ਲਸੋਈ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਲਸੋਈ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਵੱਡਾ ਪਿੰਡ ਹੈ। ਇਹ ਇਤਿਹਾਸਕ ਇੱਕ ਇਤਿਹਾਸਕ ਪਿੰਡ ਹੈ | ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਿੰਡ ਨੂੰ ਚਰਨ ਛੋਹ ਪ੍ਰਾਪਤ ਹੈ | ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਪਿੰਡ ਦੇ ਬਾਹਰ ਸਥਿਤ ਹੈ | ਇਹ ਜਿਲਾ ਸੰਗਰੂਰ ਦਾ ਆਖਰੀ ਪਿੰਡ ਹੈ | ਇਸ ਤੋਂ ਅੱਗੇ ਜਿਲਾ ਲੁਧਿਆਣਾ ਦੀ ਹੱਦ ਸੁਰੂ ਹੋ ਜਾਂਦੀ ਹੈ | ਇਹ ਕਾਫੀ ਬੜਾ ਪਿੰਡ ਹੈ।ਇਸ ਪਿੰਡ ਦੇ ਨਾਲ ਲਗਦੇ ਪਿੰਡ ਲਸਾੜਾ,ਰੁੜਕੀ, ਦੁੱਗਰੀ, ਜ਼ੁਲਮਗੜ੍ਹ, ਹਨ। ਇਹ ਪਿੰਡ ਘੁੱਗ ਵੱਸ ਰਿਹਾ ਹੈ। ਪ੍ਰਸਿੱਧ ਪੰਜਾਬੀ ਗਾਇਕ "ਪਵਿੱਤਰ ਲਸੋਈ ਵੀ ਏਸੇ ਪਿੰਡ ਦਾ ਵਸਨੀਕ ਹੈ। ਇਸ ਪਿੰਡ ਦੇ ਮਸ਼ਹੂਰ ਢਾਡੀ ਇਕਬਾਲ ਸਿੰਘ ਲਸੋਈ ਹੋਏ ਹਨ। ਭਾਰਤ ਪਾਕ, 1965 ਯੁੱਧ ਵਿਚ ਇਸ ਪਿੰਡ ਦੇ ਆਰਮੀ ਨੰ: 4441307 ਸਿਪਾਹੀ ਸੁਰਜਨ ਸਿੰਘ 1 ਸਿੱਖ ਲਾਈ, ਨੇ ਆਪਣੇ ਜੀਵਨ ਦਾ ਬਲੀਦਾਨ ਦੇਸ਼ ਲਈ ਦਿੱਤਾ ਹੈ।ਓਹਨਾਂ ਦੀ ਯਾਦ ਵਿਚ ਪਿੰਡ ਵਿਚ ਯਾਦਗਾਰੀ ਗੇਟ ਬਣਿਆ ਹੋਇਆ ਹੈ।

ਪਿੰਡ ਲਸੋਈ ਯਾਦਗਾਰੀ ਗੇਟ
ਲਸੋਈ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਮਲੇਰਕੋਟਲਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੇਰਕੋਟਲਾ

ਗੈਲਰੀ

ਸੋਧੋ
 
ਗੁਰੂਦੁਆਰਾ ਪਾ:੬ ਪਿੰਡ ਲਸੋਈ
[1]

ਹਵਾਲੇ

ਸੋਧੋ
  1. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰ.