਜੀਟਲ ਡਾਊਨਲੋਡ
ਰਿਕਾਰਡਿੰਗ2012
ਕਿਸਮਡਾਂਸ-ਪੌਪ
ਲੰਬਾਈ3:49
ਲੇਬਲ
  • A&M/ਓਕਟੋਨ
ਗੀਤਕਾਰ
  • ਐਡਮ ਲੇਵਿਨੇ
  • ਰਿਆਂਨ ਟੇਡਰ
  • ਨੋਇਲ ਜ਼ੰਕੈਨੇਲਾ
  • ਨਾਥਾਂਈਲ ਮੋਟੇ
ਰਿਕਾਰਡ ਨਿਰਮਾਤਾ
  • ਰਿਆਂਨ ਟੇਡਰ
  • ਨੋਇਲ ਜ਼ੰਕੈਨੇਲਾ
ਸੰਗੀਤ ਵੀਡੀਓ
"ਲਵ ਸਮਬਾਡੀ" on ਯੂਟਿਊਬ

ਪਿਛੋਕੜ ਤੇ ਨਿਰਮਾਣ

ਸੋਧੋ

2011 ਦੇ ਅੱਧ 'ਚ ਮਰੂਨ 5 ਨੇ ਆਪਣੀ ਚੌਥੀ ਸਟੂਡੀਓ ਐਲਬਮ 'ਤੇ ਕੰਮ ਕਰਨਾ ਸ਼ੁਰੂ ਕੀਤਾ। ਬੈਂਡ ਦੇ ਇੱਕ ਮੈਂਬਰ ਜੇਮਸ ਵੈਲਨਟਾਈਨ ਨੇ ਬਿੱਲਬੋਰਡ ਨਾਲ ਗੱਲ ਕੀਤੀ ਅਤੇ ਇਸ ਚੌਥੀ ਸਟੂਡੀਓ ਐਲਬਮ ਨੂੰ 2012 ਦੇ ਸ਼ੁਰੂਆਤ 'ਚ ਰਿਲੀਜ਼ ਕਰਨ ਦੀ ਵਿਉਂਤ ਬਾਰੇ ਦੱਸਿਆ।[1] 22 ਮਾਰਚ 2012 ਨੂੰ ਬੈਂਡ ਵੱਲੋਂ ਯੂਟਿਊਬ 'ਤੇ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਜਿਸ ਵਿੱਚ ਨਿਰਮਾਣ ਵੇਲੇ ਦੇ ਕੁਝ ਪਰਦੇ ਪਿਛਲੇ ਸੀਨਾਂ ਦਾ ਜ਼ਿਕਰ ਕੀਤਾ ਗਿਆ ਸੀ। 26 ਜੂਨ 2012 ਨੂੰ ਇਸ ਐਲਬਮ ਨੂੰ ਓਵਰਐਕਸਪੋਸਡ ਸਿਰਨਾਵੇਂ ਹੇਠ ਰਿਲੀਜ਼ ਕਰ ਦਿੱਤਾ ਗਿਆ ਸੀ। ਬੈਂਡ ਦੇ ਮੁੱਖ ਗਾਇਕ ਐਡਮ ਲਵੀਨ ਨੇ ਲਵ ਸਮਬਾਡੀ ਗੀਤ 3OH!3 (ਉਚਾਰਨ ਥ੍ਰਿ ਓਹ ਥ੍ਰਿ) ਦੇ ਗਾਇਕ ਨਥਾਨੀਅਲ ਮੋਟ, ਨੋਇਲ ਜ਼ੈਨਕਨੈਲਾ, ਅਤੇ ਵਨਰਿਪਬਲਿਕ ਦੇ ਰਾਇਨ ਟੈਡਰ ਨਾਲ ਸਾਂਝੇ ਤੌਰ 'ਤੇ ਲਿਖਿਆ ਗਿਆ ਹੈ। ਰਾਇਨ ਟੈਡਰ ਤੇ ਨੋਇਲ ਜ਼ੈਨਕਨੈਲਾ ਵੱਲੋਂ ਇਸਦਾ ਨਿਰਮਾਣ ਕੀਤਾ ਗਿਆ ਹੈ ਤੇ ਪ੍ਰੋਗਰਾਮਿੰਗ ਤੇ ਕੀਆਂ ਵੀ ਦਿੱਤੀਆਂ ਗਈਆਂ ਹਨ। ਰਾਇਨ ਅਤੇ ਜ਼ੈਨ ਨੇ ਓਵਰਐਕਸਪੋਸਡ ਦੇ ਇੱਕ ਹੋਰ ਗੀਤ "ਲੱਕੀ ਸਟ੍ਰਾਈਕ" ਦਾ ਵੀ ਸਹਿ-ਲੇਖਣ ਤੇ ਸਹਿ-ਨਿਰਮਾਣ ਕੀਤਾ ਹੈ।

ਰਿਲੀਜ਼ ਇਤਿਹਾਸ

ਸੋਧੋ
ਦੇਸ਼ ਮਿਤੀ ਕਿਸਮ ਲੇਬਲ
ਸੰਯੁਕਤ ਰਾਜ[2] ਮਈ 14, 2013 ਮੇਨਸਟਰੀਮ ਰੇਡੀਓ
  • A&M/ਓਕਟੋਨ
ਫ਼ਰਾਂਸ[3] ਸਤੰਬਰ 9, 2013 ਡਿਜੀਟਲ ਡਾਊਨਲੋਡ ਯੂਨੀਵਰਸਲ

Charts and certifications

ਸੋਧੋ
  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।  

ਹਵਾਲੇ

ਸੋਧੋ
  1. Corner, Lewis (August 17, 2011). "Maroon 5: 'We want to release new album soon'". Digital Spy. Nat Mags. Retrieved January 21, 2013.
  2. "®R&R :: Going For Adds™ :: CHR/Top 40". radioandrecords.com. Archived from the original on ਸਤੰਬਰ 27, 2013. {{cite web}}: Unknown parameter |deadurl= ignored (|url-status= suggested) (help)
  3. "Archived copy". Archived from the original on ਮਈ 28, 2014. Retrieved ਮਈ 27, 2014. {{cite web}}: Unknown parameter |deadurl= ignored (|url-status= suggested) (help)CS1 maint: archived copy as title (link)
  4. "Ultratop.be – Maroon 5 – Love Somebody" (in Dutch). Ultratip.
  5. "Ultratop.be – Maroon 5 – Love Somebody" (in French). Ultratip.
  6. "Maroon 5 Chart History (Canadian Hot 100)". Billboard.
  7. "Maroon 5 Chart History (Canada AC)". Billboard. Retrieved 19 February 2015.
  8. "Maroon 5 Chart History (Canada CHR/Top 40)". Billboard. Retrieved July 09, 2014.
  9. "Maroon 5 Chart History (Canada Hot AC)". Billboard. Retrieved June 09, 2014.
  10. "Lescharts.com – Maroon 5 – Love Somebody" (in French). Les classement single.
  11. Icelandic Singles Chart Archived October 8, 2014, at the Wayback Machine.
  12. "Chart Track: Week 22, 2013". Irish Singles Chart.
  13. "The Official Lebanese Top 20". Archived from the original on ਅਗਸਤ 28, 2019. Retrieved August 13, 2013.
  14. "Top 20 Ingles". Monitor Latino (in Spanish). RadioNotas. Archived from the original on April 8, 2013. {{cite web}}: Unknown parameter |deadurl= ignored (|url-status= suggested) (help)CS1 maint: unrecognized language (link)
  15. "Charts.org.nz – Maroon 5 – Love Somebody". Top 40 Singles.
  16. "SNS IFPI" (in Slovak). Hitparáda – Radio Top 100 Oficiálna. IFPI Czech Republic. Note: insert 201324 into search.
  17. "South Korea Gaon International Chart (Week, June 24, 2012 to June 30, 2012)" (in Korean). Gaon Chart. Archived from the original on March 28, 2013. Retrieved January 22, 2013. {{cite web}}: Unknown parameter |deadurl= ignored (|url-status= suggested) (help)CS1 maint: unrecognized language (link)
  18. "EMA Top 10 Airplay: Week Ending September 24, 2013". Entertainment Monitoring Africa. Retrieved April 25, 2014.
  19. "Ukrainian Airplay Chart". Archived from the original on ਦਸੰਬਰ 21, 2008. Retrieved ਮਾਰਚ 8, 2018. {{cite web}}: Unknown parameter |dead-url= ignored (|url-status= suggested) (help)
  20. "Maroon 5 Chart History (Hot 100)". Billboard.
  21. 21.0 21.1 21.2 "Maroon 5 Chart History (Adult Contemporary)". Billboard.
  22. 22.0 22.1 "Maroon 5 Chart History (Adult Pop Songs)". Billboard.
  23. "Maroon 5 Chart History (Dance Mix/Show Airplay)". Billboard.
  24. 24.0 24.1 "Maroon 5 Chart History (Pop Songs)". Billboard.
  25. "Record Report - Pop Rock General". Record Report (in Spanish). R.R. Digital C.A. August 24, 2013. Archived from the original on August 26, 2013. {{cite web}}: Unknown parameter |deadurl= ignored (|url-status= suggested) (help)CS1 maint: unrecognized language (link)
  26. "Best of 2013: Canadian Hot 100". Prometheus Gobal Media. Retrieved December 13, 2013.
  27. "Best of 2013 – Hot 100 Songs". Billboard.com. Retrieved December 13, 2013.