ਤਸਵੀਰ:18893187 1859988394265048 6485398617504635406 n.jpg
ਤਰਸੇਮ ਸਹਿਗਲ

ਤਰਸੇਮ ਸਹਿਗਲ ਪੰਜਾਬੀ ਦਾ ਇਕ ਪ੍ਰਸਿਧ ਲੇਖਕ ਹੈ । ਤਰਸੇਮ ਸਹਿਗਲ ਦਾ ਜਨਮ 24 ਅਪ੍ਰੈਲ 1966 ਨੂੰ ਪਿੰਡ -ਮਹੈਣ , ਤਹਿਸੀਲ - ਸ਼੍ਰੀ ਅਨੰਦਪੁਰ ਸਾਹਿਬ ,ਜਿਲਾ - ਰੂਪਨਗਰ ( ਪੰਜਾਬ ) ਵਿਖੇ ਹੋਇਆ ।

              ਪਿੰਡ ਮਹੈਣ ਦੇ ਸਕੂਲ ਤੌਂ ਪੰਜਵੀ ਜਮਾਤ ਸੰਨ 1977  ਵਿਚ  ਪਾਸ ਕਰਨ ਤੌਂ ਬਾਦ, ਸਰਕਾਰੀ ਹਾਈ ਸਕੂਲ  ਦਸਗਰਾਂਈ ਤਹਿਸੀਲ -ਸ਼੍ਰੀ ਅਨੰਦਪੁਰ ਸਾਹਿਬ ਤੌਂ ਦਸਵੀਂ ਜਮਾਤ  ਸੰਨ   1982  ਵਿਚ  ਪਾਸ ਕਰਨ ਉਪਰੰਤ, ਸਰਕਾਰੀ ਆਈ ਟੀ ਆਈ ਨੰਗਲ , ਜਿਲਾ ਰੂਪਨਗਰ   ਤੌਂ  ਸੰਨ 1984 ਵਿਚ ਡਰਾਫਟਸਮੈਨ ਮਕੈਨੀਕਲ ਦਾ ਕੋਰਸ ਕੀਤਾ । 
                                  ਉਹ ਅੱਜਕਲ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਚ ਰਹਿ ਰਹੇ ਹਨ ਤੇ ਇਕ ਕੰਪਨੀ ਵਿਚ ਇੰਜੀਨੀਅਰ ਹਨ l 
          
                      ਉਹ ਕਾਫੀ ਲੰਬੇ ਸਮੇਂ ਤੌਂ  ਸਾਹਿਤ ਨਾਲ ਜੁੜੇ ਹੋਏ ਹਨ। ਉਹ  ਖੱਬੇ -ਪੱਖੀ ਵਿਚਾਰਾਂ ਦੇ ਧਾਰਨੀ ਹਨ l  ਪੜ੍ਹਨ ਅਤੇ ਲਿਖਣ ਦੇ ਸੌਕੀਨ ਹਨ।   ਇਹਨਾਂ ਦੀਆਂ ਰਚਨਾਵਾਂ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ  ਅਕਸਰ ਛਪਦੀਆਂ ਰਹਿੰਦੀਆਂ ਹਨ ।  ਤਰਸੇਮ ਸਹਿਗਲ ਦੀਆਂ ਰਚਨਾਵਾਂ ਦੀਆਂ  ਦੋ ਕਿਤਾਬਾਂ ਵੀ  ਛਪ   ਚੁੱਕੀਆਂ ਹਨ  । 



ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ 

.........................................

ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ ,

ਜਿਸ ਵਿਚੋਂ ਫੁੱਲਾਂ ਜਿਹੀ ਆਵੇ ਖੁਸ਼ਬੋ 1

ਨਫਰਤਾਂ ਤੇ  ਸਾੜਿਆਂ ਦੀ ਹੋਵੇ ਨਾ ਕੋਈ ਗੱਲ ,

ਜਿਵੇਂ  ਪੁੰਨਿਆ ਦੀ ਰਾਤ ਵਿਚ ਚੰਦ ਦੀ ਏ ਲੋ 1

                                                       

ਰੱਖ ਇਕ ਹੀ ਤਰਾਜੂ ਵਿਚ ਤੋਲ ਕੇ ਤੂੰ ਸਾਰਿਆਂ ਨੂੰ ,

ਮੇਟ ਦੇ ਤੂੰ ਹੱਦਾਂ ਤੇ ਦੀਵਾਰਾਂ ਦੀ ਨਿਸ਼ਾਨੀਆਂ ,

ਤੇਰੀ ਹੀ ਕਲਮ ਜਦੋਂ ਪਾਓਂਦੀ ਬਾਤ ਈਰਖਾ ਦੀ ,

ਮਿਲ ਜਾਣ ਮਿੱਟੀ ਵਿਚ ਸਰੂ ਜਿਹੀ ਜਵਾਨੀਆਂ 1

ਗੱਲ ਹੋਵੇ ਜੀਹਦੇ ਵਿਚ ਹੋਸ਼ ਅਤੇ ਜੋਸ਼ ਦੀ ,

ਲੋਕੀਂ  ਜਾਣ  ਸਾਰੇ  ਇਕ   ਹੋ  1

ਸ਼ਾਇਰਾ ਵੇ ਤੂੰ ..............................1

                                                   

ਲਿੱਖਦਾ ਰਹੀਂ ਤੂੰ ਗੀਤ  ਸੱਜਣਾ ਪਿਆਰ ਦੇ ,

ਚੁੱਗਦਾ  ਰਹੀਂ ਤੂੰ ਕੰਡੇ ਰਾਹਾਂ ਚੋਂ ਪੁਆੜਿਆਂ  ਦੇ ,

ਟੁਟੇ ਨਾ ਮਾਲਾ ਦੀ ਲੜੀ ,ਗੱਲ ਹੋਵੇ ਏਕਤਾ ਦੀ ,

ਦਿਲ ਨੂੰ ਜੋ ਚੰਗਾ ਲਗੇ ਓਹੀ ਗੀਤ ਸਾਰਿਆਂ ਦੇ 1

ਤੇਰੀਆਂ ਸੋਚ ਉਡਾਰੀਆਂ ਨੂੰ ਪੜ੍ਹ -ਪੜ੍ਹ ,

ਮਨਾਂ  ਵਿਚ  ਹੋ  ਜਾਵੇ  ਲੋ  1

ਸ਼ਾਇਰਾ ਵੇ ਤੂੰ ..............................1

                                                       

ਹੱਕ ਅਤੇ ਸੱਚ ਦੀ ਆਵਾਜ਼ ਹੋਵੇ ਤੇਰੀ ਸ਼ਾਇਰਾ ,

ਗਿਆਨ ਦੀ ਜੋਤ ਨੂੰ ਜਗਾ ਕੇ ਰੱਖੇ ਜਿਹੜੀ 1

ਗੱਲ ਹੋਵੇ ਕੁਲੀਆਂ ,ਗਰੀਬ ਦਿਆਂ ਹੌਕਿਆਂ ਦੀ ,

ਬੁਝੇ ਦਿਲ ਚਿੰਗਾਰੀ ਬਣਾ ਕੇ ਰੱਖੇ ਜਿਹੜੀ 1

ਮਹਿਕ ਖਲੇਰ ਜਿਹਾ ,ਸੱਜਰੀ ਸਵੇਰ ਜਿਹਾ ,

ਯੁੱਗਾਂ ਤੱਕ ਅਮਰ ਰਹੇ ਜੋ 1

ਸ਼ਾਇਰਾ ਵੇ ਤੂੰ ..............................1

              .......ਤਰਸੇਮ ਸਹਿਗਲ

             ਮੋਬਾਈਲ ...93578-96207