ਅਬਦੁਲ ਹਾਮੀਦ (1 ਜੁਲਾਈ 1933 – 10 ਸਤੰਬਰ, 1965) ਭਾਰਤੀ ਫੌਜ਼ ਦੇ ਚਾਰ ਗਰਨੇਡੀਅਰ ਦੇ ਸਿਪਾਹੀ ਸਨ। ਇਸ ਸਿਪਾਹੀ ਨੇ ਭਾਰਤ-ਪਾਕਿਸਤਾਨ ਯੁੱਧ (1965) ਸਮੇਂ ਖੇਮਕਰਨ ਖੇਤਰ ਵਿੱਚ ਬਹੁਤ ਬਹਾਦਰੀ ਨਾਲ ਵਿਰੋਧੀ ਨੂੰ ਮਾਤ ਦਿਤੀ ਜਿਸ ਤੇ ਭਾਰਤ ਸਰਕਾਰ ਨੇ ਇਸ ਮਹਾਨ ਦੇਸ਼ ਸ਼ਹੀਦ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਧ ਵੀਰਤਾ ਵਾਲਾ ਪੁਰਸਕਾਰ ਪਰਮਵੀਰ ਚੱਕਰ ਦਿਤਾ। ਇਸ ਬਹਾਦਰ ਸਿਪਾਹੀ ਨੇ ਮਰਨ ਤੋਂ ਪਹਿਲਾ ਆਪਣੀ ਗਨ ਵਾਲੀ ਜੀਪ ਦੀ ਮੱਦਦ ਨਾਲ ਪਾਕਿਸਤਾਨ ਦੇ ਪੈਟਰਨ ਟੈਂਕ ਨੂੰ ਨਸ਼ਟ ਕੀਤਾ। ਇਸ ਬਹਾਦਰ ਸਿਪਾਹੀ ਦਾ ਜਨਮ ਉੱਤਰ ਪ੍ਰਦੇਸ਼ ਦੇ ਨਗਰ ਗਾਜੀਪੁਰ ਵਿੱਖੇ ਇਕ ਸਧਾਰਨ ਪਰਿਵਾਰ ਿਵੱਚ ਹੋਇਆ। ਅਬਦੁਲ ਹਾਮੀਦ 27 ਦਸੰਬਰ 1954 ਨੂੰ ਚਾਰ ਗਰਨੇਡੀਅਰ ਵਿੱਚ ਭਰਤੀ ਹੋਇਆ। ਇਸ ਨੇ ਆਪਣੀ ਸੇਵਾ ਕਾਲ ਸਮੇਂ ਸੈਨਾ ਸੇਵਾ ਪਦਕ, ਸਰਮ ਸੇਵਾ ਪਦਕ ਅਤੇ ਰਕਸ਼ਾ ਪਦਕ ਪ੍ਰਾਪਤ ਕੀਤਾ। ਇਸ ਦੇ ਨਾਮ ਤੇ ਪਰਮਵੀਰ ਚੱਕ ਟੀਵੀ ਪ੍ਰੋਗਰਾਮ ਵਿੱਚ ਅਬਦੁਲ ਹਾਮੀਦ ਦੀ ਭੂਮਿਕਾ ਨਸੀਰੂਦੀਨ ਸ਼ਾਹ ਨੇ ਨਿਭਾਈ। 10 ਸਤੰਬਰ 1965 ਨੂੰ ਬਹਾਦਰ ਸਿਪਾਹੀ ਜੰਗ ਦੇ ਮੈਂਦਾਨ ਵਿੱਚ ਸ਼ਹੀਦ ਹੋ ਗਿਆ।