ਲੈਲਾ ਸੁਰਤਸੁਮੀਆ (ਜਾਰਜੀਆਈ: ლელა წურწუმია) (ਜਨਮ 1969) ਇੱਕ ਜੌਰਜੀਅਨ ਪੌਪ ਗਾਇਕਾ ਹੈ. ਜਨਮ ਤੋਂ [[ਤਬੀਲਿਸੀ]], ਉਸ ਨੇ ਆਪਣਾ ਕੈਰੀਅਰ 1999 ਵਿੱਚ ਸ਼ੁਰੂ ਕੀਤਾ.

ਲੈਲਾ ਸੁਰਤਸੁਮੀਆ
ਵੰਨਗੀ(ਆਂ)Pop, soul
ਕਿੱਤਾSinger, actress
ਲੇਬਲART-imedi
ਵੈਂਬਸਾਈਟwww.lela-tsurtsumia.com

ਸੰਗੀਤ ਸ਼ੈਲੀ

ਸੋਧੋ

ਸੁਰਤਸੁਮੀਆ ਦਾ ਸੰਗੀਤ ਜਿਆਦਾਤਰ ਪੌਪ ਅਤੇ ਸੋਲ ਹੈ, ਐਥਨੋ / ਲੋਕ ਸੰਗੀਤ ਦੇ ਕੁਝ ਧੁਨਾਂ ਦੇ ਨਾਲ. ਆਪਣੇ ਕਰੀਅਰ ਦੇ ਸ਼ੁਰੂ ਵਿੱਚ, ਉਸ ਕੋਲ ਕੁਝ ਇਲੈਕਟ੍ਰੋਨਿਕ ਧੁਨੀਆਂ ਵੀ ਸਨ, ਜਿਵੇਂ, ਉਸ ਦਾ ਟਰੈਕ "ਇਡੂਮਾਲੀ ਗੇਮ," ਡੀ.ਜੇ ਆਕਾ ਦੁਆਰਾ ਰੀਮਿਕਸ ਕੀਤਾ ਗਿਆ.

ਬੈੰਡ

ਸੋਧੋ

2006 ਵਿੱਚ, ਸੁਰਤਸੁਮੀਆ ਨੇ ਆਪਣਾ ਲਾਈਵ ਬੈਂਡ ਬਣਾਉਣਾ ਸ਼ੁਰੂ ਕੀਤਾ. ਦੋ ਮਹੀਨਿਆਂ ਦੀ ਰਿਅਰਸਲਾਂ ਦੇ ਬਾਅਦ ਉਸਨੇ ਆਪਣੇ ਬੈੰਡ ਦੇ ਨਾਲ ਜਾਰਜੀਆ ਦਾ ਦੌਰਾ ਸ਼ੁਰੂ ਕੀਤਾ, ਅਤੇ ਗ੍ਰੀਸ ਦੇ ਏਥਨਜ਼ ਵਿੱਚ ਉਸਦੇ ਦੋ ਸੰਗੀਤਕ ਪ੍ਰੋਗ੍ਰਾਮ ਸਨ. ਇਸ ਤੋਂ ਬਾਅਦ ਉਨ੍ਹਾਂ ਨੂੰ "ਇਮੇਦੀ ਟੀਵੀ" ਸੈਸ਼ਨਾਂ ਲਈ ਆਯੋਜਿਤ ਕਰਨ ਲਈ ਸੱਦਾ ਦਿੱਤਾ ਗਿਆ. ਇਹ ਇੱਕ ਲਾਈਵ ਕਨਸੋਰਟ ਸੀ, ਜਿਸਨੂੰ ਰਿਕਾਰਡ ਕੀਤਾ ਗਿਆ ਸੀ ਅਤੇ DVD ਅਤੇ CD ਉੱਤੇ ਜਾਰੀ ਕੀਤਾ ਗਿਆ ਸੀ, ਜਿਸਨੂੰ LIVE - Lela Tsurtsumia ਵੀ ਕਿਹਾ ਜਾਂਦਾ ਹੈ.

ਬੈੰਡ ਫੀਚਰ:

  • ਇਰਾਕ੍ਲੀ ਮੇੰਤੇਸ਼ਾਸ਼ਵਿਲੀ- ਕੀਬੋਰਡ
  • ਚਾਬੁਕਾ ਆਮਿਰਨਾਸ਼ਵਿਲੀ - ਸੈਕ੍ਸੋਫੋਨ
  • ਮਾਇਆ  ਕਾਚਕਾਸ਼ਿਸਵਿਲੀ - ਕੀਬੋਰਡ
  • ਲਾਸ਼ਾ ਅਬਾਸ਼ਮਾਦ੍ਜ਼ੇ- ਬਾਸ ਗਿਟਾਰ
  • ਲੇਵਾਨ ਸ਼ਾਰਾਸ਼ਿਦਜ਼ੇ - ਗਿਟਾਰ
  • ਰਮਾਜ਼ ਖੁਦੋਏਵੀ - ਪਰਕਸ਼ਨ
  • ਨੀਕਾ ਅਬਾਸ਼ਮਾਦ੍ਜ਼ੇ - ਢੋਲ
  • ਵਾਸਕਾ ਕੁਟੁਕ੍ਸੋਵ - ਗਾਰਮੋਨੀ
  • ਜੀਓ ਮਾਮੁਲਾ -
  • ਸ਼ੋਤਾ - 

ਬੈਕਅੱਪ ਜ਼ਬਾਨੀ:

  • ਰਤੀ ਦੁਰਗ੍ਲਿਸ਼ਵਿਲੀ
  • ਗ੍ਵਾਂਕਾ ਕਾਚਕਾਸ਼ਿਸਵਿਲੀ

ਆਵਾਜ਼ ਇੰਜੀਨੀਅਰ:

  • ਐਲੇਕ੍ਸ ਨੌਨਿਕੋਫ਼

2000 ਵਿੱਚ ਉਸ ਦਾ ਸੰਗੀਤ ਸਮਾਰੋਹ ਜਾਰਜੀਆ ਵਿੱਚ ਇੱਕ ਗਾਇਕ ਦੁਆਰਾ ਆਯੋਜਿਤ ਪਹਿਲਾ ਸਮਾਰੋਹ ਸੀ.[1]

2002 ਵਿੱਚ, ਸੁਰਤਸੁਮੀਆ ਦੇ ਤਬਿਲਿਸੀ ਸਪੋਰਟ ਹਾਲ ਵਿੱਚ ਇੱਕ ਹੋਰ ਸਫਲ ਪ੍ਰਦਰਸ਼ਨ ਸੀ, ਸ਼ੋਅ ਵਿੱਚ ਪੱਚੀ ਹਜ਼ਾਰ ਤੋਂ ਵੱਧ ਦਰਸ਼ਕ ਸ਼ਾਮਿਲ ਹੋਏ. ਇੱਕ ਹੋਰ ਰਿਕਾਰਡ 2004 ਵਿਚ ਸੈੱਟ ਕੀਤਾ ਗਿਆ, ਜਦੋਂ ਉਸ ਨੇ ਪ੍ਰਸਿੱਧ ਐਲਬਮ ਸੁਲੇਲੀ ਸ੍ਵਿਮਾ (ਕ੍ਰੇਜ਼ੀ ਰੇਨ) ਰਿਲੀਜ਼ ਕੀਤੀ, ਜਿਸ ਦੀਆਂ ਜਾਰਜੀਆ ਵਿੱਚ 60,000 ਤੋਂ ਵੱਧ ਕਾਪੀਆਂ ਵਿਕੀਆਂ. ਸੁਰਤਸੁਮੀਆ ਦੀਆਂ 10,000 ਤੋਂ ਵੱਧ ਐਲਬਮ ਬਾਹਰਲੇ ਮੁਲਕ ਜਿਵੇਂ ਕਿ ਇਜ਼ਰਾਇਲ, ਅਮਰੀਕਾ, ਅਤੇ ਰੂਸ ਵਿੱਚ ਵਿਕ ਚੁਕੀਆਂ ਹਨ.


2006 ਤੋਂ ਬਾਅਦ,ਸੁਰਤਸੁਮੀਆ ਕੇਵਲ ਆਪਣੀ ਲਾਈਵ ਜੈਜ਼ ਬੈਂਡ ਦੇ ਨਾਲ ਸਟੇਜ ਤੇ ਪ੍ਰਗਟ ਹੋਈ.

11 ਅਗਸਤ 2006 ਨੂੰ, ਉਸਦੀ 40,000 ਤੋਂ ਵੱਧ ਲੋਕਾਂ ਦੇ ਸਾਹਮਣੇ ਜ਼ੁਗਡੀਡੀ ਵਿੱਚ ਇੱਕ ਲਾਈਵ ਸਮਾਰੋਹ ਕੀਤਾ ਸੀ.[2]


2007 ਵਿੱਚ, ਸੁਰਤਸੁਮੀਆ ਨੇ ਆਰਟ ਲੈਂਡ ਲੇਬਲ ਦੇ ਨਾਲ ਹਸਤਾਖ਼ਰ ਕੀਤੇ ਅਤੇ ਉਸਦੀ ਐਲਬਮਾਂ ਨੂੰ ਕੁਝ ਯੂਰਪੀ ਈ-ਸਟੋਰਾਂ ਜਿਵੇਂ 'ਦ ਔਰਚਰਡ ਤੇ ਵੰਡਿਆ ਗਿਆ ਸੀ.[3]

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2007-09-28. Retrieved 2017-05-28. {{cite web}}: Unknown parameter |dead-url= ignored (|url-status= suggested) (help)
  2. "Peoples Bank". Archived from the original on 2007-09-29. Retrieved 2017-05-28. {{cite web}}: Unknown parameter |dead-url= ignored (|url-status= suggested) (help)
  3. "The Orchard - Artist Discography". Archived from the original on 2012-09-13. Retrieved 2017-05-28. {{cite web}}: Unknown parameter |dead-url= ignored (|url-status= suggested) (help)