ਲਿਬੜਾ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਲਿਬੜਾ ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਵਸਿਆ ਛੋਟਾ ਜਿਹਾ ਪਿੰਡ ਹੈ। ਇਸ ਪਿੰਡ ਦੇ 90 ਫ਼ੀਸਦੀ ਲੋਕ ਟਰਾਂਸਪੋਰਟ ਸੇਵਾ ਨਾਲ ਜੁੜੇ ਹੋਏ ਹਨ। ਇਸ ਪਿੰਡ ਦੇ ਵੋਟਰਾਂ ਦੀ ਗਿਣਤੀ ਕਰੀਬ 2.226 ਹੈ। ਪਿੰਡ ਵਿੱਚ ਇਸਲਾਮ ਧਰਮ ਦੇ ਲੋਕਾਂ ਦੀ ਗਿਣਤੀ ਲਗਭਗ 400 ਹੈ। ਇਸ ਪਿੰਡ ਦੇ ਗੁਆਢੀ ਪਿੰਡ ਕੌੜੀ, ਦਾਊਦਪੁਰ, ਮੋਹਨਪੁਰ, ਭਮੱਦੀ, ਇਕੋਲਾਹੀ ਹਨ।

ਲਿਬੜਾ
ਪਿੰਡ
ਲਿਬੜਾ is located in ਪੰਜਾਬ
ਲਿਬੜਾ
ਲਿਬੜਾ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਲਿਬੜਾ is located in ਭਾਰਤ
ਲਿਬੜਾ
ਲਿਬੜਾ
ਲਿਬੜਾ (ਭਾਰਤ)
ਗੁਣਕ: 30°43′23″N 76°10′40″E / 30.723172°N 76.177718°E / 30.723172; 76.177718
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਉੱਚਾਈ
269 m (883 ft)
ਆਬਾਦੀ
 (2011 ਜਨਗਣਨਾ)
 • ਕੁੱਲ2.226
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141401
ਏਰੀਆ ਕੋਡ01628******
ਵਾਹਨ ਰਜਿਸਟ੍ਰੇਸ਼ਨPB:26 PB:10
ਨੇੜੇ ਦਾ ਸ਼ਹਿਰਖੰਨਾ

ਖੇਡ ਮੈਦਾਨ ਸੋਧੋ

ਇੱਕ ਪਿੰਡ ਵਿੱਚ ਖੇਡ ਦਾ ਮੈਦਾਨ ਹੈ। ਇੱਥੇ ਸਾਰੇ ਪਿੰਡ ਦੇ ਬੱਚੇ ਖੇਡਦੇ ਹਨ।

ਪਿੰਡ ਵਾਸੀ ਸੋਧੋ

ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ[1] ਤੇ ਸਾਬਕਾ ਵਿਧਾਇਕ ਕ੍ਰਿਪਾਲ ਸਿੰਘ ਲਿਬੜਾ, ਫ਼ਿਲਮ ਨਿਰਦੇਸ਼ਕ ਮੋਹਨ ਸਿੰਘ ਕੰਗ ਇਸ ਪਿੰਡ ਦੇ ਵਸਨੀਕ ਹਨ। ਮੋਹਨ ਸਿੰਘ ਕੰਗ ਨੇ ਤੂਤਾਂ ਵਾਲਾ ਖੂਹ ਨਾਂ ਦਾ ਬੜਾ ਮਸ਼ਹੂਰ ਸੀਰੀਅਲ ਬਣਾਇਆ ਹੈ।

ਸਹੂਲਤਾਂ ਸੋਧੋ

ਪਿੰਡ ਵਿੱਚ ਕੇਨਰਾ ਬੈਂਕ ਦੀ ਸ਼ਾਖ਼ਾ, ਡਿਸਪੈਂਸਰੀ ਤੇ ਆਂਗਣਵਾੜੀ ਸੈਂਟਰ, ਸੀਨੀਅਰ ਸੈਕੰਡਰੀ ਸਕੂਲ ਦੀ ਸਹੂਲਤ ਹੈ। ਗੁਲਜ਼ਾਰ ਗਰੁੱਪ ਆਪ ਇੰਸਟੀਚਿਊਟਸ ਦੇ ਕਾਲਜਾਂ ਦਾ ਸਮੂਹ ਵੀ ਇਥੇ ਹੈ ।

ਹਵਾਲੇ ਸੋਧੋ

  1. "Congress leader Sukhdev Singh Libra passes away at 87". India Today (in ਅੰਗਰੇਜ਼ੀ). Retrieved 2023-07-05.