ਵਾਹਾਕਾ ਦੇ ਖ਼ੁਆਰਿਸ

(ਵਾਹਾਕਾ, ਵਾਹਾਕਾ ਤੋਂ ਮੋੜਿਆ ਗਿਆ)

ਵਾਹਾਕਾ ਦੇ ਖੁਆਰੇਜ਼ ਜਾਂ ਵਾਹਾਕਾ ਇਸੇ ਨਾਮ ਦੇ ਮੈਕਸੀਕਨ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ।

ਵਾਹਾਕਾ
Oaxaca de Juárez
ਸ਼ਹਿਰ ਅਤੇ ਨਗਰਪਾਲਿਕਾ
ਵਾਹਾਕਾ ਦੇ ਖੁਆਰੇਜ਼
Official seal of ਵਾਹਾਕਾ
ਦੇਸ਼ਮੈਕਸੀਕੋ
ਸੂਬਾਵਾਹਾਕਾ
ਸਥਾਪਨਾ1532
Municipal Status1879
ਸਰਕਾਰ
 • Municipal PresidentJavier Villacaña Jiménez ਫਰਮਾ:PRI party 2014-2016
ਖੇਤਰ
 • ਸ਼ਹਿਰ85.48 km2 (33.00 sq mi)
ਉੱਚਾਈ
 of seat
1,555 m (5,102 ft)
ਆਬਾਦੀ
 (2014) Municipality
 • ਸ਼ਹਿਰ3,00,050
 • Metropolitan
6,50,000
ਸਮਾਂ ਖੇਤਰਯੂਟੀਸੀ−6 (CST)
 • ਗਰਮੀਆਂ (ਡੀਐਸਟੀ)ਯੂਟੀਸੀ−7 (CDT)
Postal code (of seat)
68000
ਏਰੀਆ ਕੋਡ951
ਵੈੱਬਸਾਈਟ(ਸਪੇਨੀ) /Official site
ਅਧਿਕਾਰਤ ਨਾਮHistoric Centre of Oaxaca and Archaeological Site of Monte Albán
ਕਿਸਮCultural
ਮਾਪਦੰਡi, ii, iii, iv
ਅਹੁਦਾ1987 (11th session)
ਹਵਾਲਾ ਨੰ.415
State Partyਮੈਕਸੀਕੋ
ਖੇਤਰLatin America and the Caribbean

ਇਸ ਸ਼ਹਿਰ ਵਿੱਚ ਸੈਲਾਨੀ ਵੱਡੀ ਗਿਣਤ ਵਿੱਚ ਆਉਂਦੇ ਹਨ ਕਿਉਂਕਿ ਇੱਥੇ ਬਸਤੀਵਾਦੀ ਦੌਰ ਦੀਆਂ ਕਈ ਇਮਾਰਤਾਂ ਮੌਜੂਦ ਹਨ ਅਤੇ ਨਾਲ ਹੀ ਇੱਥੇ ਮੂਲ ਅਮਰੀਕੀ ਲੋਕ ਵੀ ਹਨ। ਇਸ ਸ਼ਹਿਰ ਨੂੰ 1987 ਵਿੱਚ ਮੋਂਤੇ ਅਲਬਾਨ ਦੇ ਨਾਲ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ।[1] ਇਸ ਸ਼ਹਿਰ ਵਿੱਚ ਇੱਕ ਮਹੀਨੇ ਦਾ ਗੁਏਲਾਗੁਏਤਜ਼ਾ ਤਿਉਹਾਰ ਮਨਾਇਆ ਜਾਂਦਾ ਹੈ।[2]

ਵਾਹਾਕਾ ਸ਼ਬਦ ਨਾਵਾਚ ਭਾਸ਼ਾ ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ[3] ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ। ਇਸ ਨਾਮ ਦੇ ਪਿੱਛੇ "ਦੇ ਖੁਆਰੇਜ਼" ਮੈਕਸੀਕੋ ਦੇ ਪੰਜ ਵਾਰ ਰਾਸ਼ਟਰਪਤੀ ਰਹੇ ਬੇਨੀਤੋ ਦੇ ਖੁਆਰੇਜ਼ ਦੇ ਸਤਿਕਾਰ ਵਜੋਂ ਲਗਾਇਆ ਗਿਆ ਹੈ ਜੋ ਇਸ ਸ਼ਹਿਰ ਦਾ ਰਹਿਣ ਵਾਲਾ ਸੀ।

ਇਤਿਹਾਸ

ਸੋਧੋ

ਇਸ ਜਗ੍ਹਾ ਉੱਤੇ ਹਜ਼ਾਰਾਂ ਸਾਲਾਂ ਤੋਂ ਜ਼ਾਪੋਤੇਕ ਅਤੇ ਮਿਹਤੇਕ ਮੂਲ ਦੇ ਲੋਕ ਰਹਿੰਦੇ ਆ ਰਹੇ ਹਨ, ਖ਼ਾਸ ਤੌਰ ਉੱਤੇ ਮੋਂਤੇ ਅਲਬਾਨ ਅਤੇ ਮੀਤਲਾ ਦੇ ਇਤਿਹਾਸਿਕ ਕੇਂਦਰਾਂ ਵਿੱਚ, ਜੋ ਅੱਜ ਦੇ ਵਾਹਾਕਾ ਸ਼ਹਿਰ ਦੇ ਬਹੁਤ ਨਜ਼ਦੀਕ ਹੈ।[4]

ਪ੍ਰਮੁੱਖ ਥਾਵਾਂ

ਸੋਧੋ

ਮੋਂਤੇ ਅਲਬਾਨ

ਸੋਧੋ

ਮੋਂਤੇ ਅਲਬਾਨ ਇੱਕ ਪੂਰਵ ਹਿਸਪਾਨੀ ਸ਼ਹਿਰ ਹੈ ਜੋ ਜਾਪੋਤੇਕ ਲੋਕਾਂ ਦੀ ਰਾਜਧਾਨੀ ਹੁੰਦਾ ਸੀ। 500 ਈਸਵੀ ਪੂਰਵ ਅਤੇ 800 ਈਸਵੀ ਪੂਰਵ ਦੇ ਵਿਚਕਾਰ 35,000 ਨਿਵਾਸੀਆਂ ਦੇ ਨਾਲ ਇਹ ਸ਼ਹਿਰ ਆਪਣੇ ਸਿਖਰ ਉੱਤੇ ਸੀ। 1987 ਵਿੱਚ ਵਾਹਾਕਾ ਸ਼ਹਿਰ ਦੇ ਨਾਲ ਇਸਨੂੰ ਵੀ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ।

ਤਿਉਹਾਰ ਅਤੇ ਪਰੰਪਰਾਵਾਂ

ਸੋਧੋ

ਗੁਏਲਾਗੁਏਤਜ਼ਾ

ਸੋਧੋ

ਗੁਏਲਾਗੁਏਤਜ਼ਾ ਇਸ ਸ਼ਹਿਰ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਜੋ ਪੂਰਵ ਹਿਸਪਾਨੀ ਸਮੇਂ ਤੋਂ ਇੱਥੇ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਅੰਤ ਵਿੱਚ ਦੇਵੀ ਨੂੰ ਪੇਸ਼ ਕਰਦੀ ਕਿਸੇ ਜਵਾਨ ਕੁੜੀ ਦੀ ਬਲੀ ਦਿੱਤੀ ਜਾਂਦੀ ਸੀ।[2]

ਇਹ ਰਸਮ ਸਪੇਨੀਆਂ ਦੇ ਇੱਥੇ ਕਬਜ਼ਾ ਕਰਨ ਤੋਂ ਬਾਅਦ ਖ਼ਤਮ ਕੀਤੀ।

ਸਮਾਂ ਪਾਕੇ ਇਹ ਤਿਉਹਾਰ ਸ਼ਹਿਰ ਦਾ ਸਭ ਤੋਂ ਵੱਡਾ ਤਿਉਹਾਰ ਬਣ ਗਿਆ ਹੈ।

ਹਵਾਲੇ

ਸੋਧੋ
  1. Rivera Rosas, Ricardo (2008). The measurement of the economic impact and damage to Oaxaca City tourism economy, after the sociopolitical movement in 2006. (Report). 9th internacional forum of Tourism Statistics. http://www.forumstat.tourisme.gouv.fr/ftp/ang_S5_6_oaxaca.pdf. [permanent dead link]
  2. 2.0 2.1 Municipality of Oaxaca. "Guelaguetza" (in Spanish). Oaxaca. Archived from the original on 28 ਅਗਸਤ 2009. Retrieved 8 September 2009. {{cite web}}: Unknown parameter |dead-url= ignored (|url-status= suggested) (help); Unknown parameter |trans_title= ignored (|trans-title= suggested) (help)CS1 maint: unrecognized language (link)
  3. Consular, Gaceta (October 1996). "Oaxaca". MexConnect. Retrieved August 15, 2010.
  4. Quintanar Hinojosa, Beatriz (August 2007). "Oaxaca: jubilo de los sentidos". Guía México Desconocido: Oaxaca. 137: 10–22.