ਵਸੀਲੀ ਕੈਂਡਿੰਸਕੀ
ਵਸੀਲੀ ਵਸੀਲੀਏਵਿਚ ਕੈਂਡਿੰਸਕੀ (ਰੂਸੀ: Васи́лий Васи́льевич Канди́нский, tr. Vasily Vasilyevich Kandinsky) (16 ਦਸੰਬਰ16 December [ਪੁ.ਤ. 4 December] 1866O. S.16 December [ਪੁ.ਤ. 4 December] 1866 – 13 ਦਸੰਬਰ 1944) ਇੱਕ ਰੂਸੀ ਚਿੱਤਰਕਾਰ ਅਤੇ ਕਲਾ ਸਾਸ਼ਤਰੀ ਸੀ।
ਵਸੀਲੀ ਕੈਂਡਿੰਸਕੀ | |
---|---|
ਜਨਮ | ਵਸੀਲੀ ਵਸੀਲੀਏਵਿਚ ਕੈਂਡਿੰਸਕੀ 16 ਦਸੰਬਰ [ਪੁ.ਤ. 4 ਦਸੰਬਰ] 1866 |
ਮੌਤ | 13 ਦਸੰਬਰ 1944 ਫ਼ਰਾਂਸ | (ਉਮਰ 77)
ਰਾਸ਼ਟਰੀਅਤਾ | ਰੂਸੀ, ਬਾਅਦ ਵਿੱਚ ਫਰਾਂਸੀਸੀ |
ਸਿੱਖਿਆ | ਅਕੈਡਮੀ ਆਫ ਫਾਈਨ ਆਰਟਸ, ਮਿਊਨਿਖ਼ |
ਲਈ ਪ੍ਰਸਿੱਧ | ਪੇਂਟਿੰਗ |
ਜ਼ਿਕਰਯੋਗ ਕੰਮ | ਚਿੱਟੇ ਤੇ II, Der Blaue Reiter |
ਲਹਿਰ | ਪ੍ਰਗਟਾਵਾਵਾਦ; ਅਲੌਕਿਕ ਕਲਾ |
ਉਸ ਨੂੰ ਪਛਾਣੇ ਗਏ ਪਹਿਲੇ ਸ਼ੁੱਧ ਅਮੂਰਤ ਚਿੱਤਰਾਂ ਵਿੱਚੋਂ ਇੱਕ ਬਣਾਉਣ ਦਾ ਸਿਹਰਾ ਜਾਂਦਾ ਹੈ। [1] ਮਾਸਕੋ ਵਿੱਚ ਜਨਮੇ, ਕਾਡਿੰਸਕੀ ਨੇ ਆਪਣਾ ਬਚਪਨ ਓਡੇਸਾ ਵਿੱਚ ਬਿਤਾਇਆ ਜਿੱਥੇ ਉਸਨੇ ਗ੍ਰੇਕੋਵ ਓਡੇਸਾ ਕਲਾ ਸਕੂਲ ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਸ ਨੇ ਮਾਸਕੋ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਉਥੇ ਕਾਨੂੰਨ ਅਤੇ ਅਰਥ-ਸ਼ਾਸਤਰ ਦੀ ਪੜ੍ਹਾਈ ਕੀਤੀ। ਆਪਣੇ ਪੇਸ਼ੇ ਵਿੱਚ ਸਫ਼ਲ ਹੋਣ ਦੇ ਨਾਲ-ਨਾਲ ਉਹ ਡੋਰਪਟ ਦੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਸ਼ਿਪ (ਰੋਮਨ ਲਾਅ ਦੀ ਚੇਅਰ) ਦੀ ਪੇਸ਼ਕਸ਼ ਕੀਤੀ ਗਈ ਸੀ, ਕੈਂਡਿੰਸਕੀ ਨੇ 30 ਸਾਲ ਦੀ ਉਮਰ ਵਿੱਚ ਪੇਂਟਿੰਗ ਦੀ ਪੜ੍ਹਾਈ (ਲਾਈਫ਼-ਡਰਾਇੰਗ, ਸਕੈਚਿੰਗ ਅਤੇ ਅਨਾਟੋਮੀ) ਦੀ ਸ਼ੁਰੂਆਤ ਕੀਤੀ ਸੀ।
1896 ਵਿੱਚ ਕੈਂਡਿੰਸਕੀ ਮਿਊਨਿਖ਼ ਵਿੱਚ ਵਸ ਗਿਆ, ਪਹਿਲਾਂ ਐਂਟੋਨ ਅਜਬ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਫਿਰ ਅਕੈਡਮੀ ਆਫ ਫਾਈਨ ਆਰਟਸ ਵਿੱਚ। 1914 ਵਿੱਚ ਉਹ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਮਾਸਕੋ ਵਾਪਸ ਆ ਗਿਆ। ਰੂਸੀ ਕ੍ਰਾਂਤੀ ਦੇ ਬਾਅਦ, ਕੈਂਡਿੰਸਕੀ ਅਨਾਤੋਲੀ ਲੂਨਾਚਾਰਸਕੀ ਦੇ ਸਭਿਆਚਾਰਕ ਪ੍ਰਸ਼ਾਸਨ ਵਿੱਚ ਸ਼ਾਮਲ ਹੋ ਗਿਆ,[2] ਅਤੇ ਉਸ ਨੇ ਮਿਊਜੀਅਮ ਆਫ ਦ ਕਲਚਰ ਆਫ਼ ਪੇਂਟਿੰਗ ਦੀ ਸਥਾਪਨਾ ਕਰਨ ਵਿੱਚ ਸਹਾਇਤਾ ਕੀਤੀ।[3] ਪਰੰਤੂ ਉਦੋਂ ਤੱਕ "ਉਸ ਦਾ ਅਧਿਆਤਮਿਕ ਦ੍ਰਿਸ਼ਟੀਕੋਣ ... ਸੋਵੀਅਤ ਸਮਾਜ ਦੇ ਦਵੰਦਵਾਦੀ ਭੌਤਿਕਵਾਦ ਲਈ ਅਜਨਬੀ ਹੋ ਗਿਆ ਸੀ",[4] ਅਤੇ ਜਰਮਨੀ ਵਿੱਚੋ ਮੌਕਿਆਂ ਦੇ ਸੰਕੇਤ ਮਿਲ ਰਹੇ ਸਨ। ਇਸ ਲਈ ਉਹ 1920 ਵਿੱਚ ਜਰਮਨੀ ਪਹੁੰਚ ਗਿ ਉਥੇ, ਉਸਨੇ ਬੌਹੌਸ ਕਲਾ ਅਤੇ ਆਰਕੀਟੈਕਚਰ ਸਕੂਲ ਵਿੱਚ 1922 ਤੱਕ ਪੜ੍ਹਾਇਆ। ਨਾਜ਼ੀਆਂ ਨੇ ਇਸ ਨੂੰ 1933 ਵਿੱਚ ਬੰਦ ਕਰ ਦਿੱਤਾ। ਫਿਰ ਉਹ ਫਰਾਂਸ ਚਲੇ ਗਿਆ, ਜਿੱਥੇ ਉਹ ਆਪਣੀ ਸਾਰੀ ਜ਼ਿੰਦਗੀ ਟਿਕਿਆ ਰਿਹਾ ਅਤੇ 1939 ਵਿੱਚ ਇੱਕ ਫ੍ਰੈਂਚ ਨਾਗਰਿਕ ਬਣ ਗਿਆ ਅਤੇ ਆਪਣੀਆਂ ਕੁਝ ਸਭ ਤੋਂ ਪ੍ਰਸਿੱਧ ਕਲਾਕ੍ਰਿਤੀਆਂ ਦੀ ਰਚਨਾ ਕੀਤੀ। 1944 ਵਿੱਚ ਉਹ ਨਿਊਇਲੀ-ਸੁਰ-ਸੇਨ ਵਿੱਚ ਅਕਾਲ ਚਲਾਣਾ ਕਰ ਗਿਆ।
ਕਲਾਤਮਕ ਦੌਰ
ਸੋਧੋਕੈਂਡਿੰਸਕੀ ਦੀ ਅਮੂਰਤ ਕਲਾ ਦੀ ਸਿਰਜਣਾ ਨੇ ਆਪਣੇ ਕਲਾਤਮਕ ਅਨੁਭਵਾਂ ਦੇ ਆਧਾਰ ਤੇ ਵਿਕਾਸ ਅਤੇ ਤੀਬਰ ਸੋਚ ਦੀ ਪਰਿਪੱਕਤਾ ਦਾ ਲੰਮਾ ਸਮਾਂ ਲੰਘਾਇਆ। ਉਸ ਨੇ ਇਸ ਨੂੰ ਅੰਦਰੂਨੀ ਸੁੰਦਰਤਾ, ਆਤਮਾ ਦੀ ਉਤਸਾਹ ਅਤੇ ਰੂਹਾਨੀ ਇੱਛਾ ਅੰਦਰੂਨੀ ਜ਼ਰੂਰਤ ਲਈ ਇੱਕ ਤਰ੍ਹਾਂ ਦਾ ਸਮਰਪਣ ਕਿਹਾ; ਇਹ ਉਸਦੀ ਕਲਾ ਦਾ ਕੇਂਦਰੀ ਪਹਿਲੂ ਸੀ। [ਹਵਾਲਾ ਲੋੜੀਂਦਾ]
ਨੌਜਵਾਨੀ ਅਤੇ ਪ੍ਰੇਰਨਾ (1866-1896)
ਸੋਧੋਕੈਂਡਿੰਸਕੀ ਦਾ ਜਨਮ ਮਾਸਕੋ ਵਿੱਚ ਹੋਇਆ ਸੀ। ਉਹ ਲਿਡਿਆ ਟਿਚੀਵਾ ਅਤੇ ਇੱਕ ਚਾਹ ਦੇ ਵਪਾਰੀ ਵਸੀਲੀ ਸਿਲਵੇਸਤਰੋਵਿਚ ਕੈਂਡਿੰਸਕੀ ਦਾ ਪੁੱਤਰ ਸੀ।[5][6] ਉਸ ਦਾ ਪਰਿਵਾਰ ਜਰਮਨ ਅਮੀਰਸ਼ਾਹੀ ਵਿੱਚੋਂ ਸੀ, ਅਤੇ ਉਸ ਦੇ ਨਾਨਕੇ ਤਾਤਾਰਾਂ ਵਿੱਚੋਂ ਸੀ, ਜਿਸ ਨੂੰ ਉਹ "ਆਪਣੇ ਨੈਣ ਨਕਸ਼ਾਂ ਵਿੱਚ ਮਾਮੂਲੀ ਮੰਗੋਲੀਅਨ ਪ੍ਰਭਾਵ" ਦੀ ਵਜ੍ਹਾ ਦੱਸਿਆ ਕਰਦਾ ਸੀ।[7] ਕੈਂਡਿੰਸਕੀ ਜਦੋਂ ਮਾਸਕੋ ਵਿੱਚ ਸੀ ਤਾਂ ਉਸਨੇ ਕਈ ਸਰੋਤਾਂ ਤੋਂ ਸਿੱਖਿਆ ਹਾਸਲ ਕੀਤੀ। ਉਸ ਨੇ ਸਕੂਲ ਵਿੱਚ ਕਾਨੂੰਨ ਅਤੇ ਅਰਥ-ਸ਼ਾਸਤਰ ਸਮੇਤ ਕਈ ਖੇਤਰਾਂ ਦਾ ਅਧਿਐਨ ਕੀਤਾ। ਬਾਅਦ ਦੀ ਜ਼ਿੰਦਗੀ ਵਿਚ, ਉਹ ਬਚਪਨ ਵਿੱਚ ਰੰਗ ਤੇ ਮੋਹਿਤ ਹੋਣ ਅਤੇ ਉਤਸ਼ਾਹਿਤ ਹੋਣ ਬਾਰੇ ਯਾਦ ਕਰਿਆ ਕਰਦਾ ਸੀ। ਜਿਵੇਂ ਉਹ ਵੱਡਾ ਹੋਇਆ ਰੰਗਾਂ ਦੇ ਚਿੰਨ੍ਹਵਾਦ ਅਤੇ ਮਨੋਵਿਗਿਆਨ ਨਾਲ ਉਸ ਦਾ ਮੋਹ ਵਧਦਾ ਗਿਆ। 1889 ਵਿੱਚ, ਉਹ ਇੱਕ ਨਸਲੀ-ਵਿਗਿਆਨ ਖੋਜ ਸਮੂਹ ਦਾ ਹਿੱਸਾ ਸੀ ਜੋ ਮਾਸਕੋ ਦੇ ਉੱਤਰੀ ਖੇਤਰ ਦੇ ਵਲੋਗਦਾ ਖੇਤਰ ਵਿੱਚ ਗਿਆ ਸੀ। ਅਤੀਤ ਨੂੰ ਵੇਖਦੇ ਹੋਏ, ਉਹ ਦੱਸਦਾ ਹੈ ਕਿ ਘਰ ਅਤੇ ਚਰਚਾਂ ਅਜਿਹੇ ਗੁੰਝਲਦਾਰ ਰੰਗਾਂ ਨਾਲ ਸਜਾਏ ਗਏ ਸਨ ਕਿ ਉਨ੍ਹਾਂ ਵਿੱਚ ਦਾਖਲ ਹੋਣ ਤੇ, ਉਹ ਮਹਿਸੂਸ ਕਰਦਾ ਸੀ ਕਿ ਉਹ ਇੱਕ ਪੇਂਟਿੰਗ ਵਿੱਚ ਤੁਰ ਰਿਹਾ ਹੈ। ਇਸ ਅਨੁਭਵ, ਅਤੇ ਖੇਤਰ ਦੀ ਲੋਕ ਕਲਾ ਦਾ ਅਧਿਐਨ (ਵਿਸ਼ੇਸ਼ ਤੌਰ ਤੇ ਇੱਕ ਗੂੜੀ ਪਿੱਠਭੂਮੀ ਤੇ ਚਮਕਦਾਰ ਰੰਗਾਂ ਦੀ ਵਰਤੋਂ), ਉਸਦੇ ਬਹੁਤੇ ਮੁਢਲੇ ਕੰਮ ਵਿੱਚ ਝਲਕਦੀ ਸੀ। ਕੁਝ ਸਾਲ ਬਾਅਦ ਉਸ ਨੇ ਪਹਿਲਾਂ ਉਸ ਤਸਵੀਰ ਦੀ ਤੁਲਨਾ ਸੰਗੀਤ ਕੰਪੋਜ ਕਰਨ ਨਾਲ ਇਸ ਤਰ੍ਹਾਂ ਕੀਤੀ ਕਿ ਇਸ ਲਈ ਉਹ ਪ੍ਰਸਿੱਧ ਹੋ ਗਿਆ ਸੀ। ਉਸ ਨੇ ਲਿਖ਼ਿਆ, "ਰੰਗ ਕੀਬੋਰਡ ਹੈ, ਅੱਖਾਂ ਹਥੌੜੇ ਹਨ, ਆਤਮਾ ਕਈ ਤਰਾਂ ਵਾਲੀ ਪਿਆਨੋ ਹੈ। ਕਲਾਕਾਰ ਹੱਥ ਹੈ ਜੋ ਵਜਾਉਂਦਾ ਹੈ, ਕਦੇ ਇੱਕ ਕੁੰਜੀ ਜਾਂ ਕਿਸੇ ਹੋਰ ਕੁੰਜੀ ਨੂੰ ਛੂੰਹਦਾ ਹੈ, ਜਿਸ ਨਾਲ ਆਤਮਾ ਵਿੱਚ ਥਿਰਕਣ ਪੈਦਾ ਹੁੰਦੀ ਹੈ।"[8] ਕੈਂਡਿੰਸਕੀ ਰੂਸੀ-ਫਰਾਂਸੀਸੀ ਫ਼ਿਲਾਸਫ਼ਰ ਅਲੈਗਜੈਂਡਰ ਕੋਜਵੇ ਦਾ ਚਾਚਾ ਵੀ ਸੀ (1902-1968)।
ਹਵਾਲੇ
ਸੋਧੋ- ↑ "The first abstract artist? (And it's not Kandinsky) - Tate". www.tate.org.uk.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Lindsay, Kenneth; Vergo, Peter (1994). Kandinsky: Complete Writings on Art. New York: Da Capo Press.
- ↑ Lindsay, Kenneth and Peter Vergo. "Introduction". Kandinsky: Complete Writings on Art. New York: Da Capo Press, 1994.
- ↑ Liukkonen, Petri. "Wassily Kandinsky". Books and Writers (kirjasto.sci.fi). Finland: Kuusankoski Public Library. Archived from the original on 26 February 2015.
{{cite web}}
: Italic or bold markup not allowed in:|website=
(help); Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Terence Harold Robsjohn-Gibbings, Mona Lisa's Mustache: A Dissection of Modern Art, A. A. Knopf (1947), p. 148
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.[permanent dead link]
<ref>
tag defined in <references>
has no name attribute.