ਲਿੰਗ (ਵਿਆਕਰਨ)
ਭਾਸ਼ਾ ਵਿਗਿਆਨ ਵਿੱਚ, ਲਿੰਗ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਨਾਂਵ ਸ਼੍ਰੇਣੀ ਦੇ ਸ਼ਬਦਾਂ ਨਾਲ ਸੰਬੰਧ ਰੱਖਦੀ ਹੈ। ਇਸਦਾ ਅਸਰ ਵਿਸ਼ੇਸ਼ਣ, ਪੜਨਾਂਵ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਉੱਤੇ ਵੀ ਪੈਂਦਾ ਹੈ। ਜ਼ਿਆਦਾਤਰ ਭਾਸ਼ਾਵਾਂ ਵਿੱਚ ਲਿੰਗ ਦੀਆਂ ਦੋ ਕਿਸਮਾਂ ਹੁੰਦੀਆਂ ਹਨ; ਇਲਿੰਗ ਅਤੇ ਪੁਲਿੰਗ। ਕੁਝ ਭਾਸ਼ਾਵਾਂ ਵਿੱਚ ਲਿੰਗ ਦੀਆਂ ਤਿੰਨ ਜਾਂ ਵੱਧ ਕਿਸਮਾਂ ਵਿੱਚ ਹੁੰਦੀਆਂ ਹਨ। ਮਿਸਾਲ ਵਜੋਂ ਸੰਸਕ੍ਰਿਤ ਵਿੱਚ ਇਲਿੰਗ, ਪੁਲਿੰਗ ਅਤੇ ਅਲਿੰਗ ਤਿੰਨ ਨਾਂਵ ਹਨ। ਜਰਮਨ ਭਾਸ਼ਾ ਵਿੱਚ ਵੀ ਪੁਲਿੰਗ ਅਤੇ ਇਲਿੰਗ ਤੋਂ ਬਿਨਾਂ ਨਿਪੁੰਸਿਕ ਲਿੰਗ ਵੀ ਮੌਜੂਦ ਹੈ।
ਵਿਆਕਰਨਿਕ ਲਿੰਗ ਉਸਨੂੰ ਕਿਹਾ ਜਾਂਦਾ ਹੈ ਜਦੋਂ ਨਾਂਵ ਦੇ ਲਿੰਗ ਦਾ ਅਸਰ ਉਸ ਨਾਲ ਸੰਬੰਧਿਤ ਬਾਕੀ ਵਿਆਕਰਨਿਕ ਸ਼੍ਰੇਣੀ ਪੈਂਦਾ ਹੈ (ਮੇਲ)।
ਵਿਆਕਰਨਿਕ ਲਿੰਗ ਭਾਰੋਪੀ ਭਾਸ਼ਾ ਪਰਿਵਾਰ, ਐਫ਼ਰੋ-ਏਸ਼ੀਆਈ ਭਾਸ਼ਾ ਪਰਿਵਾਰ, ਦਰਾਵੜੀ ਭਾਸ਼ਾ ਪਰਿਵਾਰ ਅਤੇ ਕੁਝ ਹੋਰ ਭਾਸ਼ਾ ਪਰਿਵਾਰਾਂ ਦੀਆਂ ਬੋਲੀਆਂ ਵਿੱਚ ਮੌਜੂਦ ਹੈ। ਦੂਜੇ ਪਾਸੇ ਵਿਆਕਰਨਿਕ ਲਿੰਗ ਅਲਤਾਈ, ਆਸਟਰੋ-ਨੇਸ਼ੀਆਈ, ਸੀਨੋ-ਤਿੱਬਤੀ, ਯੂਰਾਲੀ ਅਤੇ ਬਹੁਤੀਆਂ ਮੂਲ ਅਮਰੀਕੀ ਭਾਸ਼ਾਵਾਂ ਵਿੱਚ ਮੌਜੂਦ ਨਹੀਂ ਹੈ।[1]
ਹਵਾਲੇ
ਸੋਧੋ- ↑ Corbett 1991, p. 2.