ਲਿਓਨਾਰਦੋ ਦਾ ਵਿੰਚੀ

(ਲਿਓਨਾਰਡੋ ਦਾ ਵਿੰਚੀ ਤੋਂ ਰੀਡਿਰੈਕਟ)

ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ (ਇਤਾਲਵੀ ਉਚਾਰਨ: [leoˈnardo da vˈvintʃi] pronunciation ; 15 ਅਪਰੈਲ 1452 – 2 ਮਈ1519, ਪੁਰਾਣਾ ਕਲੰਡਰ) ਇਤਾਲਵੀ ਰੈਨੇਸ਼ਾਂ ਪੋਲੀਮੈਥ: ਪੇਂਟਰ, ਬੁੱਤਸਾਜ਼, ਆਰਕੀਟੈਕਟ, ਸੰਗੀਤਕਾਰ, ਹਿਸਾਬਦਾਨ, ਇੰਜਨੀਅਰ, ਕਾਢਕਾਰ, ਐਨਾਟਮੀ ਮਾਹਿਰ, ਭੂਗਰਭ-ਵਿਗਿਆਨੀ, ਕਾਰਟੋਗ੍ਰਾਫਰ, ਪੌਦਾ ਵਿਗਿਆਨੀ, ਅਤੇ ਲੇਖਕ ਸੀ। ਉਸ ਦੀ ਪ੍ਰਤਿਭਾ ਵਿੱਚ ਮਾਨਵਵਾਦ ਦਾ ਆਦਰਸ਼,ਸ਼ਾਇਦ ਕਿਸੇ ਵੀ ਹੋਰ ਹਸਤੀ ਨਾਲੋਂ ਕਿਤੇ ਵਧ, ਸਮਾਇਆ ਹੋਇਆ ਸੀ। ਲਿਓਨਾਰਦੋ ਨੂੰ ਰੈਨੇਸ਼ਾਂ ਮਾਨਵ ਦਾ ਅਰਕਟਾਈਪ, "ਅਬੁੱਝ ਉਤਸੁਕਤਾ" ਵਾਲਾ ਮਾਨਵ ਅਤੇ "ਜਨੂੰਨ ਦੀ ਹੱਦ ਤੱਕ ਕਾਢੀ ਬੰਦਾ ਸੀ।"[1] ਉਸਨੂੰ ਸਦੀਆਂ ਤੋਂ ਸਾਰੇ ਹੀ ਸਰਬਕਾਲ ਦਾ ਸਭ ਤੋਂ ਮਹਾਨ ਚਿੱਤਰਕਾਰ ਅਤੇ ਸ਼ਾਇਦ ਸਭ ਤੋਂ ਬਹੁਪੱਖੀ ਪ੍ਰਤਿਭਾਸ਼ੀਲ ਵਿਅਕਤੀ ਮੰਨਿਆ ਜਾਂਦਾ ਹੈ, ਜੋ ਕਦੇ ਇਸ ਦੁਨੀਆ ਵਿੱਚ ਆਇਆ ਹੋਵੇ।[2]

ਲਿਓਨਾਰਦੋ ਦ ਵਿੰਚੀ
Leonardo da Vinci - presumed self-portrait - WGA12798.jpg
ਲਾਲ ਚਾਕ ਨਾਲ ਸਵੈ-ਚਿੱਤਰ, ਤਿਊਰਨ ਦੀ ਸ਼ਾਹੀ ਲਾਇਬਰੇਰੀ
ਅੰਦਾਜ਼ਨ. 1512 ਤੋਂ 1515
ਜਨਮ
ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ

(1452-04-15)15 ਅਪ੍ਰੈਲ 1452
ਮੌਤ2 ਮਈ 1519(1519-05-02) (ਉਮਰ 67)
ਰਾਸ਼ਟਰੀਅਤਾਇਤਾਲਵੀ
ਲਈ ਪ੍ਰਸਿੱਧਕਲਾ ਤੇ ਵਿਗਿਆਨ ਦੇ ਭਿੰਨ ਭਿੰਨ ਖੇਤਰ
ਜ਼ਿਕਰਯੋਗ ਕੰਮਮੋਨਾਲੀਜਾ
ਆਖਰੀ ਭੋਜ
ਦ ਵਿਤਰੂਵੀਅਨ ਮੈਨ
ਐਰਮਾਈਨ ਵਾਲੀ ਮਹਿਲਾ
ਢੰਗਹਾਈ ਰੈਨੇਸ਼ਾਂ
ਦਸਤਖ਼ਤ
Firma de Leonardo Da Vinci.svg

ਹਵਾਲੇਸੋਧੋ

  1. Gardner, Helen (1970). Art through the Ages. pp. 450–456.
  2. Vasari, Boltraffio, Castiglione, "Anonimo" Gaddiano, Berensen, Taine, Fuseli, Rio, Bortolon.