ਲੂਸੀਲੀਓ ਵਾਨੀਨੀ
ਲੂਸੀਲੀਓ ਵਾਨੀਨੀ (ਤੌਰੀਸਾਨੋ, 1585 – ਤੂਲੂਸ, 9 ਫ਼ਰਵਰੀ 1619), ਜਿਸਨੇ ਆਪਣੀ ਲਿਖਤਾਂ ਵਿੱਚ ਆਪਣੇ ਆਪ ਨੂੰ ਜੂਲੀਓ ਸੇਜ਼ਾਰੇ ਵਾਨੀਨੀ ਲਿਖਿਆ, ਇੱਕ ਇਤਾਲਵੀ ਦਾਰਸ਼ਨਿਕ, ਡਾਕਟਰ ਅਤੇ ਆਜ਼ਾਦ ਸੋਚ ਵਾਲਾ ਵਿਅਕਤੀ ਸੀ। ਇਹ ਬੌਧਿਕ ਖਿਆਲਾਂ ਦੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲਾ ਪਹਿਲਾ ਵਿਅਕਤੀ ਸੀ। ਇਹ ਅਜਿਹੇ ਪਹਿਲੇ ਆਧੁਨਿਕ ਚਿੰਤਕਾਂ ਵਿੱਚੋਂ ਇੱਕ ਸੀ ਜੋ ਸਾਰੇ ਬ੍ਰਹਿਮੰਡ ਨੂੰ ਕੁਦਰਤੀ ਨਿਯਮਾਂ ਉੱਤੇ ਚਲਦੀ ਹੋਂਦ ਵਜੋਂ ਵੇਖਦੇ ਸਨ। ਇਹ ਪਹਿਲਾ ਪੜ੍ਹਿਆ ਲਿਖਿਆ ਵਿਅਕਤੀ ਸੀ ਜਿਸਨੇ ਮਨੁੱਖਾਂ ਦੇ ਬਾਂਦਰਾਂ ਤੋਂ ਵਿਕਾਸ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ।
ਲੂਸੀਲੀਓ "ਜੂਲੀਓ ਸੇਜ਼ਾਰੇ" ਵਾਨੀਨੀ | |
---|---|
ਜਨਮ | 1585 |
ਮੌਤ | 9 ਫਰਵਰੀ 1619 | (ਉਮਰ 33)
ਰਾਸ਼ਟਰੀਅਤਾ | ਇਤਾਲਵੀ |
ਕਾਲ | 17ਵੀਂ ਸਦੀ ਫ਼ਲਸਫ਼ਾ |
ਖੇਤਰ | ਯੂਰਪ |
ਸਕੂਲ | ਤਰਕਵਾਦ, ਮਨੁੱਖਵਾਦ, ਅਜ਼ਾਦ ਖ਼ਿਆਲੀ |
ਮੁੱਖ ਰੁਚੀਆਂ | ਪਰਾਭੌਤਿਕ ਵਿਗਿਆਨ, ਵਿਗਿਆਨ, ਧਰਮ |
ਮੁੱਖ ਵਿਚਾਰ | ਬਾਂਦਰਾਂ ਤੋਂ ਮਨੁੱਖਾਂ ਦਾ ਵਿਕਾਸ; ਰੂਹ ਦੀ ਸਦੀਵਤਾ ਨੂੰ ਨਕਾਰਿਆ |
ਪ੍ਰਭਾਵਿਤ ਕਰਨ ਵਾਲੇ |
ਵਾਨੀਨੀ ਦਾ ਜਨਮ ਤੌਰੀਸਾਨੋ ਵਿਖੇ ਹੋਇਆ ਅਤੇ ਇਹਨੇ ਨੇਪਲਜ਼ ਵਿਖੇ ਦਰਸ਼ਨ ਅਤੇ ਧਰਮ ਸ਼ਾਸਤਰ ਦਾ ਅਧਿਆਪਨ ਕੀਤਾ।
ਜੀਵਨ
ਸੋਧੋਲੂਸੀਲੀਓ ਵਾਨੀਨੀ ਦਾ ਜਨਮ 1585 ਵਿੱਚ ਤੌਰੀਸਾਨੋ, ਤੈਰਾ ਦ’ ਓਤਰਾਂਤੋ, ਇਟਲੀ ਵਿੱਚ ਹੋਇਆ। ਇਸ ਦਾ ਪਿਤਾ ਜਿਓਵਨ ਬਾਤੀਸਤਾ ਵਾਨੀਨੀ ਇੱਕ ਤਰੇਸਾਨਾ ਤੋਂ ਟਸਕਨੀ ਵਿੱਚ ਇੱਕ ਵਪਾਰੀ ਸੀ। ਇਸ ਦੀ ਮਾਂ ਲੋਪੇਜ਼ ਦੇ ਨੋਗੂਏਰਾ ਸਪੇਨ ਦੇ ਸ਼ਾਹੀ ਪਰਿਵਾਰ ਦੇ ਇੱਕ ਠੇਕੇਦਾਰ ਦੀ ਕੁੜੀ ਸੀ।
1599 ਵਿੱਚ ਇਸਨੇ ਨੇਪਲਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਸ਼ੁਰੂ ਕੀਤੀ।[1] ਇਥੋਂ ਇਸਨੇ 6 ਜੂਨ 1606 ਨੂੰ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।[1]
ਨਵੰਬਰ 1618 ਵਿੱਚ ਇਸਨੂੰ ਤੂਲੂਸ ਵਿੱਚ ਫੜ੍ਹ ਲਿਆ ਗਿਆ। ਤੂਲੂਸ ਸੰਸਦ ਦੁਆਰਾ ਇਸ ਉੱਤੇ ਧਰਮ ਦੀ ਬੇਅਦਬੀ ਦਾ ਅਤੇ ਨਾਸਤਿਕ ਹੋਣ ਦਾ ਆਰੋਪ ਲਗਾਇਆ ਗਿਆ। ਇਸ ਦੀ ਜੀਭ ਕੱਟਕੇ 9 ਫ਼ਰਵਰੀ 1619 ਇਸਨੂੰ ਮਾਰਨ ਤੋਂ ਬਾਅਦ ਇਸ ਦੇ ਸ਼ਰੀਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ।
ਹੋਰ ਪੜ੍ਹੋ
ਸੋਧੋ- Francesco De Paola, Vanini e il primo '600 anglo-veneto, Cutrofiano, Lecce (1980).
- Francesco De Paola, Giulio Cesare Vanini da Taurisano filosofo Europeo, Schena Editore, Fasano, Brindisi (1998).
- Giovanni Papuli, Studi Vaniniani, Galatina, Congedo (2006).
- Giovanni Papuli, Francesco Paolo Raimondi (ed.), Giulio Cesare Vanini - Opere, Galatina, Congedo (1990).
- Francesco Paolo Raimondi, Giulio Cesare Vanini nell'Europa del Seicento, Roma-Pisa, Istituti Editoriali e Poligrafici Internazionali, Roma (2005).
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- C. Teofilato, Giulio Cesare Vanini, in The Connecticut Magazine, articles in English and Italian, New Britain, Connecticut, May 1923, p. 13 (I, 7).
ਹਵਾਲੇ
ਸੋਧੋ- ↑ 1.0 1.1 Westfall, Richard S. "Vanini, Giulio Cesare". The Galileo Project. Rice University, USA. Retrieved 26 November 2014. (based on works by Emile Namer and Andrzej Nowicki)