ਲਾਲਾ ਬਾਂਕੇ ਦਿਆਲ (1880 - 1929) ਇੱਕ ਪੰਜਾਬੀ ਕਵੀ ਤੇ ਕੱਟੜ ਕਾਂਗਰਸੀ ਆਜ਼ਾਦੀ ਘੁਲਾਟੀਆ ਸੀ। ਇਹ ਪੱਗੜੀ ਸੰਭਾਲ ਜੱਟਾ ਗੀਤ ਦੇ ਲਈ ਮਸ਼ਹੂਰ ਹੋਇਆ ਜੋ ਇਸਤੋਂ ਸਰਦਾਰ ਅਜੀਤ ਸਿੰਘ ਨੇ ਪੰਜਾਬ ਦੀ ਕਿਸਾਨ ਲਹਿਰ ਦੇ ਲਈ ਲਿਖਵਾਇਆ ਸੀ।[1]

ਜ਼ਿੰਦਗੀ ਸੋਧੋ

ਬਾਂਕੇ ਦਿਆਲ ਦਾ ਜਨਮ 1880 ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ ਮਈਆ ਦਾਸ ਦੇ ਘਰ ਹੋਇਆ ਸੀ। ਉਸ ਦੇ ਪਰਿਵਾਰ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ। 1907 ਵਿੱਚ ਲਾਇਲਪੁਰ ਵਿੱਚ ਆਬਾਦਕਾਰਾਂ ਦਾ ਬੜਾ ਭਾਰੀ ਜਲਸਾ ਹੋਇਆ, ਜਿਸ ਵਿੱਚ ਉਸ ਨੇ 'ਪੱਗੜੀ ਸੰਭਾਲ ਜੱਟਾ' ਗੀਤ ਪੜ੍ਹਿਆ ਤੇ ਇਹ ਗੀਤ ਕਿਸਾਨ ਲਹਿਰ ਵਿੱਚ ਬੇਹੱਦ ਮਕਬੂਲ ਹੋ ਗਿਆ।[2]

ਹਵਾਲੇ ਸੋਧੋ

  1. "Striking a different note". Retrieved 12 ਅਗਸਤ 2014.
  2. https://www.punjabi-kavita.com/LalaBankeDayal.php