ਲਸਾੜਾ ਲਖੋਵਾਸ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਲਸਾੜਾ ਲਖੋਵਾਸ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਸਿਹੌੜਾ ਤੋਂ ਪੂਰਬ ਦਖਣ ਵੱਲ ਤਿੰਨ ਕੁ ਕਿਲੋਮੀਟਰ ਦੂਰੀ ਤੇ ਲਸਾੜਾ ਪੋਹਲੇਵਾਸ ਨਾਲ ਜੁੜਵਾਂ ਪਿੰਡ ਹੈ। ਇਸਤੋਂ ਦੋ ਕੁ ਕਿਲੋਮੀਟਰ ਪੂਰਬ ਵੱਲ ਸਿਧਸਰ ਗੁਰਦੁਆਰਾ ਅਤੇ ਸਰਕਾਰੀ ਕਾਲਜ ਸਿਧਸਰ ਸਥਿੱਤ ਹਨ। ਇਸ ਪਿੰਡ ਨੂੰ ਬਾਬਾ ਲੱਖੂ ਨੇ ਵਸਾਇਆ ਸੀ | ਇਸ ਪਿੰਡ ਵਿੱਚ ਗਿੱਲ ਝੱਲੀ ਭਾਈਚਾਰੇ ਦੇ ਲੋਕ ਵੱਸਦੇ ਹਨ। ਇਹ ਪਿੰਡ ਚੋਮੁਖਾਬਾਦ (ਮੌਜੂਦਾ ਨਾਮ ਪਿੰਡ ਚੋਮੋਂ ਤੋਂ ਆ ਕੇ ਵੱਸਿਆ ਹੋਇਆਂ ਹੈ)। ਇਸ ਪਿੰਡ ਵਿੱਚ ਦੁੱਲੂ ਪੱਤੀ, ਤਖਾ ਪੱਤੀ ,ਬੀਜਾ ਪੱਤੀ, ਬੂੜਾ ਪੱਤੀਆਂ ਆਦਿ ਹਨ। ਪਿੰਡ ਲਸਾੜਾ ਲਖੋਵਾਸ ਤੇ ਪਿੰਡ ਲਸਾੜਾ ਪੁਲੇਵਾਸ ਦਾ ਦੋਵੇੇੇਂ ਪਿੰਡਾਂ ਦਾ ਇੱਕ ਸਾਂਝਾ ਗੁਰਦੁਆਰਾ ਸਾਹਿਬ ਹੈ। ਇਸ ਪਿੰਡ ਵਿੱਚ ਇੱਕ ਦਰਵਾਜਾ ਹੈ। ਇਸ ਨੂੰ ਲਖੋਵਾਸ ਦਾ ਦਰਵਾਜ਼ਾ ਕਿਹਾ ਜਾਂਦਾ ਹੈ| ਇਸ ਪਿੰਡ ਵਿੱਚ ਕਈ ਪੁਰਾਣੇ ਖੂਹ ਹਨ। ਜਿਨਾ ਦੇ ਦੇ ਨਾਂ ਇਹ ਹਨ ਕੁੱਲੀ ਵਾਲਾ ਖੂਹ , ਮਿੱਠਾ ਖੂਹ, ਖਾਰਾ ਖੂਹ, ਸਰਦਾਰ ਖੂਹ ਆਦਿ ਪੁਰਾਣੇ ਖੂਹ ਹਨ ਹਨ।ਲਸਾੜਾ ਲਖੋਵਾਸ ਤੇ ਲਸਾੜਾ ਪੁਲੇਵਾਸ ਦੋ ਨਗਰ ਹਨ। ਸੰਨ 1911 ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸੂਤਆਣਾ ਸਾਹਿਬ ਵਾਲੇ ਪਿੰਡ ਲਸਾੜਾ ਵਿਖੇ ਆਏ ਸਨ | ਇਹ ਪਿੰਡ ਖ਼ਾਸ ਤੌਰ ਕੇ ਆਪਣੇ ਰੀਤੀ-ਰਿਵਾਜਾਂ ਲਈ ਮਸ਼ਹੂਰ ਹੈ | ਇਸ ਪਿੰਡ ਦੇ ਕਰਮਜੀਤ ਸਿੰਘ ਲਸਾੜਾ ਅਤੇ ਮੱਖਣ ਲਸਾੜਾ ਕਬੱਡੀ ਦੇ ਉੱਘੇ ਖਿਡਾਰੀ ਹਨ |

ਲਸਾੜਾ ਲਖੋਵਾਸ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦੋਰਾਹਾ

ਹਵਾਲੇ

ਸੋਧੋ

ਇਸ ਪਿੰਡ ਨੂੰ ਲੂੱਖ ਨੇ ਵਸਾਇਆ ਸੀ | ਇਸ ਪਿੰਡ ਵਿੱਚ ਗਿੱਲ ਝੱਲੀ ਭਾਈਚਾਰੇ ਦੇ ਲੋਕ ਵੱਸਦੇ ਹਨ |