ਲਿਥੀਅਮ (ਅੰਗਰੇਜੀ:: Lithium) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 3 ਹੈ ਅਤੇ ਇਸ ਦਾ Li ਸਿੰਬਲ ਨਾਲ ਲਿਖਿਆ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 6.941 amu ਹੈ। ਇਸ ਤੱਤ ਨੂੰ ਇੱਕ ਪਥਰ (LiAlSi4O10) petalite ਵਿੱਚੋਂ ਦਰਿਆਫ਼ਤ ਕੀਤਾ ਗਿਆ ਸੀ; ਸ਼ੁਰੂ ਵਿੱਚ ਇਸ ਦੀ ਸ਼ਨਾਖਤ ਕਿਸੇ ਅਲਕਲੀ (alkali) ਖਾਸੀਅਤ ਵਾਲੀ ਵਸਤੂ ਵਜੋਂ ਹੋਈ ਸੀ ਅਤੇ ਇਸ ਕਰ ਕੇ ਇਸ ਨੂੰ lithion ਦਾ ਨਾਮ ਦਿੱਤਾ ਗਿਆ। ਫਿਰ ਇਸ ਤੋਂ ਅਲਕਲੀ ਵਿੱਚ ਮੌਜੂਦ ਧਾਤ ਦਾ ਨਾਮ ਲਿਥੀਅਮ(lithium) ਨਿਸਚਿਤ ਕੀਤਾ ਗਿਆ ਹੈ ਜਿੱਥੇ ium ਇੱਕ ਪਿਛੇਤਰ ਹੈ ਤੱਤ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ ਜਦੋਂ ਕਿ ਲਿਥੀਅਮ ਨਾਮ ਦਾ ਪਹਿਲਾ ਹਿੱਸਾ ਯੂਨਾਨੀ lithos ਤੋਂ ਲਿਆ ਗਿਆ ਹੈ ਜਿਸ ਦੇ ਅਰਥ ਪੱਥਰ ਦੇ ਹੁੰਦੇ ਹਨ ਕਿਉਂਕਿ ਇਹ petalite ਪੱਥਰ ਵਿੱਚੋਂ ਲਭਿਆ ਸੀ।

ਲਿਥੀਅਮ

ਬਾਹਰੀ ਕੜੀਆਂ

ਸੋਧੋ