ਲਿਡੀਆ ਸਕਲੇਵਿਕੀ

ਨਾਰੀਵਾਦੀ ਸਿਧਾਂਤਕਾਰ

ਲਿਡੀਆ ਸਕਲੇਵਿਕੀ (7 ਮਈ 1952 – 21 ਜਨਵਰੀ 1990) ਇੱਕ ਕ੍ਰੋਏਸ਼ੀਅਨ ਨਾਰੀਵਾਦੀ ਸਿਧਾਂਤਕਾਰ, ਇਤਿਹਾਸਕਾਰ ਅਤੇ ਸਮਾਜ ਵਿਗਿਆਨੀ ਸੀ। ਪਹਿਲੀ ਕ੍ਰੋਏਸ਼ੀਆਈ ਵਿਦਵਾਨ ਸੀ ਜਿਸਨੇ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਔਰਤ ਦੇ ਸਮਾਜਿਕ ਇਤਿਹਾਸ ਨੂੰ ਪੇਸ਼ ਕੀਤਾ, ਸਕਲੇਵਿਕੀ ਦਾ ਯੋਗਦਾਨ ਇਤਿਹਾਸ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੇ ਨਿਯਮਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।[1]

ਲਿਡੀਆ ਸਕਲੇਵਿਕੀ
ਜਨਮ(1952-05-07)7 ਮਈ 1952
ਮੌਤ21 ਜਨਵਰੀ 1990(1990-01-21) (ਉਮਰ 37)
ਡੇਲਨਿਕ, ਕ੍ਰੋਏਸ਼ੀਆ
ਰਾਸ਼ਟਰੀਅਤਾਕ੍ਰੋਏਸ਼ੀਅਨ
ਅਲਮਾ ਮਾਤਰਜ਼ਾਗਰਬ ਯੂਨੀਵਰਸਿਟੀ
ਪੇਸ਼ਾਨਾਰੀਵਾਦੀ ਸਿਧਾਂਤਕਾਰ, ਇਤਿਹਾਸਕਾਰ ਅਤੇ ਸਮਾਜ ਵਿਗਿਆਨ

ਜ਼ਿੰਦਗੀ

ਸੋਧੋ

ਲਿਡੀਆ ਸਕਲੇਵਿਕੀ ਦਾ ਜਨਮ ਜ਼ਾਗਰਬਯੂਗੋਸਲਾਵੀਆ (ਹੁਣ ਕ੍ਰੋਏਸ਼ੀਆ) ਵਿੱਚ 7 ਮਈ, 1952 ਨੂੰ ਹੋਇਆ। ਉਸ ਨੇ 1976 ਵਿੱਚ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਜ਼ਾਗਰਬ ਯੂਨਿਵਰਸਿਟੀ ਤੋਂ ਸਮਾਜ ਸ਼ਾਸ਼ਤਰ ਵਿੱਚ ਕੀਤੀ ਅਤੇ ਇੱਕ ਗ੍ਰੈਜੁਏਸ਼ਨ ਨਸਲੀ ਵਿਗਿਆਨ ਵਿੱਚ ਕੀਤੀ ਅਤੇ ਬਾਅਦ ਵਿੱਚ ਕ੍ਰੋਏਸ਼ੀਆ ਵਿੱਚ ਕਾਮਿਆਂ ਦੇ ਅੰਦੋਲਨ ਦੇ ਇਤਿਹਾਸ ਦਾ ਇੰਸਟੀਚਿਊਟ ਲਈ ਕੰਮ ਕੀਤਾ। ਉਸ 1978 ਵਿੱਚ ਇੱਕ ਧੀ ਨੂੰ ਜਨਮ ਦਿੱਤਾ। ਸਲੇਵਿਕੀ ਨੇ ਆਪਣੀ ਐਮ.ਏ ਦੀ ਪੜ੍ਹਾਈ ਜ਼ਾਗਰਬ ਤੋਂ 1984 ਵਿੱਚ ਸਭਿਆਚਾਰ ਦੇ ਸਮਾਜ ਸ਼ਾਸ਼ਤਰ ਵਿਸ਼ੇ ਵਿੱਚ ਕੀਤੀ। ਉਸ ਦੀ ਮੌਤ 21 ਜਨਵਰੀ, 1990 ਨੂੰ  ਡੇਲਨਿਕ, ਕ੍ਰੋਏਸ਼ੀਆ ਵਿੱਖੇ ਇੱਕ ਵਾਹਨ ਦੁਰਘਟਨਾ ਵਿੱਚ ਹੋਈ।[2]

ਸਕਲੇਵਿਕੀ 1970ਵਿਆਂ ਵਿੱਚ ਜ਼ਾਗਰਬ ਵਿੱਖੇ ਪਹਿਲੀ ਨਾਰੀਵਾਦੀ ਮੀਟਿੰਗ ਨਾਲ ਤਾਲਮੇਲ ਵਧਾਉਣ ਵਾਲੀ ਪਹਿਲੀ ਔਰਤ ਸੀ ਅਤੇ 1979 ਵਿੱਚ ਔਰਤ ਅਤੇ ਸਮਾਜ ਗਰੁੱਪ ਦੀ ਸੰਸਥਾਪਕ ਸੀ। ਉਸ ਨੇ 1982-83 ਵਿੱਚ ਗਰੁੱਪ ਦੇ ਕੋਆਰਡੀਨੇਟਰ ਦੇ ਤੌਰ ਤੇ ਸੇਵਾ ਕੀਤੀ ਅਤੇ ਬਾਅਦ ਵਿੱਚ ਜ਼ਾਗਰਬ ਅਧਾਰਤ ਐਸਓਐਸ ਹੌਟਲਾਈਨ ਲਈ ਦੁਰਵਿਵਹਾਰ ਕੀਤੇ ਗਏ ਔਰਤਾਂ ਅਤੇ ਬੱਚਿਆਂ ਲਈ ਸੇਵਾ ਕੀਤੀ।

ਸਰੋਤ

ਸੋਧੋ
  1. Kašić, p. 520
  2. Kašić, pp. 517–18, 520

ਹਵਾਲੇ

ਸੋਧੋ
  • Kašić, Biljana (2005). "Sklevicky, Lydia". In Haan, Francisca de; Daskalova, Krassimira; Loutfi, Anna (eds.). Biographical Dictionary of Women's Movements and Feminisms in Central, Eastern, and South Eastern Europe: 19th and 20th Centuries. New York: Central European University Press. ISBN 978-963-7326-39-4.