ਵਾਸਫ਼ ਅਲੀ ਵਾਸਫ਼ (Urdu: واصف علی واصف; 15 January 1929 – 18 January 1993) ਪਾਕਿਸਤਾਨ ਦੇ ਉਰਦੂ ਸਾਹਿਤ ਦੇ ਜਾਣੇ ਪਛਾਣੇ ਲੇਖਕ ਸਨ। ਉਹ ਇੱਕ ਉਸਤਾਦ ਸ਼ਾਇਰ ਤੇ ਸੂਫ਼ੀ ਸਨ। ਉਹ ਆਪਣੀ ਮਖ਼ਸੂਸ ਅਦਬੀ ਸ਼ੈਲੀ ਲਈ ਮਸ਼ਹੂਰ ਸਨ।

ਹਜ਼ਰਤ ਵਾਸਫ਼ ਅਲੀ ਵਾਸਫ਼ (Reh)
ਜਨਮ15 ਜਨਵਰੀ 1929
ਜਿਲ੍ਹਾ ਖੁਸ਼ਬ
ਮੌਤ18 ਜਨਵਰੀ 1993
ਲਾਹੌਰ
ਰਾਸ਼ਟਰੀਅਤਾਪਾਕਿਸਤਾਨ
ਹੋਰ ਨਾਮਬਾਬਾ ਜੀ ਹਜ਼ੂਰ
ਪੇਸ਼ਾਕਵਿ, ਅਧਿਆਪਕ, ਲੇਖਕ
ਲਈ ਪ੍ਰਸਿੱਧਕਿਤਾਬਾਂ,ਕਾਲਮ, ਸੰਤ, ਸੂਫੀ
ਵੈੱਬਸਾਈਟwasifaliwasif.pk

ਜੀਵਨ ਸੋਧੋ

ਵਾਸਫ਼ ਅਲੀ ਵਾਸਫ਼ ਦਾ ਜਨਮ 15 ਜਨਵਰੀ 1929 ਨੂੰ ਜ਼ਿਲ੍ਹਾ ਖ਼ੁਸ਼ਾਬ ਵਿੱਚ ਹੋਇਆ। ਉਨ੍ਹਾਂ ਦੇ ਵਾਲਿਦ ਮੁਲਕ ਮੁਹੰਮਦ ਆਰਿਫ਼ ਇੱਕ ਉਸਤਾਦ ਸਨ। ਵਾਸਫ਼ ਹੋਰਾਂ ਦੀਨੀ ਤਲੀਮ ਆਪਣੇ ਵਾਲਿਦ ਪਿਤਾ ਕੋਲੋਂ ਅਤੇ ਪ੍ਰਾਇਮਰੀ ਤਲੀਮ ਖ਼ੁਸ਼ਾਬ ਦੇ ਇੱਕ ਸਕੂਲ ਤੋਂ ਹਾਸਲ ਕੀਤੀ।