ਵਿਕੀਪੀਡੀਆ:ਚੁਣਿਆ ਹੋਇਆ ਲੇਖ/12 ਅਪਰੈਲ
ਯੂਰੀ ਅਲੇਕਸੀਏਵਿੱਚ ਗਗਾਰਿਨ (ਰੂਸੀ: Ю́рий Алексе́евич Гага́рин; IPA: [ˈjʉrʲɪj ɐlʲɪˈksʲejɪvʲɪtɕ ɡɐˈɡarʲɪn]; 9 ਮਾਰਚ 1934 – 27 ਮਾਰਚ 1968) ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਘੰਟੇ ਵਿੱਚ ਧਰਤੀ ਦੇ ਆਲੇ-ਦੁਆਲੇ ਪੁਲਾੜ ਵਿੱਚ ਚੱਕਰ ਪੂਰਾ ਕੀਤਾ। ਯੂਰੀ ਦਾ ਜਨਮ ਗਜ਼ਾਸਤਕ (ਉਸ ਦੀ ਮੌਤ ਦੇ ਬਾਅਦ 1968 ਵਿੱਚ ਇਸ ਦਾ ਨਾਮ ਗਗਾਰਿਨ ਰੱਖਿਆ ਗਿਆ) ਨੇੜੇ ਕੁਲਸ਼ੀਨੋ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਇੱਕ ਫਾਰਮ ਵਿਖੇ ਹੋਇਆ ਸੀ। 27 ਮਾਰਚ 1968 ਨੂੰ ਵਿਸ਼ਵ ਦੇ ਇਸ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਕੇਵਲ 34 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।